image caption:

ਸ੍ਰੀ ਆਨੰਦਪੁਰ ਸਾਹਿਬ ਜਾਣ ਵਾਲੇ ਫਰੀਦਕੋਟ ਦੇ 173 ਪਿੰਡ ਵਾਸੀਆਂ ਦਾ ਹੋ ਰਿਹੈ ਕੋਰੋਨਾ ਟੈਸਟ

ਕੋਵਿਡ-19 ਨਾਲ ਪੂਰੇ ਵਿਸ਼ਵ ਦੀ ਜੰਗ ਜਾਰੀ ਹੈ। ਕੋਰੋਨਾ ਵਾਇਰਸ ਲਈ ਫ਼ਰੀਦਕੋਟ ਜ਼ਿਲ੍ਹੇ ਦੇ 173 ਪਿੰਡਾਂ ਦੇ ਨਿਵਾਸੀਆਂ ਦਾ ਟੈਸਟ ਕੀਤਾ ਜਾ ਰਿਹਾ ਹੈ, ਜਿਹੜਾ ਹੋਲਾ ਮਹੱਲਾ ਮੌਕੇ ਸ੍ਰੀ ਆਨੰਦਪੁਰ ਸਾਹਿਬ ਜਾ ਕੇ ਆਏ ਸਨ। ਜ਼ਿਲ੍ਹਾ ਸਿਹਤ ਵਿਭਾਗ ਨੇ ਹਾਲੇ ਇਨ੍ਹਾਂ ਪਿੰਡਾਂ ਦੇ 8 ਵਿਅਕਤੀਆਂ ਦੇ ਸੈਂਪਲ ਲਏ ਹਨ ਤੇ ਉਹ ਸੈਂਪਲ ਕੋਵਿਡ&ndash19 ਟੈਸਟਿੰਗ ਲਈ ਭੇਜੇ ਜਾ ਰਹੇ ਹਨ। ਦਰਅਸਲ, ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) ਜ਼ਿਲ੍ਹੇ ਦੇ ਪਿੰਡ ਪਠਲਾਵਾ ਦੇ ਜਿਸ 70 ਸਾਲਾ ਵਿਅਕਤੀ ਦੀ ਬੀਤੇ ਦਿਨੀਂ ਕੋਰੋਨਾ ਵਾਇਰਸ ਕਾਰਨ ਮੌਤ ਹੋਈ ਹੈ, ਉਹ ਵੀ ਹੋਲਾ ਮਹੱਲਾ ਮੌਕੇ ਆਨੰਦਪੁਰ ਸਾਹਿਬ ਜਾ ਕੇ ਆਇਆ ਸੀ।
ਫ਼ਰੀਦਕੋਟ ਜ਼ਿਲ੍ਹਾ ਸਿਹਤ ਵਿਭਾਗ ਦੀਆਂ ਟੀਮਾਂ ਚੰਦਬਾਜਾ, ਅਰਾਈਆਂ ਵਾਲਾ ਤੇ ਪੱਕਾ ਪਿੰਡਾਂ &rsquoਚ ਜਾ ਕੇ ਆਈਆਂ ਹਨ ਤੇ ਉੱਥੇ ਉਨ੍ਹਾਂ ਵਿਅਕਤੀਆਂ ਨੂੰ ਖਾਸ ਤੌਰ ਉੱਤੇ ਚੈੱਕ ਕੀਤਾ ਗਿਆ, ਜਿਹੜੇ ਆਨੰਦਪੁਰ ਸਾਹਿਬ ਜਾ ਕੇ ਆਏ ਹਨ। ਜ਼ਿਲ੍ਹਾ ਸਿਵਲ ਸਰਜਨ ਡਾ. ਰਾਜਿੰਦਰ ਕੁਮਾਰ ਨੇ ਦੱਸਿਆ ਕਿ ਅੱਠ ਵਿਅਕਤੀਆਂ ਦੇ ਸੈਂਪਲ ਲਏ ਗਏ ਹਨ। ਉਨ੍ਹਾਂ ਨੂੰ ਟੈਸਟਿੰਗ ਲਈ ਪਟਿਆਲਾ ਭੇਜਿਆ ਗਿਆ ਹੈ। ਹੌਲਾ ਮਹੱਲਾ ਮੌਕੇ ਅਨੰਦਪੁਰ ਸਾਹਿਬ ਜਾਣ ਵਾਲੇ ਵਿਅਕਤੀਆਂ ਨੂੰ ਉਨ੍ਹਾਂ ਦੇ ਘਰਾਂ &rsquoਚ ਹੀ ਮੈਡੀਕਲ ਤੌਰ ਉੱਤੇ ਸ਼ੁੱਧ (ਕਵਾਰੰਟਾਇਨ) ਕੀਤਾ ਜਾ ਰਿਹਾ ਹੈ।
ਇਨ੍ਹਾਂ ਪਿੰਡਾਂ ਦੇ ਵਾਸੀਆਂ ਨੂੰ ਟੈਸਟ ਰਿਪੋਰਟਾਂ ਆਉਣ ਤੱਕ ਆਪੋ&ndashਆਪਣੇ ਘਰਾਂ ਅੰਦਰ ਹੀ ਬੰਦ ਰਹਿਣ ਦੀ ਸਲਾਹ ਦਿੱਤੀ ਗਈ ਹੈ। ਇਹ ਸਾਰੇ ਉਹੀ ਵਿਅਕਤੀ ਹਨ, ਜਿਹੜੇ ਬੀਤੀ 8 ਤੋਂ 11 ਮਾਰਚ ਦੌਰਾਨ ਹੋਲਾ ਮਹੱਲਾ ਮਨਾਉਣ ਲਈ ਆਨੰਦਪੁਰ ਸਾਹਿਬ ਗਏ ਸਨ। ਹੁਣ ਇਨ੍ਹਾਂ ਪਿੰਡਾਂ &rsquoਚ ਅਜਿਹੇ ਵਿਅਕਤੀਆਂ ਦੀ ਸ਼ਨਾਖ਼ਤ ਕੀਤੀ ਜਾ ਰਹੀ ਹੈ, ਜਿਨ੍ਹਾਂ ਦੇ ਲੱਛਣ ਕੋਰੋਨਾ ਵਾਇਰਸ ਨਾਲ ਕੁਝ ਮਿਲਦੇ&ndashਜੁਲਦੇ ਹਨ। 450 ਵਿਅਕਤੀਆਂ ਨੂੰ ਅਗਲੇ 14 ਦਿਨਾਂ ਲਈ ਆਪੋ&ndashਆਪਣੇ ਘਰਾਂ ਅੰਦਰ ਰਹਿਣ ਦੀ ਸਲਾਹ ਦਿੱਤੀ ਗਈ ਹੈ। ਜ਼ਿਲ੍ਹੇ ਦੇ ਜਿਹੜੇ ਪੁਲਿਸ ਅਧਿਕਾਰੀਆਂ ਤੇ ਮੁਲਾਜ਼ਮਾਂ ਦੀਆਂ ਡਿਊਟੀਆਂ ਆਨੰਦਪੁਰ ਸਾਹਿਬ ਵਿਖੇ ਲੱਗੀਆਂ ਸਨ, ਉਨ੍ਹਾਂ ਨੂੰ ਵੀ ਆਪੋ-ਆਪਣੇ ਘਰਾਂ ਅੰਦਰ ਰਹਿਣ ਲਈ ਆਖਿਆ ਗਿਆ ਹੈ ਤਾਂ ਕਿ ਵਾਇਰਸ ਦੇ ਪ੍ਰਕੋਪ ਤੋਂ ਅਸੀਂ ਆਪਣੇ ਆਪ ਨੂੰ ਅਤੇ ਪਰਿਵਾਰ ਨੂੰ ਬਚਾ ਸਕੀਏ।