image caption:

ਕੈਲੇਫੋਰਨੀਆ ਤੋਂ ਪਰਤੀ ਨੀਤੂ ਚੰਦਰਾ ਦਾ ਦਾਅਵਾ, ਅਪ੍ਰੈਲ ਤੱਕ 65% ਲੋਕ ਆਉਣਗੇ ਕੋਰੋਨਾ ਦੀ ਚਪੇਟ ‘ਚ

ਮੁੰਬਈ: ਕੋਰੋਨਾਵਾਇਰਸ ਨਾਲ ਵਿਗੜ ਰਹੇ ਹਾਲਾਤ ਨੂੰ ਦੇਖਦਿਆਂ ਵਿਦੇਸ਼ਾਂ &lsquoਚ ਰਹਿ ਰਹੇ ਭਾਰਤੀ ਵਾਪਸ ਪਰਤ ਰਹੇ ਹਨ। ਇਸੇ ਦਰਮਿਆਨ ਨੀਤੂ ਚੰਦਰਾ ਵੀ ਕੈਲੇਫੋਰਨੀਆ, ਯੂਐਸਏ ਤੋਂ ਪਰਤ ਆਈ ਹੈ। ਉਹ ਆਪਣੀ ਅਗਲੀ ਐਕਸ਼ਨ ਥ੍ਰਿਲਰ ਫਿਲਮ ਦੀ ਸ਼ੂਟਿੰਗ ਲਈ ਗਈ ਹੋਈ ਸੀ, ਪਰ ਮਾਰਚ ਦੇ ਪਹਿਲੇ ਹਫਤੇ ਹੀ ਉਹ ਭਾਰਤ ਵਾਪਸ ਆ ਗਈ।

ਇੱਕ ਇੰਟਰਵਿਊ &lsquoਚ ਨੀਤੂ ਨੇ ਦੱਸਿਆ ਕਿ ਉੱਥੇ ਸਭ ਕੁਝ ਬੰਦ ਹੋ ਰਿਹਾ ਸੀ, ਰੈਸਤਰਾਂ ਤੋਂ ਲੈ ਕੇ ਵਰਕਪਲੇਸ ਵੀ ਬੰਦ ਹੋ ਗਏ ਸੀ। ਉਨ੍ਹਾਂ ਨੂੰ ਖਾਣ ਲਈ ਲਿਮਟਿਡ ਸਾਮਾਨ ਹੀ ਦਿੱਤਾ ਜਾਂਦਾ ਸੀ। ਮੰਗਣ &lsquoਤੇ ਉਹ ਕੱਲ੍ਹ ਆਉਣ ਲਈ ਕਹਿੰਦੇ ਸੀ। ਉਨ੍ਹਾਂ ਕਿਹਾ ਕਿ ਪਰਿਵਾਰ ਤੋਂ ਦੂਰ ਰਹਿ ਕੇ ਉੱਥੇ ਸਰਵਾਈਵ ਕਰਨਾ ਬੇਹੱਦ ਮੁਸ਼ਕਲ ਹੋ ਗਿਆ ਹੈ।

ਜਦ ਉਹ ਵਾਪਸ ਆਈ ਤਾਂ ਏਅਰਪੋਰਟ &lsquoਤੇ ਵੀ ਉਸ ਨੂੰ ਸ਼ੱਕ ਦੀਆਂ ਨਜ਼ਰਾਂ ਨਾਲ ਦੇਖ ਰਹੇ ਸੀ ਪਰ ਦੇਸ਼ &lsquoਚ ਦਾਖਲ ਹੋਣ ਤੋਂ ਪਹਿਲਾਂ ਉਨ੍ਹਾਂ ਦਾ ਚੰਗੀ ਤਰ੍ਹਾਂ ਨਾਲ ਚੈੱਕਅਪ ਹੋਇਆ ਸੀ ਤੇ ਉਹ ਪੂਰੀ ਤਰ੍ਹਾਂ ਨਾਲ ਠੀਕ ਹੈ। ਨੀਤੂ ਨੇ ਕਿਹਾ ਕਿ ਅੰਦਾਜ਼ਾ ਹੈ ਕਿ ਅਪ੍ਰੈਲ ਤੱਕ ਕੈਲੀਫਾਰਨੀਆ &lsquoਚ 65% ਜਨਤਾ ਇਸ ਬਿਮਾਰੀ ਨਾਲ ਪ੍ਰਭਾਵਿਤ ਹੋਵੇਗੀ।