image caption:

ਪੰਜਾਬ ‘ਚ ਕੋਰੋਨਾ ਦਾ ਇੱਕ ਹੋਰ ਕੇਸ, 31 ਤੱਕ ਪਹੁੰਚਿਆ ਅੰਕੜਾ, ਘਰ ਬੈਠੇ ਨੂੰ ਹੋਇਆ ਕੋਰੋਨਾ!

ਚੰਡੀਗੜ੍ਹ: ਪੰਜਾਬ &lsquoਚ ਕੋਰੋਨਾਵਾਇਰਸ ਦਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ। ਲੁਧਿਆਣਾ &lsquoਚ ਇੱਕ ਕੋਰੋਨਾ ਦਾ ਮਰੀਜ਼ ਪਾਇਆ ਗਿਆ ਹੈ। ਇਸ ਨਾਲ ਕੋਰੋਨਾਵਾਇਰਸ ਸੰਕਰਮਿਤਾਂ ਦੀ ਕੁਲ ਗਿਣਤੀ 31 ਤੱਕ ਪਹੁੰਚ ਗਈ ਹੈ। ਇਸ ਮਾਮਲੇ &lsquoਚ ਹੈਰਾਨੀ ਵਾਲੀ ਗੱਲ ਇਹ ਹੈ ਕਿ ਜਿਸ ਵਿਅਕਤੀ ਦਾ ਕੇਸ ਪੌਜ਼ੇਟਿਵ ਹੈ ਉਸ ਦੀ ਕੋਈ ਟ੍ਰੈਵਲ ਹਿਸਟਰੀ ਨਹੀਂ।
ਹੁਣ ਸਾਵਾਲ ਇਹ ਖੜ੍ਹਾ ਹੋ ਰਿਹਾ ਹੈ ਕਿ ਆਖਿਰ ਉਸ ਨੂੰ ਕੋਰੋਨਾਵਾਇਰਸ ਹੋਇਆ ਕਿਵੇਂ ਹੈ? ਇਸ ਤੋਂ ਪਹਿਲਾਂ ਵੀ ਅੱਜ ਹੁਸ਼ਿਆਰਪਰ &lsquoਚ ਇੱਕ ਹੋਰ ਕੋਰੋਨਾ ਪੌਜ਼ੇਟਿਵ ਪਾਇਆ ਗਿਆ। ਇਹ ਬਲਦੇਵ ਸਿੰਘ ਦੇ ਸੰਪਰਕ &lsquoਚ ਆਉਣ ਨਾਲ ਕੋਰੋਨਾ ਨਾਲ ਸੰਕਰਮਿਤ ਹੋਇਆ ਦੱਸਿਆ ਜਾ ਰਿਹਾ ਹੈ। ਬਲਦੇਵ ਸਿੰਘ ਦੀ ਪਿਛਲੇ ਹਫ਼ਤੇ ਕੋਰੋਨਾਵਾਇਰਸ ਨਾਲ ਮੌਤ ਹੋ ਗਈ ਸੀ। ਬਲਦੇਵ ਸਿੰਘ ਦੇ ਸੰਪਰਕ 'ਚ ਹੁਣ ਤੱਕ 22 ਮਾਮਲੇ ਆ ਚੁੱਕੇ ਹਨ
ਕੁੱਲ ਕੇਸ
ਨਵਾਂਸ਼ਹਿਰ - 18
ਮੁਹਾਲੀ -05
ਜਲੰਧਰ - 03
ਹੁਸ਼ਿਆਰਪੁਰ -03
ਅੰਮ੍ਰਿਤਸਰ - 01
ਲੁਧਿਆਣਾ - 01
229 ਲੋਕਾਂ ਦੀ ਰਿਪੋਰਟ ਆਉਣੀ ਬਾਕੀ ਹੈ।