image caption:

SGPC ਦਾ ਬਜਟ ਹੋ ਸਕਦਾ ਹੈ ਮੁਲਤਵੀ, ਖਰਚ ਚਲਾਉਣ ‘ਚ ਹੋਵੇਗੀ ਮੁਸ਼ਕਿਲ

ਕੋਰੋਨਾ ਵਾਇਰਸ ਵਾਇਰਸ ਦਾ ਪ੍ਰਭਾਵ ਸਿੱਖਾਂ ਦੀ ਸਰਵਉੱਚ ਧਾਰਮਿਕ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸ. ਜੀ. ਪੀ. ਸੀ.) ਦੇ ਬਜਟ ਸੈਸ਼ਨ &lsquoਤੇ ਵੀ ਪੈ ਸਕਦਾ ਹੈ। ਐੱਸ. ਜੀ. ਪੀ. ਸੀ. ਦੇ ਲਗਭਗ 1250 ਕਰੋੜ ਰੁਪਏ ਦੇ ਵਧ ਦੇ ਬਜਟ ਦੀ ਵਿਵਸਥਾ &lsquoਤੇ ਚਰਚਾ ਕਰਨ ਅਤੇ ਉਸ ਨੂੰ ਪਾਸ ਕਰਵਾਉਣ ਲਈ 28 ਮਾਰਚ ਨੂੰ ਸਾਧਾਰਨ ਸਭਾ ਦੀ ਇਕ ਬੈਠਕ ਤੇਜਾ ਸਿੰਘ ਸਮੁੰਦਰੀ ਹਾਲ &lsquoਚ ਬੁਲਾਈ ਗਈ ਸੀ। ਕੋਰੋਨਾ ਕਾਰਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ &lsquoਚ 31 ਮਾਰਚ ਤਕ ਲਾਕਡਾਊਨ ਦਾ ਐਲਾਨ ਕਰ ਦਿੱਤਾ ਹੈ। ਅਜਿਹੇ &lsquoਚ 28 ਮਾਰਚ ਦਾ ਬਜਟ ਇਜਲਾਸ ਮੁਲਤਵੀ ਹੋਣ ਦੀ ਸੰਭਾਵਨਾ ਵਧ ਗਈ ਹੈ।
ਬਜਟ ਪਾਸ ਨਾ ਹੋਣ ਕਾਰਨ ਐੱਸ. ਜੀ. ਪੀ. ਸੀ. ਨੂੰ ਆਉਣ ਵਾਲੇ ਵਿੱਤੀ ਸਾਲ &lsquoਚ ਖਰਚ ਕਰਨ ਲਈ ਕਈ ਸਮੱਸਿਆਵਾਂ ਪੈਦਾ ਹੋਣਗੀਆਂ। ਗੁਰਦੁਆਰਾ ਐਕਟ ਅਨੁਸਾਰ ਐੱਸ. ਜੀ. ਪੀ. ਸੀ. ਦੇ ਨਵੇਂ ਵਿੱਤੀ ਸਾਲ ਲਈ ਬਜਟ ਪਾਸ ਕਰਵਾਉਣਾ ਜ਼ਰੂਰੀ ਹੈ। ਐੱਸ. ਜੀ. ਪੀ. ਸੀ. ਦੇ ਸਾਧਾਰਨ ਸਭਾ &lsquoਚ ਕੁੱਲ 190 ਮੈਂਬਰ ਹਨ। ਇਨ੍ਹਾਂ &lsquoਚੋਂ 170 ਮੈਂਬਰ ਪੰਜਾਬ, ਹਰਿਆਣਾ, ਹਿਮਾਚਲ ਤੇ ਚੰਡੀਗੜ੍ਹ ਤੋਂ ਚੁਣ ਕੇ ਆਉਂਦੇ ਹਨ ਪਰ ਇਨ੍ਹਾਂ ਨੂੰ ਵੋਟ ਦੇਣ ਦਾ ਅਧਿਕਾਰ ਨਹੀਂ ਹੁੰਦਾ। ਕੋਰੋਨਾ ਵਾਇਰਸ ਕਾਰਨ ਪੈਦਾ ਹੋਏ ਹਾਲਾਤ &lsquoਚ SGPC ਮੈਂਬਰਾਂ ਦਾ ਬਜਟ ਸੈਸ਼ਨ &lsquoਚ ਪਹੁੰਚਣਾ ਆਸਾਨ ਨਹੀਂ ਹੈ। ਐੱਸ. ਜੀ. ਪੀ. ਸੀ. ਦੇ ਮੈਂਬਰ ਆਪਣੇ ਨਾਲ ਕਈ ਸਮਰਥਕਾਂ ਨੂੰ ਵੀ ਲੈ ਆਉਂਦੇ ਹਨ।
ਐੱਸ. ਜੀ. ਪੀ. ਸੀ. ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਸਵੀਕਾਰ ਕੀਤਾ ਕਿ ਕੋਰੋਨਾ ਵਾਇਰਸ ਨੂੰ ਦੇਖਦੇ ਹੋਏ ਐੱਸ. ਜੀ. ਪੀ. ਸੀ. ਦੇ ਮੈਂਬਰ ਆਪਣੇ ਨਾਲ ਕਈ ਸਮਰਥਕਾਂ ਨੂੰ ਵੀ ਲੈ ਆਉਂਦੇ ਹਨ। ਐੱਸ. ਜੀ. ਪੀ. ਸੀ. ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਸਵੀਕਾਰ ਕੀਤਾ ਕਿ ਕੋਰੋਨਾ ਵਾਇਰਸ ਨੂੰ ਦੇਖਦੇ ਹੋਏ ਦਾ SGPC ਦਾ 28 ਮਾਰਚ ਦਾ ਬਜਟ ਸੈਸ਼ਨ ਮੁਲਤਵੀ ਕੀਤਾ ਜਾ ਸਕਦਾ ਹੈ। ਕਾਨੂੰਨੀ ਮਾਹਿਰਾਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ। ਜੇਕਰ ਸੰਭਵ ਹੋਇਆ ਤਾਂ ਸੋਧ ਦੀ ਤਰੀਕ ਅੱਗੇ ਕੀਤੀ ਜਾਵੇਗੀ। ਗੁਰਦੁਆਰਾ ਡੇਰਾ ਸਾਹਿਬ ਦੇ ਮੁੱਖ ਗ੍ਰੰਥੀ  ਗੋਬਿੰਦ ਸਿੰਘ ਲੌਂਗੋਵਾਲ ਨੇ ਪਾਕਿਸਤਾਨ ਦੇ ਇਤਿਹਾਸਕ ਗੁਰਦੁਆਰਾ ਡੇਰਾ ਸਾਹਿਬ ਲਾਹੌਰ ਦੇ ਮੁੱਖ ਗ੍ਰੰਥੀ ਵਲੋਂ ਹੱਥਾਂ &lsquoਚ ਦਸਤਾਨੇ ਤੇ ਮੂੰਹ &lsquoਤੇ ਮਾਸਕ ਪਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਕਰਨ ਦੀ ਨਿੰਦਾ ਕੀਤੀ ਹੈ।