image caption:

ਦਿੱਲੀ ਤੋਂ ਆਈ ਖੁਸ਼ਖਬਰੀ, 24 ਘੰਟੇ ‘ਚ ਨਹੀਂ ਆਇਆ ਕੋਈ CORONA VIRUS ਦਾ ਕੇਸ

ਜਿੱਥੇ ਹਰ ਪਾਸੇ ਕੋਰੋਨਾ ਵਾਇਰਸ ਦੀ ਮਹਾਂਮਾਰੀ ਨਾਲ ਜਨ ਜੀਵਨ ਪ੍ਰਭਾਵਿਤ ਹੈ , ਕੰਮ ਕਰ ਠੱਪ ਹਨ , ਓਥੇ ਹੀ ਦਿੱਲੀ ਤੋਂ ਇੱਕ ਖੁਸ਼ਖਬਰੀ ਹੈ। ਬੀਤੀ ਸਵੇਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਟਵਿੱਟਰ ਰਾਹੀਂ ਜਾਣਕਾਰੀ ਦਿੱਤੀ ਕੇ ਬੀਤੇ 24 ਘੰਟਿਆਂ &lsquoਚ ਇੱਕ ਵੀ ਨਵਾਂ ਮਾਮਲਾ ਸਾਹਮਣੇ ਨਹੀਂ ਆਇਆ ਅਤੇ 5 ਲੋਕ ਇਲਾਜ ਕਰਵਾਕੇ ਵਾਪਿਸ ਘਰ ਪਰਤ ਚੁੱਕੇ ਹਨ । ਉਹਨਾਂ ਨੇ ਇਹ ਵੀ ਸਾਫ ਕੀਤਾ ਕਿ ਹਜੇ ਖੁਸ਼ ਹੋਣਾ ਸਹੀ ਨਹੀਂ ਹੈ , ਇਸ ਚਣੌਤੀ ਨੂੰ ਕਿਸੇ ਵੀ ਹਾਲਤ &lsquoਚ ਬੇਕਾਬੂ ਨਹੀਂ ਹੋਣ ਦਿੱਤਾ ਜਾਵੇਗਾ । ਜਿਸ ਲਈ ਲੋਕਾਂ ਦਾ ਸਹਿਯੋਗ ਸਾਰਿਆਂ ਤੋਂ ਜ਼ਰੂਰੀ ਹੈ।
ਤਾਜ਼ਾ ਜਾਣਕਾਰੀ ਅਨੁਸਾਰ ਇੱਕ ਵਾਰ ਫੇਰ ਅਜੇ ਰਾਤੀ 8 ਵਜੇ ਪੀ ਐਮ ਮੋਦੀ ਲੋਕਾਂ ਨੂੰ ਸੰਬੋਧਨ ਕਰਨਗੇ। ਭਾਰਤ ਦੇ ਹਾਲਾਤਾਂ ਦੀ ਗੱਲ ਕਰੀਏ ਤਾਂ ਇੱਕ ਦਿਨ &lsquoਚ 103 ਮਰੀਜ਼ ਹੋਰ ਆਉਣ ਨਾਲ ਸੰਖਿਆ 499 ਹੋ ਚੁੱਕੀ ਹੈ ਜ੍ਹਿਨਾਂ &lsquoਚੋਂ 10 ਲੋਕਾਂ ਦੀ ਮੌਤ ਦੀ ਜਾਣਕਾਰੀ ਮਿਲੀ ਹੈ। ਪੰਜਾਬ ਸਮੇਤ 30 ਰਾਜਾਂ &lsquoਚ ਮੁੱਕਮਲ ਤੌਰ &lsquoਤੇ ਲਾਕਡਾਊਨ ਕਰ ਦਿੱਤਾ ਗਿਆ ਹੈ। ਦਿੱਲੀ &lsquoਚ ਵੀ ਕਰਫਿਊ ਵਰਗਾ ਹੀ ਮਾਹੌਲ ਹੈ । ਪੰਜਾਬ ਅਤੇ ਚੰਡੀਗੜ੍ਹ &lsquoਚ ਵੀ ਕਰਫਿਊ &lsquoਚ ਕੋਈ ਢਿੱਲ ਨਹੀਂ ਦਿੱਤੀ ਜਾ ਰਹੀ ।