image caption:

ਕਰਫਿਊ ਦੌਰਾਨ ਸੜਕਾਂ ‘ਤੇ ਘੁੰਮ ਰਹੇ 11 ਲੋਕਾਂ ਨੂੰ ਪੁਲਿਸ ਨੇ ਕੀਤਾ ਗਿਰਫ਼ਤਾਰ

ਕੋਰੋਨਾ ਵਾਇਰਸ ਕਰਕੇ ਪੰਜਾਬ ਭਰ &lsquoਚ ਲੱਗੇ ਕਰਫਿਊ ਬਾਰੇ ਪੁਲਿਸ ਲੋਕਾਂ ਨੂੰ ਲਗਾਤਾਰ ਜਾਗਰੂਕ ਕਰ ਰਹੀ ਹੈ ਤੇ ਇਸ ਦੌਰਾਨ ਲੋਕਾਂ ਨੂੰ ਘਰਾਂ &lsquoਚ ਰਹਿਣ ਦੀ ਅਪੀਲ ਵੀ ਕੀਤੀ ਜਾ ਰਹੀ ਹੈ। ਜਲੰਧਰ ਪੁਲਿਸ ਨੇ ਕੋਰੋਨਾ ਵਾਇਰਸ ਦੇ ਖਤਰੇ ਦੇ ਮੱਦੇਨਜ਼ਰ ਸ਼ਹਿਰ &lsquoਚ ਲਗਾਏ ਗਏ ਕਰਫਿਊ ਦੀ ਉਲੰਘਣਾ ਕਰਨ ਲਈ 11 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਤੋਂ ਇਲਾਵਾ ਪੁਲਿਸ ਨੇ ਮੰਗਲਵਾਰ ਸਵੇਰੇ ਕਰਫਿਊ ਦੇ ਦੌਰਾਨ ਸੜਕਾਂ ਤੇ ਘੁੰਮਦੇ ਕਰ ਚਾਲਕਾਂ ਤੇ ਲੋਕਾਂ ਨੂੰ ਘਰ ਭੇਜਿਆ। ਪੁਲਿਸ ਦਾ ਕਹਿਣਾ ਹੈ ਕਿ ਲੋਕ ਘਰਾਂ &lsquoਚ ਰਹਿਣ ,ਨਹੀਂ ਤਾਂ ਪੁਲਿਸ ਨੂੰ ਉਨ੍ਹਾਂ ਨਾਲ ਸਖਤੀ ਕਰਨੀ ਪਾਏਗੀ।
 ਜਲੰਧਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਇਨ੍ਹਾਂ ਵਿਅਕਤੀਆਂ ਖ਼ਿਲਾਫ਼ ਆਈਪੀਸੀ ਦੀ ਧਾਰਾ 188 ਤੇ 269 ਦੇ  ਤਹਿਤ ਕੇਸ ਦਰਜ ਕੀਤਾ ਗਿਆ ਹੈ। ਗ੍ਰਿਫਤਾਰ ਕੀਤੇ ਗਏ ਵਿਅਕਤੀਆਂ &lsquoਚ ਰਵੀ ਕੁਮਾਰ, ਦਿਲੀਪ ਕੁਮਾਰ, ਰਾਜਿੰਦਰ ਕੁਮਾਰ, ਸਤਪਾਲ, ਵਿਨੋਦ ਸ਼ਾਹ, ਗਣੇਸ਼ ਕੁਮਾਰ, ਵਿਨੋਦ ਕੁਮਾਰ, ਅਸ਼ੋਕ ਕੁਮਾਰ ਸ਼ਾਹ, ਮਨੀਸ਼ ਕੁਮਾਰ, ਲਾਲ ਦੇਵ ਵਰਮਾ, ਅਸ਼ਵਨੀ ਕੁਮਾਰ ਆਦਿ ਸ਼ਾਮਲ ਹਨ। ਇਨ੍ਹਾਂ ਦੇ ਖ਼ਿਲਾਫ਼ ਕੇਸ ਦਰਜ ਕਰਨ ਤੋਂ ਬਾਅਦ ਬਣਦੀ ਕਾਰਵਾਈ ਆਰੰਭ ਦਿੱਤੀ ਗਈ ਹੈ। ਪੁਲਿਸ ਕਮਿਸ਼ਨਰ ਨੇ ਕਿਹਾ ਕਿ ਜਦੋਂ ਤੱਕ ਕਰਫਿਊ ਖਤਮ ਨਹੀਂ ਹੁੰਦਾ, ਇਸਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।
ਸ਼ਹਿਰ &lsquoਚ ਕਰਫਿਊ ਲੱਗਣ ਤੋਂ ਬਾਅਦ ਸਵੇਰੇ ਕੁਝ ਲੋਕ ਸੜਕਾਂ &lsquoਤੇ ਬਾਹਰ ਆ ਗਏ ਜਿਸ ਤੋਂ ਬਾਅਦ ਪੁਲਿਸ ਨੇ ਸਖਤ ਰੁਖ ਅਪਣਾਇਆ। ਸ਼ਹਿਰ ਭਰ ਦੇ ਚੌਕ-ਚੌਰਾਹੇ &lsquoਤੇ ਸਖ਼ਤ ਨਾਕਾਬੰਦੀ ਕੀਤੀ ਗਈ। ਜਿਹੜਾ ਵੀ ਵਿਅਕਤੀ ਘਰ ਦੇ ਬਾਹਰ ਵਾਹਨਾਂ &lsquoਤੇ ਘੁੰਮਦਾ ਦੇਖਿਆ ਗਿਆ ਉਸ ਵਿਰੁੱਧ ਸਖਤ ਰਵੱਈਆ ਅਪਣਾਇਆ ਗਿਆ। ਪੁਲਿਸ ਵਾਹਨ ਸਾਇਰਨ ਵਜਾਉਂਦੇ ਹੋਏ ਸ਼ਹਿਰ ਭਰ &lsquoਚ ਘੁੰਮਦੇ ਰਹੇ। ਇਸ ਤੋਂ ਬਾਅਦ ਲੋਕਾਂ ਦਾ ਘਰਾਂ ਤੋਂ ਬਾਹਰ ਆਉਣਾ ਘੱਟ ਹੋਇਆ। ਦੱਸ ਦਈਏ ਕਿ ਪ੍ਰਸ਼ਾਸ਼ਨ ਵੱਲੋਂ ਲੋਕਾਂ ਤੋਂ ਲਗਾਤਾਰ ਘਰਾਂ &lsquoਚ ਰਹਿਣ ਦੀ ਅਪੀਲ ਕੀਤੀ ਜਾ ਰਹੀ ਹੈ, ਪਰ ਲੋਕੀ ਇਸਦੇ ਉਲਟ ਗੱਲ ਨਾ ਮੰਨਦੇ ਹੋਏ ਸੜਕਾਂ &lsquoਤੇ ਘੁੰਮ ਰਹੇ ਹਨ।