image caption:

ਕੋਰੋਨਾ ਦੀ ਦਹਿਸ਼ਤ ‘ਚ ਬਿੱਲ ਗੇਟਸ ਨੇ ਦੁਨੀਆ ਨੂੰ ਸਿਖਾਇਆ ਅਹਿਮ ਸਬਕ

ਚੰਡੀਗੜ੍ਹ: ਦੁਨੀਆ &lsquoਚ ਕੋਰੋਨਾਵਾਇਰਸ ਦੀ ਮਹਾਮਾਰੀ ਨੇ ਹਰ ਇੱਕ ਨੂੰ ਨਵੇਂ ਸਿਰੇ ਤੋਂ ਸੋਚਣ ਲਈ ਮਜਬੂਰ ਕਰ ਦਿੱਤਾ ਹੈ। ਮੈਡੀਕਲ ਜਗਤ ਵੀ ਇਸ ਦਾ ਇਲਾਜ ਲੱਭਣ &lsquoਚ ਜੁਟਿਆ ਹੋਇਆ ਹੈ। ਉੱਥੇ ਹੀ ਬਿੱਲ ਗੇਟਸ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਕੋਰੋਨਾਵਾਇਰਸ ਨੇ ਭੁੱਲੇ ਹੋਏ ਸਬਕ ਨੂੰ ਯਾਦ ਕਰਵਾਇਆ ਹੈ। ਅਜਿਹੇ &lsquoਚ ਇਹ ਸਾਡੇ &lsquoਤੇ ਹੈ ਕਿ ਅਸੀਂ ਇਸ ਨੂੰ ਯਾਦ ਰੱਖਦੇ ਹਾਂ ਜਾਂ ਭੁੱਲ ਜਾਂਦੇ ਹਾਂ।

ਉਨ੍ਹਾਂ ਕਿਹਾ ਕਿ ਹਰ ਘਟਨਾ ਪਿੱਛੇ ਇੱਕ ਉਦੇਸ਼ ਹੁੰਦਾ ਹੈ। ਹੁਣ ਇਹ ਸਾਡੇ &lsquoਤੇ ਹੈ ਕਿ ਇਸ ਨੂੰ ਅਸੀਂ ਚੰਗਾ ਜਾਂ ਬੁਰਾ ਸਮਝਦੇ ਹਾਂ। ਬਿੱਲ ਦਾ ਕਹਿਣਾ ਹੈ ਕਿ ਮਹਾਮਾਰੀ ਨੇ ਸਾਨੂੰ ਦੱਸਿਆ ਹੈ ਕਿ ਅਸੀਂ ਸਾਰੇ ਬਰਾਬਰ ਹਾਂ। ਅਸੀਂ ਸਾਰੇ ਇੱਕ-ਦੂਸਰੇ ਨਾਲ ਜੁੜੇ ਹੋਏ ਹਾਂ। ਭਾਵੇਂ ਅਸੀਂ ਕਿਸੇ ਵੀ ਧਰਮ ਨੂੰ ਮੰਨਦੇ ਹੋਈਏ ਜਾਂ ਸਾਡਾ ਪੇਸ਼ਾ ਕੁਝ ਵੀ ਹੋਵੇ।

ਅਸੀਂ ਕਿਸੇ ਵੀ ਮੁਲਕ ਦੇ ਰਹਿਣ ਵਾਲੇ ਹੋਈਏ ਪਰ ਅਸੀਂ ਸਾਰੇ ਇੱਕ-ਦੂਸਰੇ ਤੋਂ ਪ੍ਰਭਾਵਿਤ ਹੁੰਦੇ ਹਾਂ। ਮੁਲਕ ਦੀਆਂ ਸਰਹੱਦਾਂ &lsquoਤੇ ਅਸੀਂ ਝੂਠੀਆਂ ਰੁਕਾਵਟਾਂ ਖੜ੍ਹੀਆਂ ਕਰ ਦਿੱਤੀਆਂ ਹੋਣ ਪਰ ਇਸ ਵਾਇਰਸ ਨੂੰ ਪਛਾਨਣ ਲਈ ਪਾਸਪੋਰਟ ਦੀ ਜ਼ਰੂਰਤ ਨਹੀਂ। ਗੇਟਸ ਨੇ ਅੱਗੇ ਕਿਹਾ ਕਿ ਕੋਰੋਨਾਵਾਇਰਸ ਨੇ ਸਾਨੂੰ ਜਾਗਰੂਕ ਕਰ ਦਿੱਤਾ ਹੈ ਕਿ ਸਾਡੀ ਸਿਹਤ ਕਿੰਨੀ ਕੀਮਤੀ ਹੈ। ਜੇਕਰ ਅਸੀਂ ਦੇਖਭਾਲ ਨਹੀਂ ਕਰਦੇ ਤਾਂ ਬਿਮਾਰ ਪੈਣਾ ਲਾਜ਼ਮੀ ਹੈ।

ਸੀਮਤ ਜ਼ਿੰਦਗੀ &lsquoਚ ਸਭ ਤੋਂ ਜ਼ਰੂਰੀ ਹੈ ਕਿ ਇੱਕ-ਦੂਸਰੇ ਦੀ ਮਦਦ ਕਰੋ ਤੇ ਖਾਸਕਰ ਉਨ੍ਹਾਂ ਦਾ ਜੋ ਬਿਮਾਰ ਹਨ। ਅਸੀਂ ਭਾਵੇਂ ਜਿੰਨੇ ਮਰਜ਼ੀ ਭੌਤਿਕ ਕਿਉਂ ਨਾ ਹੋਈਏ, ਪਰ ਸਾਡਾ ਕੰਮ ਅਜਿਹਾ ਹੋਣਾ ਚਾਹੀਦਾ ਹੈ ਜੋ ਕਿਸੇ ਦੇ ਕੰਮ ਆ ਸਕੇ। ਸਾਨੂੰ ਆਪਣੇ ਹੰਕਾਰ &lsquoਤੇ ਕਾਬੂ ਰੱਖਣਾ ਚਾਹੀਦਾ ਹੈ। ਹੁਣ ਸਮਾਂ ਆ ਗਿਆ ਹੈ ਕਿ ਆਪਣੀਆਂ ਗਲਤੀਆਂ ਤੋਂ ਸਿੱਖਿਆ ਜਾਵੇ। ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਮੁਸੀਬਤ ਤੋਂ ਬਾਅਦ ਆਸਾਨੀ ਆਉਂਦੀ ਹੈ। ਜੀਵਨ ਚੱਕਰ ਇਸੇ ਤਰ੍ਹਾਂ ਚੱਲਦਾ ਰਹਿੰਦਾ ਹੈ।