image caption:

ਡੇਅਰੀ ਮਾਲਕਾਂ ਨੇ ਹਜ਼ਾਰਾਂ ਲੀਟਰ ਦੁੱਧ ਨਾਲੀਆਂ ‘ਚ ਸੁੱਟਿਆ

ਕੋਰੋਨਾ ਵਾਇਰਸ ਦੇ ਮੱਦੇਨਜ਼ਰ ਪੰਜਾਬ &lsquoਚ ਕਰਫਿਊ ਲਗਾ ਦਿੱਤਾ ਗਿਆ ਹੈ, ਜਿਸ ਕਾਰਨ ਸਾਰੇ ਹੀ ਕਾਰੋਬਾਰ ਠੱਪ ਹੋ ਗਏ ਹਨ। ਇਸਦੇ ਚੱਲਦਿਆਂ ਕਰਫਿਊ &lsquoਚ ਦੁੱਧ ਦੀ ਸਪਲਾਈ ਠੱਪ ਹੋਣ ਕਾਰਨ ਡੇਅਰੀ ਮਾਲਕਾਂ ਨੂੰ ਨੁਕਸਾਨ ਝੱਲਣਾ ਪੈ ਰਿਹਾ ਹੈ। ਸ਼ਹਿਰ ਦੇ ਡੇਅਰੀ ਮਾਲਕਾਂ ਨੇ ਬੁੱਧਵਾਰ ਨੂੰ ਹਜ਼ਾਰਾਂ ਲੀਟਰ ਦੁੱਧ ਨਾਲੀਆਂ &lsquoਚ ਸੁੱਟ ਦਿੱਤਾ।  ਪ੍ਰਸ਼ਾਸਨ ਨਾਲ ਤਾਲਮੇਲ ਨਾ ਹੋਣ ਕਾਰਨ ਲੋਕ ਦੁੱਧ ਤੇ ਹੋਰ ਜ਼ਰੂਰੀ ਚੀਜ਼ਾਂ ਪ੍ਰਾਪਤ ਕਰਨ ਲਈ ਪਰੇਸ਼ਾਨ ਹੋ ਰਹੇ ਸਨ। ਡੇਅਰੀ ਮਾਲਕਾਂ ਨੇ ਦੱਸਿਆ ਕਿ ਕਾਊਂਟਰ ਸੈੱਲ ਰੁਕਣ ਕਾਰਨ ਦੁੱਧ ਬਚਣਾ ਸ਼ੁਰੂ ਹੋ ਗਿਆ ਸੀ। ਘਰ-ਘਰ ਜਾ ਕੇ ਦੁੱਧ ਵੇਚਣਾ ਵੀ ਜ਼ੋਰਾਂ-ਸ਼ੋਰਾਂ ਨਾਲ ਰੋਕਿਆ ਜਾ ਰਿਹਾ ਹੈ। ਇਸ ਲਈ ਉਨ੍ਹਾਂ ਨੂੰ ਬੁੱਧਵਾਰ ਨੂੰ ਨਾਲਿਆਂ &lsquoਚ ਦੁੱਧ ਵਹਾਉਣਾ ਪਿਆ। ਦੂਜੇ ਪਾਸੇ ਵਾਰਡ 11 ਦੇ ਲੋਕਾਂ ਨੇ ਵੀ ਸੋਸ਼ਲ ਮੀਡੀਆ &lsquoਤੇ ਪ੍ਰਸ਼ਾਸ਼ਨ ਤੋਂ ਬੇਨਤੀ ਕੀਤੀ ਹੈ ਕਿ ਉਨ੍ਹਾਂ ਲੋਕਾਂ ਨੇ ਰਾਸ਼ਨ ਇਕੱਤਰ ਨਹੀਂ ਕੀਤਾ, ਪਰ ਹੁਣ ਸਥਿਤੀ ਬਦਤਰ ਹੋ ਗਈ ਹੈ। ਘਰਾਂ &lsquoਚ ਖਾਣੇ ਦਾ ਰਾਸ਼ਨ ਨਹੀਂ ਹੈ।
