image caption:

ਜਥੇਦਾਰ ਹਰਪ੍ਰੀਤ ਸਿੰਘ ਵਲੋਂ ਗੁਰਦੁਆਰਿਆਂ ਦੀਆਂ ਸਰ੍ਹਾਵਾਂ ਨੂੰ Quarantine ਲਈ ਤਿਆਰ ਰੱਖਣ ਦੇ ਨਿਰਦੇਸ਼

ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਦੁਨੀਆ ਭਰ &lsquoਚ ਵਸੇ ਸਿੱਖਾਂ ਨੂੰ ਹੁਕਮ ਜਾਰੀ ਕੀਤਾ ਹੈ ਕਿ ਉਹ ਲੋੜ ਪੈਣ &lsquoਤੇ ਸਾਰੇ ਗੁਰਦੁਆਰਾ ਸਾਹਿਬਾਨਾਂ ਦੀਆਂ ਸਰ੍ਹਾਵਾਂ ਨੂੰ ਕਵਾਰੰਟਾਈਨ ਲਈ ਤਿਆਰ ਰੱਖਣ। ਵਿਦੇਸ਼ਾਂ &lsquoਚ ਪੜ੍ਹਣ ਵਾਲੇ ਵਿਦਿਆਰਥੀਆਂ ਦੀ ਸਹਾਇਤਾ ਲਈ ਗੁਰੂ ਘਰਾਂ ਦੇ ਖਜਾਨਿਆਂ ਦਾ ਇਸਤੇਮਾਲ ਖੁੱਲ੍ਹੇ ਦਿਲ ਨਾਲ ਕੀਤਾ ਜਾਣਾ ਚਾਹੀਦਾ ਹੈ। ਜਥੇਦਾਰ ਨੇ ਕਿਹਾ ਕਿ ਗੁਰਦੁਆਰਾ ਸਾਹਿਬਾਨ &lsquoਚ ਹਰ ਰੋਜ਼ ਮਰਿਆਦਾਵਾਂ ਨੂੰ ਛੱਡ ਕੇ ਆਉਣ ਵਾਲੇ ਦੋ ਹਫਤਿਆਂ ਤਕ ਕੋਈ ਵੀ ਵੱਡੇ ਧਾਰਮਿਕ ਸਮਾਗਮ ਦਾ ਯੋਜਨਾ ਨਾ ਕੀਤਾ ਜਾਵੇ। ਜਿਨ੍ਹਾਂ ਸਮਾਗਮਾਂ ਦੀ ਤਰੀਖ ਨਿਰਧਾਰਤ ਸੀ, ਉਨ੍ਹਾਂ ਨੂੰ ਮੁਲਤਵੀ ਕਰ ਦਿੱਤਾ ਜਾਵੇ। ਦੁਨੀਆ ਭਰ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਸਿੱਖ ਸੰਸਥਾਵਾਂ ਤੇ ਸਭਾ ਸੁਸਾਇਟੀਆਂ &lsquoਗੁਰੂ ਕੀ ਗੋਲਕ, ਗਰੀਬ ਕਾ ਮੂੰਹ&rsquo ਦੇ ਸਿਧਾਂਤ &lsquoਤੇ ਅਮਲ ਕਰਕੇ ਆਪਣੇ-ਆਪਣੇ ਇਲਾਕੇ &lsquoਚ ਲੋੜਵੰਦਾਂ ਨੂੰ ਹਰ ਤਰ੍ਹਾਂ ਦੀ ਮਦਦ (ਲੰਗਰ, ਦਵਾਈਆਂ ਤੇ ਹੋਰ ਸਾਮਾਨ)  ਲਈ ਅੱਗੇ ਆਓ।
ਮੀਡੀਆ ਨਾਲ ਗੱਲਬਾਤ &lsquoਚ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਦੁਨੀਆ ਭਰ &lsquoਚ ਜਿਥੇ ਵੀ ਸਿੱਖ ਹਨ, ਉਥੋਂ ਦੀਆਂ ਸਰਕਾਰਾਂ ਵਲੋਂ ਕੋਰੋਨਾ ਵਾਇਰਸ ਦੇ ਬਚਾਅ ਲਈ ਦਿੱਤੇ ਗਏ ਨਿਰਦੇਸ਼ ਦਾ ਪਾਲਣ ਕਰਨ। ਹਰ ਸਿੱਖ ਪਰਿਵਾਰ ਆਪਣੇ ਘਰਾਂ &lsquoਚ ਰਹਿਣ। ਗੁਰਬਾਣੀ ਦਾ ਪਾਠ ਕਰੋ ਤੇ ਅਕਾਲ ਪੁਰਖ ਦੇ ਅੱਗੇ ਸਰਬਤ ਦੇ ਭਲੇ ਦੀ ਅਰਦਾਸ ਕਰੋ। ਕਵਾਰੰਟਾਈਨ ਅਪਣਾਓ। ਸਿੱਖ ਧਰਮ &lsquoਚ ਵਹਿਮ ਲਈ ਕੋਈ ਥਾਂ ਨਹੀਂ ਹੈ। ਜਥੇਦਾਰ ਨੇ ਕਿਹਾ ਕਿ ਪੂਰੀ ਮਨੁੱਖ ਜਾਤੀ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਹੋ ਰਹੀ ਹੈ। ਮਾਨਵਤਾ ਲਈ ਸਭ ਤੋਂ ਵੱਡੇ ਖਤਰੇ ਦੇ ਰੂਪ &lsquoਚ ਉਭਰੇ ਇਸ ਵਾਇਰਸ ਦੌਰਾਨ ਲੋਕਾਂ ਦੀ ਮਦਦ ਕਰਨਾ ਸਿੱਖ ਕੌਮ ਦਾ ਫਰਜ਼ ਹੈ। ਜਥੇਦਾਰ ਨੇ ਸਿੱਖ ਕੌਮ ਨੂੰ ਹੁਕਮ ਦਿੱਤੇ ਕਿ ਉਨ੍ਹਾਂ ਦੇ ਇਸ ਸੰਦੇਸ਼ ਦਾ ਪਾਲਣ ਕੀਤਾ ਜਾਵੇ।
ਸਰਕਾਰ ਵਲੋਂ ਆਏ ਦਿਨ ਕੋਵਿਡ-19 ਨਾਲ ਨਜਿੱਠਣ ਲਈ ਨਿਰਦੇਸ਼ ਦਿੱਤੇ ਜਾਂਦੇ ਰਹੇ ਹਨ। ਹਰੇਕ ਨਾਗਰਿਕ ਦਾ ਵੀ ਇਹ ਫਰਜ਼ ਬਣਦਾ ਹੈ ਕਿ ਉਹ ਪ੍ਰਸ਼ਾਸਨ ਦਾ ਸਾਥ ਦੇਣ ਕਿਉਂਕਿ ਇਹ ਉਨ੍ਹਾਂ ਦੇ ਆਪਣੇ ਭਲੇ ਲਈ ਹੀ ਹੈ।