image caption:

ਪੰਜਾਬ ‘ਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਵਧੀ, ਅੰਕੜਾ ਹੋਇਆ 33

ਚੰਡੀਗੜ੍ਹ: ਪੰਜਾਬ &lsquoਚ ਨਿੱਤ ਦਿਨ ਕੋਰੋਨਾਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਵਧ ਰਹੀ ਹੈ। ਅੱਜ ਫਿਰ ਪੰਜਾਬ &lsquoਚ ਦੋ ਨਵੇਂ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ &lsquoਚੋਂ ਇੱਕ ਮਰੀਜ਼ ਨਵਾਂ ਸ਼ਹਿਰ ਦਾ ਹੈ ਜਦਕਿ ਦੂਸਰਾ ਜਲੰਧਰ ਦਾ ਰਹਿਣ ਵਾਲਾ ਹੈ ਤੇ ਇਸ ਨੂੰ ਲੁਧਿਆਣਾ ਦੇ ਹਸਪਤਾਲ ਦਾਖਿਲ ਕਰਵਾਇਆ ਗਿਆ ਹੈ।
ਜਲੰਧਰ ਵਾਲੇ ਮਰੀਜ਼ ਦੀ ਟ੍ਰੈਵਲ ਹਿਸਟਰੀ ਹੈ ਜਦਕਿ ਨਵਾਂ ਸ਼ਹਿਰ ਵਾਲਾ ਪੌਜ਼ੇਟਿਵ ਮਰੀਜ਼ ਦੇ ਸੰਪਰਕ &lsquoਚ ਆਇਆ ਸੀ। ਇਸ ਦੇ ਨਾਲ ਹੀ ਪੰਜਾਬ &lsquoਚ ਕੋਰੋਨਾਵਾਇਰਸ ਦਾ ਅੰਕੜਾ 33 &lsquoਤੇ ਪਹੁੰਚ ਗਿਆ ਹੈ।
ਕੁੱਲ ਅੰਕੜੇ
ਨਵਾਂਸ਼ਹਿਰ - 19
ਮੁਹਾਲੀ -05
ਜਲੰਧਰ - 04
ਹੁਸ਼ਿਆਰਪੁਰ -03
ਅੰਮ੍ਰਿਤਸਰ - 01
ਲੁਧਿਆਣਾ -01
ਪੰਜਾਬ ਵਿੱਚ 376 ਮਰੀਜ਼ਾਂ ਦੀ ਰਿਪੋਰਟ ਆਉਣੀ ਅਜੇ ਬਾਕੀ ਹਨ।