image caption:

ਪੁਲਿਸ ਨੇ ਸ਼ਾਹੀਨ ਬਾਗ ਕਰਾਇਆ ਖਾਲੀ, ਪ੍ਰਦਰਸ਼ਨ ਦੇ 101ਵੇਂ ਦਿਨ ਉਖਾੜੇ ਟੈਂਟ

ਨਵੀਂ ਦਿੱਲੀ: ਕੋਰੋਨਾਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਸਰਕਾਰ ਨੇ ਸਖ਼ਤ ਰੁੱਖ ਅਖਤਿਆਰ ਕਰ ਲਿਆ ਹੈ। ਗੱਲ ਨਾ ਮੰਨਣ ਵਾਲਿਆਂ ਖ਼ਿਲਾਫ਼ ਪੁਲਿਸ ਕਾਰਵਾਈ ਦੇ ਮੂਡ &lsquoਚ ਹੈ। ਦੇਸ਼ &lsquoਚ ਸੀਏਏ ਖ਼ਿਲਾਫ਼ ਪ੍ਰਦਰਸ਼ਨ ਦਾ ਕੇਂਦਰ ਰਿਹਾ ਸ਼ਾਹੀਨ ਬਾਗ ਖਾਲੀ ਕਰਵਾ ਦਿੱਤਾ ਗਿਆ ਹੈ। ਅੱਜ 101ਵੇਂ ਦਿਨ ਪੁਲਿਸ ਨੇ ਟੈਂਟ ਉਖਾੜ ਦਿੱਤੇ। ਸ਼ੁਰੂਆਤ &lsquoਚ ਵਿਰੋਧ ਕਰਨ ਵਾਲੇ 5 ਲੋਕਾਂ ਨੂੰ ਪੁਲਿਸ ਨੇ ਹਿਰਾਸਤ &lsquoਚ ਲੈ ਲਿਆ।
ਸ਼ਾਹੀਨ ਬਾਗ ਦੇ ਨਾਲ-ਨਾਲ ਦਿੱਲੀ ਪੁਲਿਸ ਨੇ ਜਾਮੀਆ, ਜਾਫਰਾਬਾਦ, ਤੁਰਕਮਾਨ ਗੇਟ, ਮਾਲਵੀਆ ਨਗਰ, ਹੌਜ ਰਾਣੀ ਤੋਂ ਵੀ ਪ੍ਰਦਰਸ਼ਨਕਾਰੀਆਂ ਨੂੰ ਹਟਾ ਦਿੱਤਾ ਹੈ। ਅਜੇ ਵੀ ਵੱਡੀ ਗਿਣਤੀ &lsquoਚ ਪੁਲਿਸ ਉੱਥੇ ਮੌਜੂਦ ਹੈ। ਪੁਲਿਸ ਵੱਲੋਂ ਖਾਲੀ ਕਰਵਾਉਣ ਦੀ ਕਾਰਵਾਈ ਜਾਰੀ ਹੈ।
ਹੁਣ ਤੱਕ 10 ਤੋਂ 12 ਲੋਕਾਂ ਨੂੰ ਹਿਰਾਸਤ &lsquoਚ ਲੈ ਲਿਆ ਗਿਆ ਹੈ। ਉਨ੍ਹਾਂ &lsquoਤੇ ਕਨੂੰਨੀ ਕਾਰਵਾਈ ਹੋਵੇਗੀ। ਦੱਸ ਦਈਏ ਕਿ ਸ਼ਾਹੀਨ ਬਾਗ &lsquoਚ ਕਈ ਮਹੀਨਿਆਂ ਤੋਂ ਨਾਗਰਿਕਤਾ ਸੋਧ ਕਨੂੰਨ ਦੇ ਵਿਰੋਧ &lsquoਚ ਪ੍ਰਦਰਸ਼ਨ ਹੋ ਰਹੇ ਸੀ। ਕੁਝ ਪ੍ਰਦਰਸ਼ਨਕਾਰੀ ਦਿੱਲੀ &lsquoਚ ਲਗਾਈ ਧਾਰਾ 144 ਨੂੰ ਮੰਨਣ ਤੋਂ ਇਨਕਾਰ ਕਰ ਰਹੇ ਸੀ।