image caption:

ਮੋਗਾ ‘ਚ 11 ਸਾਲਾ ਲੜਕੇ ਦਾ ਕਤਲ ਕਰਕੇ ਸਾੜਿਆ, ਦੋਸ਼ੀ ਗ੍ਰਿਫਤਾਰ

ਐਤਵਾਰ ਤੋਂ ਲਾਪਤਾ ਹੋਏ 11 ਸਾਲਾ ਲੜਕੇ ਦਾ ਪਿੰਝਰ ਮੋਗਾ ਜ਼ਿਲ੍ਹੇ ਦੇ ਮਹੇਸ਼ਰੀ ਪਿੰਡ ਤੋਂ ਮਿਲਿਆ। ਪੁਲਿਸ ਨੇ ਕਿਹਾ ਕਿ ਲੜਕੇ ਦਾ ਕਤਲ ਕਰਨ ਤੋਂ ਪਹਿਲਾਂ ਉਸ ਨਾਲ ਗਲਤ ਕੰਮ ਕੀਤਾ ਗਿਆ ਸੀ ਅਤੇ ਬਾਅਦ ਵਿੱਚ ਮੁਲਜ਼ਮ ਨੇ  ਉਸ ਦੀ ਲਾਸ਼ ਨੂੰ ਸਾੜ ਦਿੱਤਾ। ਪਿੰਡ ਮਹੇਸ਼ਰੀ ਦੇ 25 ਸਾਲਾ ਲਖਵਿੰਦਰ ਸਿੰਘ ਨੂੰ ਬਦਫੈਲੀ ਤੋਂ ਬਾਅਦ ਲੜਕੇ ਦਾ ਕਤਲ ਹੱਤਿਆ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਸੀਨੀਅਰ ਪੁਲਿਸ ਕਪਤਾਨ ਹਰਮਨਬੀਰ ਸਿੰਘ ਗਿੱਲ ਨੇ ਦੱਸਿਆ ਕਿ ਇੱਕ 11 ਸਾਲਾ ਲੜਕਾ ਐਤਵਾਰ ਦੁਪਹਿਰ ਨੂੰ ਲਾਪਤਾ ਹੋ ਗਿਆ ਸੀ, ਅਸੀਂ ਉਸ ਦੇ ਪਿੰਝਰ ਨੂੰ ਪਿੰਡ ਦੇ ਪ੍ਰਾਇਮਰੀ ਸਕੂਲ ਨੇੜੇ ਬਰਾਮਦ ਕਰ ਲਿਆ ਹੈ।
ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਮੁਲਜ਼ਮ ਲਖਵਿੰਦਰ ਨੇ ਲੜਕੇ ਨਾਲ ਬਲਾਤਕਾਰ ਕੀਤਾ ਅਤੇ ਉਸ ਦੇ ਸਿਰ &rsquoਤੇ ਇੱਟ ਨਾਲ ਵਾਰ ਕਰਕੇ ਉਸ ਦਾ ਕਤਲ ਕਰ ਦਿੱਤਾ। ਬਾਅਦ ਵਿੱਚ ਮੁਲਜ਼ਮ ਨੇ ਅਪਰਾਧ ਨੂੰ ਲੁਕਾਉਣ ਲਈ ਉਸ ਦੇ ਸਰੀਰ ਨੂੰ ਤੇਲ ਨਾਲ ਸਾੜ ਦਿੱਤਾ। ਇਕ ਸੀਸੀਟੀਵੀ ਫੁਟੇਜ ਵਿਚ ਦੋਸ਼ੀ ਲਖਵਿੰਦਰ ਲੜਕੇ ਨੂੰ ਸਕੂਲ ਦੇ ਪਿਛਲੇ ਪਾਸੇ ਲੈ ਗਿਆ, ਜਿਥੇ ਉਸ ਦਾ ਪਿੰਝਰ ਬਰਾਮਦ ਹੋਇਆ। ਫੋਰੈਂਸਿਕ ਟੀਮ ਨੇ ਅਪਰਾਧ ਦੀ ਜਾਂਚ ਕੀਤੀ ਸੀ, ਜਿਸ ਨਾਲ ਮੁਲਜ਼ਮ ਨੂੰ ਕਾਬੂ ਕਰਨ ਵਿੱਚ ਮਦਦ ਮਿਲੀ। ਸਦਰ ਥਾਣਾ ਮੋਗਾ ਵਿਖੇ ਧਾਰਾ 302 (ਕਤਲ), 377 (ਗੈਰ ਕੁਦਰਤੀ ਸੈਕਸ) ਅਤੇ 201 (ਅਪਰਾਧ ਦੇ ਸਬੂਤ ਗਾਇਬ ਕਰਨ) ਤਹਿਤ ਕੇਸ ਦਰਜ ਕੀਤਾ ਗਿਆ ਹੈ।