image caption:

ਕੇਂਦਰ ਸਰਕਾਰ ਦਾ ਵੱਡਾ ਫੈਸਲਾ, 80 ਕਰੋੜ ਲੋਕਾਂ ਨੂੰ ਮਿਲੇਗੀ 2 ਰੁਪਏ ਕਿਲੋ ਕਣਕ ਤੇ 3 ਰੁਪਏ ਕਿਲੋ ਚੌਲ

ਨਵੀਂ ਦਿੱਲੀ: ਦੇਸ਼ &lsquoਚ ਕੋਰੋਨਾ ਦਾ ਵੱਧਦਾ ਪ੍ਰਭਾਵ ਦੇਖ ਕੇ ਅੱਜ ਪੀਐਮ ਮੋਦੀ ਦੀ ਅਗੁਵਾਈ &lsquoਚ ਕੇਂਦਰੀ ਕੈਬਨਿਟ ਦੀ ਬੈਠਕ ਹੋਈ। ਇਸ ਬੈਠਕ &lsquoਚ ਵੀ ਸੋਸ਼ਲ਼ ਡਿਸਟੇਂਸਿੰਗ ਦੇਖਣ ਨੂੰ ਮਿਲੀ। ਬੈਠਕ &lsquoਚ ਸਰਕਾਰ ਵਲੋਂ ਅਹਿਮ ਫੈਸਲੇ ਲਏ ਗਏ।

ਕੈਬਨਿਟ ਮੰਤਰੀ ਪ੍ਰਕਾਸ਼ ਜਾਵੇੜਕਰ ਨੇ ਦੱਸਿਆ ਕਿ ਕੇਦਰ ਸਰਕਾਰ ਦੇਸ਼ ਦੇ 80 ਕਰੋੜ ਲੋਕਾਂ ਨੂੰ ਹਰ ਮਹੀਨੇ 7 ਕਿਲੋ ਪ੍ਰਤੀ ਵਿਅਕਤੀ ਰਾਸ਼ਨ ਦੇਵੇਗੀ। 2 ਰੁਪਏ ਕਿਲੋ ਕਣਕ ਤੇ 3 ਰੁਪਏ ਕਿਲੋ ਚੌਲ ਦਿੱਤੇ ਜਾਣਗੇ। ਨਾਲ ਹੀ 3 ਮਹੀਨੇ ਦਾ ਐਡਵਾਂਸ &lsquoਚ ਰਾਸ਼ਨ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜ਼ਰੂਰੀ ਚੀਜ਼ਾਂ ਦੀਆਂ ਦੁਕਾਨਾਂ ਖੁੱਲ੍ਹੀਆਂ ਰਹਿਣਗੀਆਂ।

ਦਸ ਦਈਏ ਕਿ ਕੋਰੋਨਾ ਨੂੰ ਰੋਕਣ ਲਈ 14 ਅਪ੍ਰੈਲ ਤੱਕ ਲੌਕ ਡਾਉਨ ਦਾ ਐਲਾਨ ਕੀਤਾ ਗਿਆ ਹੈ। ਜਿਸ ਕਾਰਨ ਲੋਕਾਂ ਨੂੰ ਆਰਥਿਕ ਤੌਰ &lsquoਤੇ ਨੁਕਸਾਨ ਝੱਲਣਾ ਪੈ ਰਿਹਾ ਹੈ। ਇਸੇ ਨੂੰ ਧਿਆਨ &lsquoਚ ਰੱਖਦਿਆਂ ਸਰਕਾਰ ਰਾਹਤ ਦੇ ਰਹੀ ਹੈ। ਕੇਂਦਰੀ ਮੰਤਰੀ ਨੇ ਕਿਹਾ ਕਿ ਇਸ ਬਿਮਾਰੀ ਦਾ ਇੱਕ ਹੀ ਉਪਾਅ ਹੈ, ਘਰ &lsquoਚ ਰਹੋ ਤੇ ਹੱਥ ਜ਼ਰੂਰ ਧੋਵੋ। ਬੁਖਾਰ, ਸਰਦੀ, ਖੰਘ ਹੋਣ &lsquoਤੇ ਡਾਕਟਰ ਨੂੰ ਦਿਖਾਓ।