image caption:

ਕੋਰੋਨਾ ਦਾ ਖੌਫ: ਜਹਾਜ਼ ‘ਚ ਯਾਤਰੀ ਨੇ ਮਾਰੀ ਛਿੱਕ ਤਾਂ ਘਬਰਾਏ ਪਾਇਲਟ ਨੇ ਮਾਰੀ Cockpit ਤੋਂ ਛਾਲ

ਪੁਣੇ: ਕੋਰੋਨਾ ਵਾਇਰਸ ਦਾ ਪ੍ਰਭਾਵ ਤੇ ਡਰ ਪੂਰੀ ਦੁਨੀਆ ਦੇ ਲੋਕਾਂ ਵਿੱਚ ਵੱਧ ਰਿਹਾ ਹੈ । ਅਜਿਹਾ ਇੱਕ ਮਾਮਲਾ ਪੁਣੇ ਤੋਂ ਸਾਹਮਣੇ ਆਇਆ ਹੈ, ਜਿੱਥੇ ਪੁਣੇ ਤੋਂ ਏਅਰ ਏਸ਼ੀਆ ਦੀ ਉਡਾਣ I5-732 ਦੀ ਕੌਕਪਿੱਟ ਵਿੱਚ ਬੈਠੇ ਪਾਇਲਟ ਨੇ ਕੋਰੋਨਾ ਵਾਇਰਸ ਦੇ ਡਰ ਕਾਰਨ ਐਮਰਜੈਂਸੀ ਦਰਵਾਜ਼ੇ ਤੋਂ ਛਾਲ ਮਾਰ ਦਿੱਤੀ ।
ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਸ਼ੁੱਕਰਵਾਰ 20 ਮਾਰਚ ਦੀ ਹੈ । ਪੁਣੇ ਏਅਰਪੋਰਟ ਤੋਂ ਏਅਰ ਏਸ਼ੀਆ ਜਹਾਜ਼ ਦਿੱਲੀ ਲਈ ਉਡਾਣ ਭਰਨ ਦੀ ਤਿਆਰੀ ਕਰ ਰਿਹਾ ਸੀ । ਇੰਨੇ ਵਿੱਚੋਂ ਇੱਕ ਮੁਸਾਫਰ ਨੂੰ ਛਿੱਕਾਂ ਆਉਣੀਆਂ ਸ਼ੁਰੂ ਹੋ ਗਈਆਂ । ਦੱਸਿਆ ਜਾ ਰਿਹਾ ਹੈ ਕਿ ਯਾਤਰੀ ਨੂੰ ਜ਼ੁਕਾਮ ਸੀ । ਅਜਿਹੀ ਸਥਿਤੀ ਵਿੱਚ ਚਾਲਕ ਦਲ ਦੇ ਮੈਂਬਰ ਘਬਰਾ ਗਏ । ਜਿਵੇਂ ਹੀ ਕਾਕਪਿੱਟ ਵਿੱਚ ਬੈਠੇ ਪਾਇਲਟ ਨੂੰ ਇਸ ਬਾਰੇ ਪਤਾ ਲੱਗਿਆ ਤਾਂ ਉਸ ਨੇ ਐਮਰਜੈਂਸੀ ਐਗਜ਼ਿਟ ਤੋਂ ਛਾਲ ਮਾਰ ਦਿੱਤੀ ।
ਇਸ ਤੋਂ ਬਾਅਦ ਚਾਲਕ ਦਲ ਦੇ ਬਾਕੀ ਮੈਂਬਰਾਂ ਨੇ ਫਿਰ ਜਹਾਜ਼ ਦਾ ਪਿਛਲਾ ਦਰਵਾਜ਼ਾ ਖੋਲ੍ਹਿਆ ਤੇ ਜਲਦੀ ਹੀ ਸਾਰੇ ਯਾਤਰੀਆਂ ਨੂੰ ਪਿਛਲੇ ਦਰਵਾਜ਼ੇ ਤੋਂ ਬਾਹਰ ਕੱਢ ਲਿਆ । ਜਿਸ ਤੋਂ ਬਾਅਦ ਸਾਰੇ ਯਾਤਰੀਆਂ ਦੀ ਜਾਂਚ ਕੀਤੀ ਗਈ । ਜਦੋਂ ਏਅਰ ਏਸ਼ੀਆ ਦੇ ਬੁਲਾਰੇ ਨੂੰ ਇਸ ਬਾਰੇ ਪੁੱਛਿਆ ਤਾਂ ਉਨ੍ਹਾਂ ਨੇ ਕਿਹਾ, &rdquoਹਰ ਕੋਈ ਕੋਰੋਨਾ ਵਾਇਰਸ ਤੋਂ ਸੁਚੇਤ ਹੈ । ਇਸ ਲਈ ਸਾਰੇ ਯਾਤਰੀਆਂ ਦੀ ਡਾਕਟਰੀ ਜਾਂਚ ਕੀਤੀ ਗਈ ਤੇ ਕੋਈ ਵੀ ਰਿਪੋਰਟ ਸਕਾਰਾਤਮਕ  ਨਹੀਂ ਆਈ । ਬੁਲਾਰੇ ਨੇ ਦੱਸਿਆ ਕਿ ਉਸ ਤੋਂ ਬਾਅਦ ਸਾਰੇ ਜਹਾਜ਼ ਵਿੱਚ ਐਂਟੀ-ਇਨਫੈਕਸ਼ਨ ਦਾ ਛਿੜਕਾਅ ਕੀਤਾ ਗਿਆ ।
ਦੱਸ ਦੇਈਏ ਕਿ ਭਾਰਤ ਵਿੱਚ ਕੋਰੋਨਾ ਵਾਇਰਸ ਦੇ 400 ਤੋਂ ਵੱਧ ਮਾਮਲੇ ਸਾਹਮਣੇ ਆਏ ਹਨ । ਦਿੱਲੀ ਸਮੇਤ ਕਈ ਸ਼ਹਿਰਾਂ ਵਿੱਚ ਲਾਕ ਡਾਊਨ ਦਾ ਐਲਾਨ ਕੀਤਾ ਗਿਆ ਹੈ । ਦੱਸ ਦੇਈਏ ਕਿ ਹੁਣ ਤੱਕ ਇਸ ਮਹਾਂਮਾਰੀ ਨੇ ਭਾਰਤ ਵਿੱਚ 7 ਲੋਕਾਂ ਦੀ ਜਾਨ ਲੈ ਲਈ ਹੈ ।
ਕੋਰੋਨਾ ਵਾਇਰਸ ਸੰਕਟ ਦੇ ਮੱਦੇਨਜ਼ਰ, ਕੇਂਦਰ ਸਰਕਾਰ ਅੱਜ ਵਿੱਤ ਬਿੱਲ ਵਿੱਚ ਕਈ ਰਾਹਤਾਂ ਦਾ ਐਲਾਨ ਕਰ ਸਕਦੀ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੂੰ ਲੋਕ ਸਭਾ ਵਿੱਚ ਜਵਾਬ ਦੇਣਾ ਪਏਗਾ। ਪਿੱਛਲੇ ਹਫ਼ਤੇ ਤੋਂ, ਸਰਕਾਰ ਕੋਵਿਡ -19 ਦੇ ਅਰਥਚਾਰੇ &lsquoਤੇ ਪੈਣ ਵਾਲੇ ਪ੍ਰਭਾਵਾਂ ਦਾ ਮੁਲਾਂਕਣ ਕਰ ਰਹੀ ਹੈ। ਵਿੱਤ ਮੰਤਰੀ ਨੇ ਇਸ ਸੰਬੰਧੀ ਪਸ਼ੂ ਪਾਲਣ ਵਿਕਾਸ, ਸਿਵਲ ਹਵਾਬਾਜ਼ੀ ਅਤੇ ਮਾਈਕਰੋ, ਛੋਟੇ ਅਤੇ ਦਰਮਿਆਨੇ ਉੱਦਮ (ਐਮਐਸਐਮਈ) ਦੇ ਮੰਤਰੀਆਂ ਨਾਲ ਗੱਲਬਾਤ ਕੀਤੀ ਹੈ।