image caption:

ਯੂਨਾਈਟਿਡ ਸਿੱਖਜ਼ ਮਦਦ ਲਈ ਆਏ ਅੱਗੇ, ਤਿਆਰ ਕੀਤਾ 30,000 ਲੋਕਾਂ ਲਈ ਲੰਗਰ

 ਕੋਰੋਨਾ ਵਾਇਰਸ ਦਾ ਕਹਿਰ ਪੂਰੀ ਦੁਨੀਆ ਦੇ ਹਰ ਦੇਸ਼ ਵਿਚ ਮੰਡਰਾ ਰਿਹਾ ਹੈ ਅਤੇ ਹਾਲਾਤ ਇਹ ਬਣੇ ਹੋਏ ਹਨ ਕਿ ਸਹਾਇਤਾ ਕਰਨ ਵਾਲਾ ਵੀ ਇਸ ਦੀ ਲਪੇਟ ਵਿਚ ਆ ਸਕਦਾ ਹੈ ਪਰ ਚੰਡੀਗੜ੍ਹ ਵਿਖੇ ਗੁਰੂ ਆਸਰੇ ਨਾਲ ਯੂਨਾਈਟਿਡ ਸਿੱਖਜ਼ ਸੰਸਥਾ ਦੇ ਸੇਵਾਦਾਰ ਇਸ ਔਖੀ ਘੜੀ ਵਿਚ ਮਾਨਵਤਾ ਦੀ ਭਲਾਈ ਲਈ ਆਪਣੀ ਪੂਰੀ ਜਿੰਦ ਜਾਨ ਲਗਾ ਰਹੇ ਹਨ। ਇਕ ਵੀਡੀਓ ਜਾਰੀ ਕਰਕੇ ਯੂਨਾਈਟਿਡ ਸਿੱਖਜ਼ ਦੇ ਡਾਇਰੈਕਟਰ ਹਰਦਿਆਲ ਸਿੰਘ ਨੇ ਦੱਸਿਆ ਕਿ ਸੰਸਥਾ ਵਲੋਂ ਹੋਰ ਸਿੱਖ ਸੰਸਥਾਵਾਂ ਦੇ ਸਹਿਯੋਗ ਨਾਲ ਲੋੜਵੰਦਾਂ ਲਈ ਲੰਗਰ ਤਿਆਰ ਕੀਤਾ ਗਿਆ ਹੈ ਅਤੇ ਇਸ ਲੰਗਰ ਦੀ ਸਮਰੱਥਾ 30,000 ਵਿਅਕਤੀਆਂ ਦੀ ਹੈ ਅਤੇ ਇਹ ਲੰਗਰ ਕੁਈਨਜ਼ ਵਿਲੇਜ ਗੁਰੂਘਰ ਵਿਖੇ ਤਿਆਰ ਕੀਤਾ ਜਾ ਰਿਹਾ ਹੈ। ਇਸ ਸੰਕਟ ਦੇ ਮੌਕੇ ਲੋੜਵੰਦਾਂ ਲਈ ਉਠਾਇਆ ਜਾ ਰਿਹਾ ਇਹ ਕਦਮ ਬਹੁਤ ਹੀ ਸ਼ਲਾਘਾਯੋਗ ਹੈ।

ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਦੇ ਖਿਲਾਫ ਜੰਗ ਲੜ ਰਹੇ ਮੈਡੀਕਲ ਸਟਾਫ, ਪੁਲਿਸ ਅਧਿਕਾਰੀ ਅਤੇ ਹੋਰ ਵਲੰਟੀਅਰਾਂ ਵਿਚ ਵੀ ਇਹ ਲੰਗਰ ਵਰਤਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਇਕ ਵਿਸ਼ਵ ਵਿਆਪੀ ਮਹਾਂਮਾਰੀ ਹੈ ਅਤੇ ਜਿੱਥੇ ਇਸ ਦੇ ਟਾਕਰੇ ਲਈ ਵਿਗਿਆਨਕ ਪੱਧਰ &lsquoਤੇ ਹੱਲ ਕੀਤੇ ਜਾ ਰਹੇ ਹਨ ਉੱਥੇ ਸਾਨੂੰ ਸਭ ਨੂੰ ਮਿਲ ਕੇ ਸਰੱਬਤ ਦੇ ਭਲੇ ਲਈ ਅਰਦਾਸ ਵੀ ਕਰਨੀ ਚਾਹੀਦੀ ਹੈ। ਦੱਸ ਦਈਏ ਕਿ ਭਾਰਤ ਵਿਚ ਕੋਰੋਨਾ ਵਾਇਰਸ ਦਾ ਪ੍ਰਭਾਵ ਦਿਨੋਂ-ਦਿਨ ਵਧਦਾ ਹੀ ਜਾ ਰਿਹਾ ਹੈ ਜਿਸ ਕਾਰਨ ਭਾਰਤ ਦੇ ਬਹੁਤ ਸਾਰੇ ਸੂਬਿਆਂ ਨੇ ਲੌਕਡਾਊਨ ਕਰ ਦਿੱਤਾ ਸੀ ਪਰ ਹਲਾਤਾਂ ਦੀ ਗੰਭੀਰਤਾ ਨੂੰ ਸਮਝਦਿਆਂ ਪੀਐੱਮ ਮੋਦੀ ਨੇ ਕੱਲ੍ਹ ਰਾਤ 12 ਵਜੇ ਤੋਂ ਅਗਲੇ 21 ਦਿਨ ਤੱਕ ਪੂਰੇ ਭਾਰਤ ਵਿਚ ਲੌਕਡਾਊਨ ਕਰਨ ਦਾ ਐਲਾਨ ਕਰ ਦਿੱਤਾ ਹੈ।