ਕਰਫਿਊ ਕਾਰਨ ਸਵੇਰ ਤੋਂ ਹੀ ਸ਼ਹਿਰ &lsquoਚ ਦਵਾਈਆਂ ਤੇ ਰਾਸ਼ਨ ਦੀਆਂ ਦੁਕਾਨਾਂ ਬੰਦ ਜਨ ਜਿਸ ਕਾਰਨ ਲੋਕਾਂ ਨੂੰ ਬਹੁਤ ਜਿਆਦਾ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਐਸਡੀਐਮ ਵੱਲੋਂ ਉਨ੍ਹਾਂ ਨੂੰ ਲੁਧਿਆਣਾ ਤੋਂ ਸਟਾਕ ਲਿਆਉਣ ਤੇ ਘਰ ਪਹੁੰਚਾਉਣ ਦੀ ਆਗਿਆ ਮਿਲੀ ਸੀ। ਐਸਐਸਪੀ ਖੰਨਾ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਸ਼ਹਿਰ ਨੂੰ ਸੈਕਟਰਾਂ &lsquoਚ ਵੰਡ ਕੇ  ਦਵਾਈਆਂ ਤੇ ਹੋਰ ਜ਼ਰੂਰੀ ਸਮਾਨ ਦੀ ਸਪਲਾਈ ਕੀਤੀ ਜਾਵੇਗੀ। ਇਸ ਲਈ ਯੋਜਨਾ ਤਿਆਰ ਕੀਤੀ ਜਾ ਰਹੀ ਹੈ ਤੇ ਇਸ ਨੂੰ ਜਲਦੀ ਹੀ ਲਾਗੂ ਕਰ ਦਿੱਤਾ ਜਾਵੇਗਾ।
ਪੁਲਿਸ ਨੇ ਕਰਫਿਊ ਦੇ ਮੱਦੇਨਜ਼ਰ ਮਾਛੀਵਾੜਾ ਤੋਂ 10 ਕਿਲੋਮੀਟਰ ਦੂਰ ਮਾਲਵਾ ਤੇ ਦੁਆਬਾ ਨੂੰ ਜੋੜਨ ਵਾਲੇ ਸਤਲੁਜ ਪੁਲ ਦੇ ਦੋਵੇਂ ਪਾਸਿਆਂ ਨੂੰ ਬੰਦ ਕਰ ਦਿੱਤਾ ਹੈ। ਨਵਾਂਸ਼ਹਿਰ ਜ਼ਿਲ੍ਹੇ &lsquoਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਵੱਧ ਰਹੀ ਗਿਣਤੀ ਕਾਰਨ ਇਹ ਕਦਮ ਚੁੱਕਿਆ ਗਿਆ ਹੈ। ਪੁੱਲ ਦੇ ਬੰਦ ਹੋਣ ਕਾਰਨ ਸੈਂਕੜੇ ਟਰੱਕ ਜਿਨ੍ਹਾਂ ਨੂੰ ਦੂਜੇ ਸੂਬਿਆਂ  &lsquoਚ ਜਾਣਾ ਸੀ ਉਹ ਅੱਧ ਵਿਚਕਾਰ ਹੀ ਰੁਕ ਗਏ ਹਨ। ਢਾਬਿਆਂ ਤੇ ਹੋਟਲ ਬੰਦ ਹੋਣ ਕਾਰਨ ਟਰੱਕ ਡਰਾਈਵਰ ਭੁੱਖੇ ਪਿਆਸੇ ਹਨ। ਦੂਜੇ ਪਾਸੇ ਟਰੱਕ ਚਾਲਕਾਂ ਦਾ ਕਹਿਣਾ ਹੈ ਕਿ ਸਰਕਾਰ ਤੇ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਉਹ ਉਨ੍ਹਾਂ ਨੂੰ ਆਪਣੀ ਮੰਜ਼ਿਲ &lsquoਤੇ ਪਹੁੰਚਣ ਲਈ ਲੋੜੀਂਦਾ ਪ੍ਰਬੰਧ ਕਰਨ ਕਰਨੇ ਚਾਹੀਦੇ ਹਨ।