image caption:

ਭਾਰਤ ਤੋਂ ਅਜੇ ਨਹੀਂ ਟਲਿਆ ਕੋਰੋਨਾ ਦਾ ਕਹਿਰ, 13 ਲੱਖ ਤੱਕ ਅੰਕੜਾ ਪਹੁੰਚਣ ਦਾ ਖਤਰਾ

ਨਵੀਂ ਦਿੱਲੀ: ਭਾਰਤ ਨੇ ਕੋਰੋਨਾਵਾਇਰਸ ਖਿਲਾਫ ਸਖਤ ਕਦਮ ਉਠਾ ਕੇ ਇਸ ਦੇ ਖਤਰੇ ਨੂੰ ਕਾਫੀ ਹੱਦ ਤੱਕ ਘਟਾ ਦਿੱਤਾ ਹੈ। ਇਸ ਦੇ ਬਾਵਜੂਦ ਵੱਡੀ ਆਬਾਦੀ ਹੋਣ ਕਰਕੇ ਕੋਰੋਨਾਵਾਇਰਸ ਦੇ ਕਹਿਰ ਅਜੇ ਹੋਰ ਰੰਗ ਵਿਖਾਏਗਾ। ਮਹਿਰਾਂ ਦੇ ਮੰਨਣਾ ਹੈ ਕਿ ਭਾਰਤ ਵਿੱਚ ਕੋਰੋਨਾਵਾਇਰਸ ਨੂੰ ਪਹਿਲੀ ਜਾਂ ਦੂਜੀ ਸਟੇਜ 'ਤੇ ਰੋਕਣ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ ਪਰ ਇਸ ਦੇ ਖਤਰੇ ਨੂੰ ਘਟਾ ਕੇ ਨਹੀਂ ਵੇਖਿਆ ਜਾ ਸਕਦਾ।

ਇੰਟਰਨੈਸ਼ਨਲ ਟੀਮ ਆਫ਼ ਸਾਇੰਟਿਸਟਸ ਨਾਂ ਦੇ ਸਟੱਡੀ ਗਰੁੱਪ ਨੇ ਆਪਣੀ ਰਿਪੋਰਟ &rsquoਚ ਦਾਅਵਾ ਕੀਤਾ ਹੈ ਕਿ ਭਾਰਤ ਵਿੱਚ ਕੋਵਿਡ-19 ਦੇ ਕੇਸਾਂ ਵਿੱਚ ਵਾਧੇ ਦਾ ਮੌਜੂਦਾ ਰੁਝਾਨ ਇੰਜ ਹੀ ਜਾਰੀ ਰਹਿੰਦਾ ਹੈ ਤਾਂ ਮਈ ਅੱਧ ਵਿੱਚ ਨੋਵੇਲ ਕਰੋਨਾਵਾਇਰਸ ਦੇ ਪੱਕੇ ਕੇਸਾਂ ਦੀ ਗਿਣਤੀ ਇੱਕ ਲੱਖ ਤੋਂ 13 ਲੱਖ ਦਰਮਿਆਨ ਹੋ ਸਕਦੀ ਹੈ।

ਇਸ ਅਧਿਐਨ ਗਰੁੱਪ ਦੇ ਖੋਜਾਰਥੀਆਂ ਦੀ ਅੰਤਰ-ਅਨੁਸ਼ਾਸਨੀ ਟੀਮ ਵੱਲੋਂ ਤਿਆਰ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਭਾਰਤ ਨੇ ਹਾਲਾਂਕਿ ਇਸ ਮਹਾਮਾਰੀ ਦੇ ਸ਼ੁਰੂਆਤੀ ਗੇੜ ਵਿੱਚ ਅਮਰੀਕਾ ਤੇ ਇਟਲੀ ਜਿਹੇ ਹੋਰਨਾਂ ਮੁਲਕਾਂ ਦੇ ਮੁਕਾਬਲੇ ਕਰੋਨਾਵਾਇਰਸ ਲਾਗ ਦੇ ਪੱਕੇ ਕੇਸਾਂ ਨੂੰ ਕੰਟਰੋਲ ਕਰਨ ਵਿੱਚ ਬਿਹਤਰ ਕੰਮ ਕੀਤਾ ਹੈ, ਪਰ ਭਾਰਤ ਨੇ ਮੁਲਾਂਕਣ ਦੌਰਾਨ &lsquoਲਾਗ ਨਾਲ ਪੀੜਤ ਅਸਲ ਕੇਸਾਂ ਦੀ ਗਿਣਤੀ&rsquo ਦੇ ਅਹਿਮ ਹਿੱਸੇ ਨੂੰ ਨਜ਼ਰਅੰਦਾਜ਼ ਕਰ ਦਿੱਤਾ।

ਖੋਜਾਰਥੀਆਂ ਵਿੱਚ ਸ਼ਾਮਲ ਜੌਹਨ ਹੌਪਕਿਨਜ਼ ਯੂਨੀਵਰਸਿਟੀ ਦੇ ਦੇਬਾਸ੍ਰੀ ਰੇਅ ਨੇ ਕਿਹਾ ਕਿ ਇਹ ਕਾਰਕ ਵਾਇਰਸ ਦੀ ਜ਼ੱਦ ਵਿੱਚ ਆਉਣ ਵਾਲੇ ਲੋਕਾਂ ਦੀ ਟੈਸਟਿੰਗ ਦੇ ਫ਼ੈਲਾਅ, ਨਮੂਨਿਆਂ ਦੇ ਨਤੀਜਿਆਂ ਦੀ ਦਰੁਸਤੀ ਤੇ ਲੋਕਾਂ ਦੇ ਨਮੂਨਿਆਂ ਦੇ ਅਨੁਪਾਤ ਤੇ ਪੱਧਰ &rsquoਤੇ ਮੁਨੱਸਰ ਕਰਦਾ ਹੈ। ਵਿਗਿਆਨੀਆਂ ਨੇ ਰਿਪੋਰਟ &rsquoਚ ਲਿਖਿਆ ਕਿ ਹੁਣ ਤਕ ਭਾਰਤ ਵਿੱਚ ਗਿਣਤੀ ਪੱਖੋਂ ਜਿੰਨੇ ਕੁ ਲੋਕਾਂ ਦਾ ਟੈਸਟ ਕੀਤਾ ਗਿਆ ਹੈ, ਉਹ ਮੁਕਾਬਲਤਨ ਬਹੁਤ ਛੋਟਾ ਹੈ।

ਵਿਸਥਾਰਤ ਟੈਸਟਿੰਗ ਦੀ ਅਣਹੋਂਦ ਵਿੱਚ &lsquoਕਮਿਊਨਿਟੀ ਟਰਾਂਸਮਿਸ਼ਨ&rsquo ਦੇ ਆਕਾਰ ਦਾ ਪਤਾ ਲਾਉਣਾ ਲਗਪਗ ਨਾਮੁਮਕਿਨ ਹੈ। ਵਿਗਿਆਨੀਆਂ ਨੇ ਆਪਣੇ ਮੁਲਾਂਕਣ ਲਈ ਭਾਰਤ ਵਿੱਚ 16 ਮਾਰਚ ਤਕ ਰਿਪੋਰਟ ਹੋਏ ਕੇਸਾਂ ਦਾ ਡੇਟਾ ਵਰਤੋਂ ਵਿੱਚ ਲਿਆਉਂਦੇ ਹਨ।