image caption:

21 ਦਿਨਾਂ ਦੇ ਲੌਕਡਾਉਨ ‘ਚ ਭਾਰਤੀ ਅਰਥਵਿਵਸਥਾ ਨੂੰ 120 ਅਰਬ ਡਾਲਰ ਦਾ ਨੁਕਸਾਨ!

ਨਵੀਂ ਦਿੱਲੀ: ਕੋਰੋਨਾਵਾਇਰਸ ਦੇ ਚੱਲਦਿਆਂ ਦੇਸ਼ &lsquoਚ 21 ਦਿਨਾਂ ਦੇ ਲੌਕਡਾਊਨ ਦਾ ਐਲਾਨ ਕਰਦਿਆਂ ਪੀਐਮ ਮੋਦੀ ਨੇ ਕਿਹਾ ਹੈ ਕਿ ਇਸ ਦਾ ਦੇਸ਼ ਦੀ ਅਰਥਵਿਵਸਥਾ &lsquoਤੇ ਡੂੰਗਾ ਅਸਰ ਪਵੇਗਾ। ਮਾਹਿਰਾਂ ਵੱਲੋਂ ਅਨੁਮਾਨ ਲਾਇਆ ਜਾ ਰਿਹਾ ਹੈ ਕਿ ਇਨ੍ਹਾਂ 21 ਦਿਨਾਂ &lsquoਚ ਦੇਸ਼ ਦੀ ਅਰਥਵਿਵਸਥਾ 120 ਅਰਬ ਡਾਲਰ ਯਾਨੀ 9.12 ਲੱਖ ਕਰੋੜ ਰੁਪਏ ਦਾ ਨੁਕਸਾਨ ਝੱਲਣਾ ਪੈ ਸਕਦਾ ਹੈ। ਜੀਡੀਪੀ ਦੇ ਆਧਾਰ &lsquoਤੇ ਦੇਖਿਆ ਜਾਵੇ ਤਾਂ ਇੰਨੇ ਨੁਕਸਾਨ ਤੋਂ ਬਾਅਦ ਕੁੱਲ ਜੀਡੀਪੀ ਨੂੰ 4 ਫੀਸਦ ਤੱਕ ਦਾ ਨੁਕਸਾਨ ਝੱਲਣਾ ਪੈ ਸਕਦਾ ਹੈ।

ਦਰਅਸਲ ਲੌਕਡਾਊਨ ਦੇ ਚਲਦਿਆਂ ਦੇਸ਼ ਦੀਆਂ ਇੰਡਸਟਰੀਅਲ ਗਤੀਵੀਧਿਆਂ ਠੱਪ ਹੋ ਗਈਆਂ ਹਨ। ਆਵਾਜਾਈ ਸੇਵਾਵਾਂ &lsquoਤੇ ਵੀ ਰੋਕ ਲੱਗ ਗਈ ਹੈ। ਇਸ ਦੇ ਚੱਲਦਿਆਂ ਦੇਸ਼ ਦੀ ਆਰਥਿਕ ਤਰੱਕੀ ਦੀ ਰਫਤਾਰ ਬੇਹੱਦ ਹੌਲੀ ਹੋ ਗਈ ਹੈ। ਬਾਰਕਲੇਜ ਨੇ ਇਹ ਵੀ ਕਿਹਾ ਹੈ ਕਿ ਮੌਜੂਦਾ ਸਥਿਤੀ ਨੂੰ ਦੇਖਦਿਆਂ ਰਿਜ਼ਰਵ ਬੈਂਕ ਆਫ ਇੰਡੀਆ ਨੀਤੀਗਤ ਦਰਾਂ &lsquoਚ ਕਟੌਤੀ ਕਰ ਸਕਦਾ ਹੈ।

ਦੱਸ ਦਈਏ ਕਿ ਆਉਣ ਵਾਲੇ ਦਿਨਾਂ &lsquoਚ 3 ਅਪ੍ਰੈਲ ਨੂੰ ਆਰਬੀਆਈ ਦੀ ਕਰੇਡਿਟ ਪਾਲਿਸੀ ਆਉਣ ਵਾਲੀ ਹੈ, ਜਿਸ ਲਈ ਸਾਫ ਮੰਨਿਆ ਜਾ ਰਿਹਾ ਹੈ ਕਿ ਇਸ &lsquoਚ ਆਰਬੀਆਈ ਰੈਪੋ ਰੇਟ &lsquoਚ ਚੰਗੀ ਖਾਸੀ ਕਟੌਤੀ ਕਰ ਸਕਦਾ ਹੈ। ਇਸ ਸ਼ੁਰੂਆਤ &lsquoਚ 0.65 ਫੀਸਦ ਹੋ ਸਕਦੀ ਹੈ ਤੇ ਅੱਗੇ ਚੱਲ ਕੇ ਆਰਬੀਆਈ ਰੈਪੋਰੇਟ &lsquoਚ 1 ਫੀਸਦ ਤੱਕ ਦੀ ਕਟੌਤੀ ਵੀ ਕਰ ਸਕਦਾ ਹੈ।