image caption:

ਕੋਰੋਨਾਵਾਇਰਸ ਨੇ ਪ੍ਰਿੰਸ ਚਾਰਲਸ ਨੂੰ ਵੀ ਨਹੀਂ ਬਖਸ਼ਿਆ, ਹੁਣ ਰਹਿਣਗੇ ਲੰਡਨ ਤੋਂ ਬਾਹਰ

ਲੰਡਨ: ਕੋਰੋਨਾਵਾਇਰਸ ਨੇ ਹੁਣ ਵੇਲਸ ਦੇ ਪ੍ਰਿੰਸ ਚਾਰਲਸ ਨੂੰ ਵੀ ਆਪਣੀ ਚਪੇਟ &lsquoਚ ਲੈ ਲਿਆ ਹੈ। ਇਸ ਤੋਂ ਇਲਾਵਾ ਡਚੇਸ ਕੈਮਿਲਾ ਦਾ ਵੀ ਕੋਰੋਨਾ ਟੈਸਟ ਕਰਾਇਆ ਗਿਆ। ਉਨ੍ਹਾਂ ਦਾ ਟੈਸਟ ਨੇਗੇਟਿਵ ਆਇਆ ਹੈ। ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਨਹੀਂ ਹੈ। ਪ੍ਰਿੰਸ ਚਾਰਲਸ ਦੀ ਉਮਰ 71 ਸਾਲ ਹੈ। ਉਹ ਵੇਲਸ ਦੇ ਪ੍ਰਿੰਸ ਹਨ। ਕੋਰੋਨਾ ਪੌਜੇਟਿਵ ਆਉਣ ਤੋਂ ਬਾਅਦ ਉਨ੍ਹਾਂ ਨੂੰ ਲੰਡਨ ਤੋਂ ਬਾਹਰ ਸਕਾਟਲੈਂਡ ਦੇ ਮਹਿਲ &lsquoਚ ਸੈਲਫ ਆਈਸੋਲੇਸ਼ਨ &lsquoਚ ਰੱਖਿਆ ਗਿਆ ਹੈ। ਤੁਹਾਨੂੰ ਦਸ ਦਈਏ ਕਿ ਇਸ ਤੋਂ ਪਹਿਲਾਂ ਹੀ ਪ੍ਰਿੰਸ ਚਾਰਲਸ ਦੀ ਮਾਂ ਮਹਾਰਾਣੀ ਐਲੀਜ਼ਾਬੇਥ ਨੂੰ ਲੰਡਨ ਤੋਂ ਬਾਹਰ ਹੀ ਹੈ।
ਉੱਥੇ ਹੀ ਹੁਣ ਪ੍ਰਿੰਸ ਤੇ ਉਨ੍ਹਾਂ ਦੀ ਪਤਨੀ ਕੈਮਿਲਾ ਲੰਡਨ ਦੇ ਬਾਹਰ ਸਕਾਟਲੈਂਡ ਦੇ ਬਾਲਮੋਰਲ ਸਟੇਟ ਦੇ ਆਪਣੇ ਮਹਿਲ &lsquoਚ ਰਹਿਣਗੇ। ਪ੍ਰਿੰਸ ਚਾਰਲਸ ਦੇ ਆਫਿਸ ਵੱਲੋਂ ਜਾਰੀ ਬਿਆਨ &lsquoਚ ਕਿਹਾ ਗਿਆ ਹੈ ਕਿ ਪ੍ਰਿੰਸ ਦੀ ਸਿਹਤ ਠੀਕ ਹੈ, ਉਨ੍ਹਾਂ ਨੂੰ ਜ਼ਿਆਦਾ ਦਿੱਕਤ ਨਹੀਂ ਆ ਰਹੀ। ਪੂਰੀ ਤਰ੍ਹਾਂ ਨਾਲ ਠੀਕ ਹੋਣ ਤੱਕ ਉਹ ਉੱਥੇ ਹੀ ਘਰ &lsquoਚ ਰਹਿਣਗੇ।