image caption:

ਭਾਰਤ 'ਚ ਕੋਰੋਨਾ ਦੀ ਅਜੇ ਦੂਜੀ ਸਟੇਜ, ਤੀਜੀ ਤੇ ਚੌਥੀ ਬੇਹੱਦ ਘਾਤਕ, ਇੰਝ ਕਰੋ ਬਚਾਅ

ਨਵੀਂ ਦਿੱਲੀ: ਕੋਰੋਨਾਵਾਇਰਸ ਨੂੰ ਹੁਣ ਬਹੁਤ ਹੀ ਗੰਭੀਰਤਾ ਨਾਲ ਲੈਣ ਦੀ ਲੋੜ ਹੈ। ਭਾਰਤ &lsquoਚ ਕੋਰੋਨਾ ਅਜੇ ਦੂਸਰੀ ਸਟੇਜ &lsquoਤੇ ਹੈ, ਪਰ ਜਿਸ ਤਰ੍ਹਾਂ ਮਰੀਜ਼ਾਂ ਦੀ ਗਿਣਤੀ ਵਧ ਰਹੀ ਹੈ, ਉਸ ਨਾਲ ਦੇਸ਼ ਜਲਦ ਹੀ ਤੀਸਰੀ ਸਟੇਜ &lsquoਚ ਦਾਖਲ ਹੋ ਸਕਦਾ ਹੈ। ਅਜਿਹੇ &lsquoਚ ਸਥਿਤੀਆਂ ਬਦ ਤੋਂ ਬਦਤਰ ਹੋ ਜਾਣਗੀਆਂ। ਤੁਹਾਡੀ ਸੁਰੱਖਿਆ ਤੁਹਾਡੇ ਆਪਣੇ ਹੱਥਾਂ &lsquoਚ ਹੈ। ਅਜਿਹੇ &lsquoਚ ਅਸੀਂ ਤੁਹਾਨੂੰ ਬਚਾਅ ਦੇ ਕੁਝ ਤਰੀਕੇ ਦੱਸਣ ਜਾ ਰਹੇ ਹਾਂ।
ਸਾਵਧਾਨੀਆਂ:
-ਜ਼ਰੂਰੀ ਟੈਲੀਵਰਕ
-ਲੋਕਾਂ ਨਾਲ ਘੱਟ ਤੋਂ ਘੱਟ ਸੰਪਰਕ ਕਰੋ
-ਦੂਰ ਰਹਿ ਕੇ ਹੀ ਬੈਠਕਾਂ ਕੀਤੀਆਂ ਜਾਣ
-ਖਾਣ ਵਾਲੀ ਥਾਂ ਤੋਂ ਖਾਣਾ ਸਿਰਫ ਘਰ ਲਿਜਾਣ ਦੀ ਇਜਾਜ਼ਤ ਹੋਵੇ
-ਬਹੁਤ ਜ਼ਿਆਦਾ ਜ਼ਰੂਰੀ ਹੈ ਤਾਂ ਹੀ ਸਫਰ ਕਰੋ ਜਾਂ ਘਰੋਂ ਬਾਹਰ ਨਿਕਲੋ
ਕੋਰੋਨਾਵਾਇਰਸ ਸਟੇਜ਼ 3
ਸਟੇਜ਼ 3 ਨੂੰ ਕਮਿਊਨਿਟੀ ਟਰਾਂਸਫਰ ਕਿਹਾ ਜਾਂਦਾ ਹੈ। ਇਸ ਵਿੱਚ ਖਤਰਾ ਇਸ ਲਈ ਜ਼ਿਆਦਾ ਹੈ ਕਿਉਂਕਿ ਇਸ ਵਿੱਚ ਮਰੀਜ਼ ਵਿੱਚ ਵਾਇਰਸ ਦੇ ਪੌਜ਼ੇਟਿਵ ਹੋਣ ਦਾ ਪਤਾ ਨਹੀਂ ਲੱਗਦਾ। ਇਸ ਤਰ੍ਹਾਂ ਉਸ ਦਾ ਸੰਪਰਕ ਹੋਰ ਲੋਕਾਂ ਨਾਲ ਹੁੰਦਾ ਰਹਿੰਦਾ ਹੈ ਵਾਇਰਸ ਫੈਲਦਾ ਰਹਿੰਦਾ ਹੈ।
ਕੋਰੋਨਾਵਾਇਰਸ ਸਟੇਜ਼ 4
ਇਸ ਤੋਂ ਬਾਅਦ ਬਿਮਾਰੀ ਦੀ ਚੌਥਾ ਸਟੇਜ ਹੁੰਦੀ ਹੈ ਜੋ ਸਭ ਤੋਂ ਖਤਰਨਾਕ ਹੁੰਦੀ ਹੈ। ਅਸਲ ਵਿੱਚ ਚੌਥੀ ਸਟੇਜ ਹੀ ਮਹਾਮਾਰੀ ਹੁੰਦੀ ਹੈ। ਚੀਨ, ਇਟਲੀ, ਸਪੇਨ ਤੇ ਇਰਾਨ ਵਿੱਚ ਕਰੋਨਾਵਾਇਰਸ ਦੀ ਚੌਥੀ ਸਟੇਜ ਹੈ।
ਦੱਸ ਦਈਏ ਕਿ ਸਿਹਤ ਮੰਤਰਾਲੇ ਨੇ ਕੋਰੋਨਾਵਾਇਰਸ ਤੋਂ ਬਚਣ ਲਈ ਦਿਸ਼ਾ ਨਿਰੇਦਸ਼ ਜਾਰੀ ਕੀਤੇ ਹਨ। ਇਸ ਮੁਤਾਬਕ ਹੱਥਾਂ ਨੂੰ ਸਾਬਣ ਨਾਲ ਧੋਣਾ ਚਾਹੀਦਾ ਹੈ। ਅਲਕੋਹਲ ਅਧਾਰਤ ਹੈਂਡ ਰਬ ਦਾ ਇਸਤੇਮਾਲ ਵੀ ਕੀਤਾ ਜਾ ਸਕਦਾ ਹੈ।
ਖੰਘਣ ਜਾਂ ਛਿੱਕਣ ਸਮੇਂ ਨੱਕ ਤੇ ਮੂੰਹ ਨੂੰ ਰੁਮਾਲ ਜਾਂ ਟਿਸ਼ੂ ਨਾਲ ਢੱਕ ਲਵੋ। ਜਿਨ੍ਹਾਂ ਵਿਅਕਤੀਆਂ &lsquoਚ ਕੋਲਡ ਤੇ ਫਲੂ ਦੇ ਲੱਛਣ ਹਨ ਉਨ੍ਹਾਂ ਤੋਂ ਦੂਰੀ ਬਣਾ ਕੇ ਰੱਖੋ। ਜੰਗਲੀ ਜਾਨਵਰਾਂ ਦੇ ਸੰਪਰਕ &lsquoਚ ਆਉਣ ਤੋਂ ਬਚੋ।