image caption:

ਪੰਜਾਬ ਅਤੇ ਪੰਜਾਬੀਅਤ ਦੀ ਹੋਵੇਗੀ ਜਿੱਤ : ਸਿੱਧੂ

ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਤੇ ਕਾਂਗਰਸ ਆਗੂ ਨਵਜੋਤ ਸਿੰਘ ਸਿੱਧੂ ਨੇ ਸੋਸ਼ਲ ਮੀਡੀਆ &lsquoਤੇ ਇਕ ਨਵੀਂ ਵੀਡੀਓ ਸ਼ੇਅਰ ਕਰਕੇ ਆਪਣੇ ਵਿਰੋਧੀਆਂ ਨੂੰ ਨਿਸ਼ਾਨਾ ਬਣਾਇਆ ਹੈ। ਉਨ੍ਹਾਂ ਕਿਹਾ ਕਿ ਉਹ ਹਾਰ ਨਹੀਂ ਮੰਨਣਗੇ ਤੇ ਪੰਜਾਬ ਨੂੰ ਮਾਰਨ ਵਾਲਿਆਂ ਦੀ ਪੋਲ ਖੋਲ੍ਹਣਗੇ। ਉਨ੍ਹਾਂ ਕਿਹਾ ਕਿ ਅਜਿਹੇ ਲੋਕਾਂ ਖਿਲਾਫ ਸੰਘਰਸ਼ ਆਰੰਭ ਹੋਵੇਗਾ ਤੇ ਇਸ &lsquoਚ ਪੰਜਾਬ, ਇਥੋਂ ਦੇ ਲੋਕ ਤੇ ਪੰਜਾਬੀਅਤ ਜਿੱਤੇਗੀ। ਸਿੱਧੂ ਨੇ ਕਿਹਾ ਕਿ ਸੋਸ਼ਲ ਮੀਡੀਆ ਲੋਕਾਂ ਨਾਲ ਸੰਪਰਕ ਦਾ ਇਕ ਆਸਾਨ ਤੇ ਆਮ ਸਾਧਨ ਹੈ, ਜੋ ਸਿਸਟਮ ਦੀਆਂ ਪਰਤਾਂ ਖੋਲ੍ਹਣ &lsquoਚ ਕਾਰਗਰ ਸਿੱਧ ਹੋਵੇਗਾ। ਸਿੱਧੂ ਨੇ ਕਿਹਾ ਕਿ ਹੁਣ ਉਨ੍ਹਾਂ ਦੀ ਰਾਜਨੀਤੀ ਦਾ ਸਪਸ਼ਟ ਏਜੰਡਾ ਇਹ ਹੈ ਕਿ &lsquoਹਨੇਰਾ ਬਹੁਤ ਧੁੱਪ ਵਾਲਾ ਹੋਣਾ ਚਾਹੀਦਾ ਹੈ, ਮੌਸਮ ਬਦਲਣਾ ਚਾਹੀਦਾ ਹੈ, ਉਹ ਚਿਹਰੇ ਜੋ ਹਰ ਰੋਜ਼ ਮਾਸਕ ਦੀ ਤਰ੍ਹਾਂ ਬਦਲਦੇ ਹਨ, ਹੁਣ ਉਨ੍ਹਾਂ ਦਾ ਜਨਾਜਾ ਧੂਮ &lsquoਚੋਂ ਬਾਹਰ ਆਉਣਾ ਚਾਹੀਦਾ ਹੈ।

