image caption:

ਇਟਲੀ ਦਾ ਨਰਸ ਜਿਸ ਨੇ ਕੋਰੋਨਾ ਦੇ ਕਹਿਰ ‘ਚ ਦਰਦ ਭਰੀ ਜ਼ਿੰਦਗੀ ਨੂੰ ਕੀਤਾ ਕੈਮਰੇ ‘ਚ ਕੈਦ

ਕੋਰੋਨਾਵਾਇਰਸ ਨਾਲ ਚੀਨ ਤੋਂ ਬਾਅਦ ਸਭ ਤੋਂ ਵੱਧ ਪ੍ਰਭਾਵਿਤ ਦੇਸ਼ ਯੂਰਪ ਦਾ ਇਟਲੀ ਹੈ। ਇੱਥੇ ਇੱਕ ਅਜਿਹਾ ਸ਼ਹਿਰ ਵੀ ਹੈ ਜਿੱਥੇ ਕੋਰੋਨਾ ਨਾਲ ਤਬਾਹੀ ਦੀ ਦਾਸਤਾਂ ਭਰੀ ਹੋਈ ਹੈ। ਇਸ ਹੀ ਸ਼ਹਿਰ &lsquoਚ ਰਹਿ ਰਹੀ ਇੱਕ ਨਰਸ ਨੇ ਸੰਕਰਮਣ ਨਾਲ ਪੈਦਾ ਹੋਈ ਸਥਿਤੀ ਨੂੰ ਕੈਮਰੇ ਦੀਆਂ ਨਜ਼ਰਾਂ ਨਾਲ ਦੇਖਿਆ। ਹਰ ਸਮੇਂ ਮੌਤ ਦੇ ਸਾਏ &lsquoਚ ਵੀ ਨਰਸ ਨੇ ਪ੍ਰੋਫੈਸ਼ਨਲ ਫੋਟੋਗ੍ਰਾਫਰ ਦੀ ਤਰ੍ਹਾਂ ਤਸਵੀਰ ਨੂੰ ਕੈਦ ਕੀਤਾ।
ਵਾਇਰਸ ਦਾ ਕਹਿਰ ਇਟਲੀ &lsquoਚ ਕਰੇਮੋਨਾ &lsquoਚ ਸਭ ਤੋਂ ਜ਼ਿਆਦਾ ਹੈ। ਇੱਥੇ ਇੱਕ ਹਸਪਤਾਲ &lsquoਚ ਪੁਰਸ਼ ਨਰਸ ਪਾਯੋਲੋ ਮਿਰਾਂਡਾ ਆਪਣੇ ਬਾਕੀਆਂ ਸਾਥੀਆਂ ਦੀ ਤਰ੍ਹਾਂ ਹੀ ਪਿਛਲੇ ਮਹੀਨੇ ਤੋਂ 12 ਘੰਟੇ ਦੀ ਡਿਊਟੀ ਨੂੰ ਅੰਜਾਮ ਦੇ ਰਹੇ ਹਨ। ਪਾਯੋਲੋ ਮਰੀਜ਼ਾਂ ਦਾ ਖਿਆਲ ਰੱਖਣ ਦੇ ਨਾਲ ਵੀ ਫੋਟੋ ਖਿੱਚਣਾ ਨਹੀਂ ਭੁੱਲਦੇ। ਉਨ੍ਹਾਂ ਦਾ ਕਹਿਣਾ ਹੈ ਕਿ ਕੋਰੋਨਾਵਾਇਰਸ ਨੇ ਉਨ੍ਹਾਂ ਨੂੰ ਸੁਰੰਗ &lsquoਚ ਲਿਆ ਕੇ ਖੜ੍ਹਾ ਕਰ ਦਿੱਤਾ ਹੈ।
ਪਾਯੋਲੋ ਨੇ ਨੌਂ ਸਾਲਾ ਸਰਵਿਸ ਦੌਰਾਨ ਆਪਣੀਆਂ ਅੱਖਾਂ ਸਾਹਮਣੇ ਬਹੁਤ ਲੋਕਾਂ ਨੂੰ ਮਰਦੇ ਦੇਖਿਆ ਹੈ, ਪਰ ਇਸ ਮਹਾਮਾਰੀ ਦੌਰਾਨ ਮਰਨ ਵਾਲੇ ਦੀ ਸਥਿਤੀ ਅਜਿਹੀ ਹੁੰਦੀ ਹੈ ਕਿ ਉਸ ਕੋਲ ਕੋਈ ਰਿਸ਼ਤੇਦਾਰ ਨਹੀਂ ਹੁੰਦਾ। ਮਰੀਜ਼ ਜ਼ਿੰਦਗੀ ਦੀ ਜੰਗ ਇਕੱਲਾ ਹੀ ਲੜਦਾ ਹੈ ਤੇ ਇਕੱਲਾ ਹੀ ਦਮ ਤੋੜ ਦਿੰਦਾ ਹੈ। ਪਾਯੋਲੋ ਦੀ ਇਹ ਗੱਲ ਸਿੱਧਾ ਦਿਲ &lsquoਤੇ ਚੁੱਭਣ ਵਾਲੀ ਹੈ।