ਇਸ ਸਭ ਦੇ ਚਲਦੇ ਜਿਹੜੀਆਂ ਸੇਵਾਵਾਂ ਬੰਦ ਰਹਿਣਗੀਆਂ &ndash ਇਸ ਵਿਚ ਸਰਕਾਰੀ ਅਤੇ ਨਿੱਜੀ ਦਫ਼ਤਰ, ਰੇਲ , ਹਵਾਈ ਅਤੇ ਰੋਡਵੇਜ, ਹਰ ਤਰ੍ਹਾਂ ਦੀ ਪਬਲਿਕ ਟ੍ਰਾਂਸਪੋਰਟ,ਜਿੰਮ,ਖੇਡ ਦੇ ਮੈਦਾਨ, ਮਾਲ, ਹਰ ਤਰ੍ਹਾਂ ਦੇ ਸਟੋਰ, ਸਾਰੇ ਰੈਸਟੋਰੈਂਟ, ਦੁਕਾਨਾਂ, ਸਾਰੇ ਧਾਰਮਿਕ ਸਥਾਨ,ਸਕੂਲ,ਕਾਲਜ ਅਤੇ ਯੂਨੀਵਰਸਿਟੀਆਂ, ਇਸ ਤੋਂ ਇਲਾਵਾ ਸਾਰੀਆਂ ਫੈਕਟਰੀਆਂ, ਗੋਦਾਮ, ਅਤੇ ਜਨਤਕ ਬਜ਼ਾਰ ਵੀ ਬੰਦ ਰੱਖੇ ਜਾਣਗੇ। ਡਿਫੈਂਨਸ, ਸੁਰੱਖਿਆ ਪੁਲਿਸ ਬਲ, ਡੀਜਾਸਟਰ ਮੈਨੇਜਮੈਂਟ, ਬਿਜਲੀ ਉਤਪਾਦਨ ਅਤੇ ਟ੍ਰਾਂਸਮਿਸ਼ਨ ਯੂਨਿਟ, ਪੋਸਟ ਆਫਿਸ, ਨੈਸ਼ਨਲ ਇਨਫਾਮੇਟਰਿਕਸ ਸੈਂਟਰ, ਇਸ ਤੋਂ ਇਲਾਵਾ ਫ਼ਲ-ਸਬਜੀਆਂ,ਦਵਾਈ ਦੀਆਂ ਦੁਕਾਨਾਂ,ਹਸਪਤਾਲ, ਕਲੀਨਿਕ ਅਤੇ ਨਰਸਿੰਗ ਹੋਮ, ਪਿੰਟ ਅਤੇ ਇਲੈਕਟ੍ਰੋਨਿਕ ਮੀਡੀਆ,ਇੰਟਰਨੈਟ ਬਰੋਡਕਾਸਟ ਅਤੇ ਕੇਬਲ ਸਰਵਿਸ, ਈ-ਕਮਰਸ ਦੇ ਜ਼ਰੀਏ ਮੈਡੀਕਲ ਉਪਕਰਨਾ ਦੀ ਡਲੀਵਰੀ ਜ਼ਾਰੀ, ਸਾਰੇ ਪੈਟਰੋਲ ਪੰਪ ਅਤੇ ਗੈਸ ਰਿਟੇਲ, ਇਨਸ਼ੋਰੈਂਸ ਦਫ਼ਤਰ, ਬੈਂਕ ਅਤੇ ਏ.ਟੀ.ਐੱਮ ਨੂੰ ਲੋਕਾਂ ਦੀ ਸੁਵਿਧਾ ਦੇ ਲਈ ਖੁੱਲ੍ਹਾ ਰੱਖਿਆ ਜਾਵੇਗਾ।