image caption:

192 ਦੇਸ਼ਾਂ ਤੱਕ ਕੋਰੋਨਾ ਦਾ ਕਹਿਰ, 14616 ਮੌਤਾਂ, ਅਮਰੀਕਾ ‘ਚ 24 ਘੰਟਿਆਂ ‘ਚ 100 ਮੌਤਾਂ, 14,550 ਨਵੇਂ ਮਾਮਲੇ

ਵਾਸ਼ਿੰਗਟਨ: ਦੁਨੀਆ ਦੇ 192 ਦੇਸ਼ ਕੋਰੋਨਾਵਾਇਰਸ ਦੀ ਚਪੇਟ &lsquoਚ ਹਨ। ਮਹਾਮਾਰੀ ਕਾਰਨ 14,616 ਲੋਕਾਂ ਦੀ ਮੌਤ ਹੋ ਚੁੱਕੀ ਹੈ। ਚੀਨ ਤੋਂ ਬਾਅਦ ਇਟਲੀ ਸਭ ਤੋਂ ਵੱਧ ਪ੍ਰਭਾਵਿਤ ਹੈ। ਅਮਰੀਕਾ &lsquoਚ ਵੀ ਕੋਰੋਨਾ ਪੈਰ ਪਸਾਰ ਰਿਹਾ ਹੈ। ਇੱਥੇ ਐਤਵਾਰ ਨੂੰ 24 ਘੰਟਿਆਂ &lsquoਚ 14,550 ਨਵੇਂ ਮਾਮਲੇ ਸਾਹਮਣੇ ਆਏ ਤੇ 100 ਤੋਂ ਵੱਧ ਲੋਕਾਂ ਦੀ ਜਾਨ ਚਲੀ ਗਈ। ਅਮਰੀਕਾ &lsquoਚ ਹੁਣ ਤੱਕ 33,276 ਲੋਕ ਕੋਰੋਨਾ ਨਾਲ ਸੰਕਰਮਿਤ ਹਨ, ਜਦਕਿ 419 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।
ਇੱਥੇ ਐਤਵਾਰ ਨੂੰ ਬੇਵਜ੍ਹਾ ਘੁੰਮਣ ਵਾਲੇ 32 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਹੈ ਕਿ ਚੀਨ ਦੇ ਰਾਸ਼ਠਰਪਤੀ ਸ਼ੀ ਜਿਨਪਿੰਗ ਕਾਰਨ ਉਹ ਫਿਕਰਾਂ &lsquoਚ ਹਨ, ਕਿਉਂਕਿ ਚੀਨ ਨੇ ਸਮਾਂ ਰਹਿੰਦੇ ਅਮਰੀਕਾ ਨੂੰ ਵਾਇਰਸ ਨੂੰ ਲੈ ਕੇ ਸੂਚਿਤ ਕਰ ਸਕਦਾ ਸੀ।
ਉੱਧਰ ਇਟਲੀ ਦੇ ਸਿਵਲ ਪ੍ਰੋਟੇਕਸ਼ਨ ਡਿਪਾਰਟਮੈਂਟ ਮੁਤਾਬਕ, ਇੱਥੇ ਐਤਵਾਰ ਤੱਕ ਸੰਕਰਮਣ ਦਾ ਅੰਕੜਾ 59,138 ਪਹੁੰਚ ਗਿਆ, ਜਦਕਿ 5476 ਲੋਕਾਂ ਨੇ ਜਾਨ ਗਵਾਈ ਹੈ। 7024 ਲੋਕ ਹੁਣ ਤੱਕ ਠੀਕ ਹੋ ਚੁਕੇ ਹਨ।