image caption:

ਅੰਮ੍ਰਿਤਸਰ ਵਿਖੇ ਮੈਡੀਕਲ ਕਾਲਜ ਦੇ ਦੋ ਡਾਕਟਰਾਂ ਵਿਚ ਕੋਰੋਨਾ ਵਾਇਰਸ ਦੇ ਲੱਛਣ


ਸਰਕਾਰੀ ਮੈਡੀਕਲ ਕਾਲਜ ਵਿਚ ਕੰਮ ਕਰ ਰਹੇ ਦੋ ਪੀਜੀ ਡਾਕਟਰਾਂ ਨੂੰ ਖਾਂਸੀ-ਜੁਕਾਮ ਹੋਣ ਉਤੇ ਆਈਸੋਲੇਸ਼ਨ ਵਾਰਡ ਵਿਚ ਦਾਖਲ ਕਰਵਾਇਆ ਗਿਆ ਹੈ। ਦੋਵਾਂ ਡਾਕਟਰਾਂ ਦੇ ਥ੍ਰੋਟ ਸਵੈਬ ਲੈ ਕੇ ਸਰਕਾਰੀ ਮੈਡੀਕਲ ਕਾਲਜ ਸਥਿਤ ਇੰਫਲੂਏਂਜਾ ਲੈਬ ਭੇਜੇ ਜਾ ਰਹੇ ਹਨ। ਰਿਪੋਰਟ ਬੁੱਧਵਾਰ ਨੂੰ ਆਏਗੀ। ਮੈਡੀਕਲ ਕਾਲਜ ਸ੍ਰੀ ਗੁਰੂ ਨਾਨਕ ਦੇਵ ਜੀ ਹਸਪਾਤਲ ਵਿਚ ਆਰਥੋ ਤੇ ਮੈਡੀਸਨ ਵਿਭਾਗ ਦੇ ਦੋ ਪੀਜੀ ਡਾਕਟਰਾਂ ਵਿਚ ਕੋਰੋਨਾ ਦੇ ਲੱਛਣ ਮਿਲੇ ਹਨ।

ਮੰਗਲਵਾਰ ਨੂੰ ਪੀਜੀ ਡਾਕਟਰਾਂ ਨੇ ਸਰਕਾਰੀ ਮੈਡੀਕਲ ਕਾਲਜ ਦੀ ਪ੍ਰਿੰਸੀਪਲ ਡਾ. ਸੁਜਾਤਾ ਸ਼ਰਮਾ ਨੂੰ ਸ਼ਿਕਾਇਤ ਦਿੱਤੀ ਕਿ ਕਾਲਜ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਪਰਸਨਲ ਪ੍ਰੋਟੈਕਸ਼ਨ ਕਿਟ ਉਪਲਬਧ ਨਹੀਂ ਕਰਵਾਈ। ਕੁਝ ਪੀਜੀ ਡਾਕਟਰ ਆਈਸੋਲੇਸ਼ਨ ਵਾਰਡ ਵਿਚ ਵੀ ਕੰਮ ਕਰ ਰਹੇ ਹਨ। ਦੋ ਪੀਜੀ ਡਾਕਟਰਾਂ ਨੂੰ ਖਾਂਸੀ, ਜ਼ੁਕਾਮ ਵੀ ਹੈ। ਪ੍ਰਿੰਸੀਪਲ ਡਾ. ਸੁਜਾਤਾ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਕੋਲ 200 ਕਿੱਟਾਂ ਆਈਆਂ ਹਨ। ਇਹ ਕਿੱਟਾਂ ਉਨ੍ਹਾਂ ਲਈ ਹਨ ਜੋ ਆਈਸੋਲੇਸ਼ਨ ਵਾਰਡ ਵਿਚ ਡਿਊਟੀ ਦੇ ਰਹੇ ਹਨ। ਇਸ ਤੋਂ ਇਲਾਵਾ ਜੋ ਡਾਕਟਰ ਆਈਸੋਲੇਸ਼ਨ ਦੇ ਆਸ-ਪਾਸ ਕੰਮ ਕਰ ਰਹੇ ਹਨ ਉਨ੍ਹਾਂ ਨੂੰ ਕਿੱਟ ਦਿੱਤੀ ਜਾਵੇਗੀ। ਡਾਕਟਰਾਂ ਨੇ ਕਿਹਾ ਕਿ ਅਸੀਂ ਹਰ ਸਮੇਂ ਮਰੀਜ਼ ਦੇ ਸੰਪਰਕ ਵਿਚ ਰਹਿੰਦੇ ਹਾਂ। ਸਾਨੂੰ ਵੀ ਇੰਫੈਕਸ਼ਨ ਹੋ ਸਕਦਾ ਹੈ।

ਜੇਕਰ ਪ੍ਰਸ਼ਾਸਨ ਸਾਨੂੰ ਕਿਟ ਨਹੀਂ ਦੇਵਗਾ ਤਾਂ ਉਹ ਇਸ ਦਾ ਤਿੱਖਾ ਵਿਰੋਧ ਕਰਨਗੇ। ਡਾ. ਸੁਜਾਤਾ ਸ਼ਰਮਾ ਨੇ ਕਿਹਾ ਕਿ ਦੋਵੇਂ ਡਾਕਟਰਾਂ ਨੂੰ ਆਈਸੋਲੇਸ਼ਨ ਵਾਰਡ ਵਿਚ ਦਾਖਲ ਕਰਵਾਇਆ ਗਿਆ ਹੈ। ਸੈਂਪਲਾਂ ਨੂੰ ਜਾਂਚ ਲਈ ਭੇਜਿਆ ਜਾ ਰਿਹਾ ਹੈ। ਗੁਰਦਾਸਪੁਰ ਦੇ 5 ਕੋਰੋਨਾ ਸ਼ੱਕੀਆਂ ਦੀ ਰਿਪੋਰਟ ਨੈਗੇਟਿਵ ਆਈ ਹੈ। ਇਨ੍ਹਾਂ ਵਿਚੋਂ 4 ਮਰੀਜ਼ ਵਿਦੇਸ਼ ਤੋਂ ਆਏ ਸਨ ਜਿਨ੍ਹਾਂ ਦਾ ਸੈਂਪਲ ਸ਼ਨੀਵਾਰ ਨੂੰ ਭੇਜਿਆ ਗਿਆ ਸੀ। ਇਕ ਮਰੀਜ਼ ਹੋਲਾ ਮੁਹੱਲਾ ਤੋਂ ਹੋ ਕੇ ਆਇਆ ਸੀ। ਮੰਗਲਾਵਰ ਨੂੰ ਵਿਦੇਸ਼ ਗਏ ਇਕ ਹੋਰ ਮਰੀਜ਼ ਦਾ ਸੈਂਪਲ ਲੈ ਕੇ ਜਾਂਚ ਲਈ ਭੇਜਿਆ ਗਿਆ ਹੈ।