image caption:

ਸਰਕਾਰ ਦਾ ਵੱਡਾ ਫੈਸਲਾ- 75 ਸ਼ਹਿਰ ਪੂਰੀ ਤਰ੍ਹਾਂ ਲੌਕਡਾਉਨ

ਨਵੀਂ ਦਿੱਲੀ: ਕੋਰੋਨਾਵਾਇਰਸ ਦੇ ਵਧਦੇ ਖਤਰੇ ਨੂੰ ਦੇਖਦਿਆਂ ਦੇਸ਼ ਦੇ 75 ਸ਼ਹਿਰਾਂ ਨੂੰ ਲੌਕਡਾਉਨ ਕਰ ਦਿੱਤਾ ਗਿਆ ਹੈ। ਕੈਬਨਿਟ ਸੱਕਤਰ ਤੇ ਪ੍ਰਧਾਨ ਮੰਤਰੀ ਦੇ ਮੁੱਖ ਸੱਕਤਰ ਦੀ ਸਾਰੇ ਸੂਬਿਆਂ ਦੇ ਮੁੱਖ ਸਕੱਤਰਾਂ ਨਾਲ ਬੈਠਕ &lsquoਚ ਇਹ ਫੈਸਲਾ ਲਿਆ ਗਿਆ ਹੈ। ਇਸ ਉੱਚ ਪੱਧਰੀ ਬੈਠਕ &lsquoਚ ਕੋਰੋਨਾ ਦਾ ਪ੍ਰਭਾਵ ਰੋਕਣ &lsquoਤੇ ਚਰਚਾ ਕੀਤੀ ਗਈ।
ਬੈਠਕ &lsquoਚ ਇਸ ਗੱਲ &lsquoਤੇ ਸਹਿਮਤੀ ਹੋਈ ਕਿ ਕੋਰੋਨਾ ਦੇ ਫੈਲਾਅ ਨੂੰ ਰੋਕਣ ਲਈ ਬੇਲੋੜੀ ਆਵਾਜਾਈ ਨੂੰ ਤੁਰੰਤ ਰੋਕਣਾ ਜ਼ਰੂਰੀ ਹੈ। ਅਜਿਹੇ ਸ਼ਹਿਰ ਜਿੱਥੇ ਕੋਰੋਨਾ ਦਾ ਸੰਕਰਮਣ ਸਭ ਤੋਂ ਜ਼ਿਆਦਾ ਹੈ, ਉੱਥੇ ਸਭ ਤੋਂ ਜ਼ਰੂਰੀ ਸੇਵਾਵਾਂ ਨੂੰ ਛੱਡ ਕੇ ਸਭ ਕੁੱਝ ਤੁਰੰਤ ਬੰਦ ਕਰ ਦਿੱਤਾ ਜਾਵੇ।
ਦੇਸ਼ &lsquoਚ ਅਜਿਹੇ 75 ਸ਼ਹਿਰ ਹਨ। 31 ਮਾਰਚ ਤੱਕ ਅੰਤਰਾਰਾਜੀ ਬੱਸ ਤੇ ਟ੍ਰੇਨ ਸੇਵਾਵਾਂ ਰੱਦ ਕਰ ਦਿੱਤੀਆਂ ਗਈਆਂ ਹਨ। ਬੈਠਕ &lsquoਚ ਇਸ ਮੁੱਦੇ &lsquoਤੇ ਗੱਲਬਾਤ ਦੌਰਾਨ ਸਾਰੇ ਸਾਰੇ ਸੂਬਿਆਂ ਦੇ ਮੁੱਖ ਸੱਕਤਰਾਂ ਨੂੰ ਸਲਾਹ ਦਿੱਤੀ ਗਈ ਕਿ ਉਹ ਸੂਬਿਆਂ &lsquoਚ ਕੋਰੋਨਾ ਦਾ ਫੈਲਾਅ ਰੋਕਣ ਲਈ ਜੋ ਵੀ ਜ਼ਰੂਰੀ ਕਦਮ ਹੋਣ, ਉਹ ਚੁੱਕਣ ਤੇ ਇਨ੍ਹਾਂ 75 ਸ਼ਹਿਰਾਂ &lsquoਚ ਬੇਹਦ ਜ਼ਰੂਰੀ ਸੇਵਾਵਾਂ ਹੀ ਜਾਰੀ ਰੱਖੀਆਂ ਜਾਣ।