ਸਿੱਧੂ ਨੇ ਕਿਹਾ ਕਿ ਹੁਣ ਇਹ ਲੜਾਈ ਜ਼ਮੀਨੀ ਪੱਧਰ &lsquoਤੇ ਲੜਨੀ ਪਵੇਗੀ। ਉਹ ਲੋਕਾਂ ਦੇ ਮਨਾਂ &lsquoਚ ਇਹ ਲੜਾਈ ਲੜਨਗੇ ਤੇ ਹਰ ਪੰਜਾਬੀ ਨੂੰ ਉਸਦੇ ਹੱਕ ਤੇ ਅਧਿਕਾਰ ਦਿੱਤੇ ਜਾਣਗੇ। ਇਸ ਤੋਂ ਬਾਅਦ ਦਿਮਾਗਾਂ &lsquoਚੋਂ ਲੜਾਈ ਸੜਕ&lsquo ਤੇ ਚਲਾਈ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਲੜਾਈ &lsquoਚ ਪੰਜਾਬ, ਪੰਜਾਬੀ ਤੇ ਪੰਜਾਬੀਅਤ ਜਿੱਤੇਗੀ। ਉਨ੍ਹਾਂ ਕਿਹਾ, ਪਹਿਲਾਂ ਮੈਂ ਪੰਜਾਬ ਦੇ ਲੋਕਾਂ ਦੀਆਂ ਲੜਾਈਆਂ ਬੰਦ ਕਮਰਿਆਂ, ਕੈਬਨਿਟ ਵਿਚ ਲੜੀਆਂ ਪਰ ਹਿੰਮਤ ਨਹੀਂ ਹਾਰੀ। ਹੁਣ ਇਹ ਲੜਾਈ ਲੋਕਾਂ ਦੇ ਮਨਾਂ ਵਿਚ ਲੜਨ ਦੀ ਲੋੜ ਹੈ। ਫੈਸਲਾ ਕੀਤਾ ਹੈ ਕਿ ਉਹ ਉਨ੍ਹਾਂ ਨੂੰ ਉੱਤਰ ਦੇਣਗੇ ਜਿਨ੍ਹਾਂ ਨੇ ਪੰਜਾਬ ਨੂੰ ਹੇਠਾਂ ਲਿਆਇਆ ਜਾਂ ਉਹ ਖੁਦ ਇਸ ਕੋਸ਼ਿਸ਼ &lsquoਚ ਅਲੋਪ ਹੋ ਜਾਣਗੇ। ਪੰਜਾਬ ਦਾ ਹੱਕ ਮਾਰਨ ਵਾਲਿਆਂ ਦੀ ਪੋਲ ਖੋਲ੍ਹੀਆਂ ਜਾਣਗੀਆਂ।

ਤੁਹਾਨੂੰ ਦੱਸ ਦਈਏ ਕਿ ਨਵਜੋਤ ਸਿੰਘ ਸਿੱਧੂ ਪਿਛਲੇ ਸਾਲ ਕੈਬਿਨੇਟ ਤੋਂ ਅਸਤੀਫਾ ਦੇਣ ਤੋਂ ਬਾਅਦ ਸਿੱਧੂ ਨੇ ਰਾਜਨੀਤੀ ਤੋਂ ਦੂਰੀ ਬਣਾ ਲਈ ਸੀ। ਉਹ ਦੋ ਤਿੰਨ ਮੌਕਿਆਂ ਨੂੰ ਛੱਡ ਕੇ ਉਹ ਕੀਤੇ ਦਿਖਾਈ ਵੀ ਨਹੀਂ ਦਿੱਤੇ। ਸਿੱਧੂ ਨੇ ਮੀਡੀਆ ਤੋਂ ਵੀ ਦੂਰੀ ਬਣਾ ਲਈ ਸੀ। ਇਸ ਤੋਂ ਬਾਅਦ ਉਨ੍ਹਾਂ ਹਾਲ ਹੀ &lsquoਚ ਦਿੱਲੀ ਚੋਣਾਂ ਦੌਰਾਨ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਤੇ  ਪ੍ਰਿਯੰਕਾ ਗਾਂਧੀ ਵਾਡਰਾ ਨਾਲ ਮੁਲਾਕਾਤ ਕੀਤੀ। ਸਿੱਧੂ ਨੇ ਕੁਝ ਦਿਨ ਪਹਿਲਾਂ ਆਪਣਾ ਇੱਕ ਯੂ-ਟਿਊਬ ਚੈਨਲ &lsquoਜਿੱਤੇਗਾ ਪੰਜਾਬ&rsquo ਬਣਾਇਆ, ਜਿਸ ਨਾਲ ਉਹ ਆਮ ਲੋਕਾਂ ਨਾਲ ਆਪਣੇ ਵਿਚਾਰ ਸਾਂਝਾ ਕਰਦੇ ਹਨ।