image caption:

ਅਮਰੀਕਾ ‘ਚ ਐਮਰਜੰਸੀ ਦਾ ਐਲਾਨ, 10 ਕਰੋੜ ਅਮਰੀਕੀ ਲੌਕਡਾਊਨ

ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਲਨਡ ਟਰੰਪ ਨੇ ਕੋਰੋਨਾ ਵਾਇਰਸ ਨਾਲ ਪ੍ਰਭਾਵਿਤ ਅੱਧਾ ਦਰਜਨ ਤੋਂ ਵੱਧ ਸੂਬਿਆਂ &lsquoਚ ਪਬਲਿਕ ਹੈਲਥ ਦੇ ਖੇਤਰਾਂ &lsquoਚ ਪੂਰੀ ਤਰ੍ਹਾਂ ਨਾਲ ਐਮਰਜੰਸੀ ਦੇ ਐਲਾਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਵਾਈਟ ਹਾਊਸ ਦੇ ਹਵਾਲੇ ਤੋਂ ਕਿਹਾ ਗਿਆ ਹੈ ਕਿ ਟਰੰਪ ਨੇ ਨਿਊਯਾਰਕ, ਕੈਲੇਫਾਰਨੀਆ, ਵਾਸ਼ਿੰਗਟਨ, ਆਯੋਵਾ, ਲੁਇਸਿਆਨਾ, ਉੱਤਰੀ ਕੈਲੀਫਾਰਨੀਆ, ਟੈਕਸਾਸ ਤੇ ਫਲੋਰੀਡਾ ਲਈ ਐਮਰਜੰਸੀ ਨੂੰ ਮਨਜ਼ੂਰੀ ਦਿੱਤੀ ਹੈ।

ਉਨ੍ਹਾਂ ਕਿਹਾ ਕਿ 10 ਕਰੋੜ ਅਮਰੀਕੀ ਨਾਗਗਰਿਕ ਲੌਕਡਾਊਨ ਦੀ ਸਥਿਤੀ &lsquoਚ ਰਹਿ ਰਹੇ ਹਨ, ਜਿਸ ਦਾ ਦੇਸ਼ ਦੀ ਅਰਥਵਿਵਸਥਾ &lsquoਤੇ ਮਾੜਾ ਪ੍ਰਭਾਵ ਪਵੇਗਾ। ਇਸ ਦਰਮਿਆਨ ਅਮਰੀਕੀ ਸੈਨੇਟ ਤੇ ਵਾਈਟ ਹਾਊਸ ਨੇ 20 ਖਰਬ ਡਾਲਰ ਪੈਕੇਜ &lsquoਤੇ ਸਹਿਮਤੀ ਜਤਾਈ ਹੈ। ਅਮਰੀਕਾ ਦੇ ਪ੍ਰਭਾਵਿਤ ਇਲਾਕਿਆਂ &lsquoਚ ਨਿਊਯਾਰਕ ਸ਼ਹਿਰ ਦੀ ਸਥਿਤੀ ਸਭ ਤੋਂ ਖਰਾਬ ਹੈ।

ਨਿਊਯਾਰਕ &lsquoਚ ਲਗਾਤਾਰ ਵਿਗੜਦੀ ਜਾ ਰਹੀ ਹੈ। ਇੱਥੇ ਸੰਕਰਮਿਤ ਮਰੀਜ਼ਾਂ ਦੀ ਗਿਣਤੀ 6500 ਤੋਂ ਪਾਰ ਹੈ, ਜਦਕਿ 1000 ਲੋਕਾਂ ਦੀ ਮੌਤ ਹੋ ਚੁੱਕੀ ਹੈ। ਟਰੰਪ ਨੇ ਵਾਈਟ ਹਾਊਸ &lsquoਚ ਪੱਤਰਕਾਰਾਂ ਨੂੰ ਕਿਹਾ ਕਿ ਨਿਊਯਾਰਕ ਸ਼ਹਿਰ &lsquoਚ ਚੁਣੌਤੀ ਨਾਲ ਲੜਣ ਲਈ ਯਤਨ ਜਾਰੀ ਹਨ। ਉਨ੍ਹਾਂ ਕਿਹਾ ਕਿ ਇਸ ਸਾਡੇ ਲਈ ਸਭ ਤੋਂ ਵੱਡੀ ਚੁਣੌਤੀ ਹੈ, ਪਰ ਅਸੀਂ ਇਸ ਚੁਣੌਤੀ ਨਾਲ ਲੜਣ ਦੇ ਸਮਰੱਥ ਹਾਂ।