image caption:

ਐਮਬੂਲੈਂਸ ‘ਚ ਨਸ਼ਾ ਵੇਚਣ ਵਾਲਿਆਂ ਨੂੰ ਪੁਲਿਸ ਨੇ ਕੀਤਾ ਕਾਬੂ

ਕੋਰੋਨਾ ਵਾਇਰਸ ਦੇ ਚੱਲਦਿਆਂ ਪੰਜਾਬ &lsquoਚ ਕਰਫਿਊ ਲਗਾਇਆ ਗਿਆ ਹੈ। ਹਾਲਾਂਕਿ ਕੁਝ ਲੋਕ ਕਰਫਿਊ ਦੌਰਾਨ ਵੀ ਗਲਤ ਕੰਮ ਕਰਨ ਤੋਂ ਗੁਰੇਜ਼ ਨਹੀਂ ਕਰਦੇ ਪਏ। ਪਠਾਨਕੋਟ &lsquoਚ ਤਿੰਨ ਨੌਜਵਾਨਾਂ ਵੱਲੋਂ ਐਮਬੂਲੈਂਸ ਦਾ ਸਹਾਰਾ ਲੈ ਕੇ ਨਸ਼ਾ ਤਸਕਰੀ ਦਾ ਕੰਮ ਕੀਤਾ ਜਾ ਰਿਹਾ ਸੀ। ਐਮਬੂਲੈਂਸ ਦਾ ਇਸਤੇਮਾਲ ਲੋਕਾਂ ਦੀ ਜਾਨ ਬਚਾਉਣ ਲਈ ਕੀਤਾ ਜਾਂਦਾ ਹੈ ਤੇ ਸੜਕਾਂ &lsquoਤੇ ਹਰ ਕੋਈ ਇਸਨੂੰ ਰਾਹ ਦਿੰਦਾ ਹੈ ਤਾਂ ਜੋ ਕਿਸੇ ਦੀ ਜਾਨ ਬਚਾਈ ਜਾ ਸਕੇ। ਇਹ ਨੌਜਵਾਨ ਐਮਬੂਲੈਂਸ ਦੀ ਵਰਤੋਂ ਕਰਫਿਊ ਦੌਰਾਨ ਵਹਿਸ਼ੀ ਕਾਰੋਬਾਰ ਕਰਨ ਲਈ ਕਰ ਰਹੇ ਹਨ। ਸਮਾਂ ਰਹਿੰਦਿਆਂ ਪੁਲਿਸ ਨੂੰ ਇਸ ਦੀ ਭਨਕ ਲੱਗ ਗਈ ਤੇ ਪੁਲਿਸ ਨੇ ਤਿੰਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਡੀਐਸਪੀ ਸਿਟੀ ਰਾਜੇਂਦਰ ਮਨਹਾਸ ਨੇ ਦੱਸਿਆ ਕਿ ਥਾਣਾ ਡਵੀਜ਼ਨ ਨੰਬਰ 2 ਦੇ ਏਐਸਆਈ ਬਲਵੀਰ ਸਿੰਘ ਸਮੇਤ ਏਐਸਆਈ ਰਮੇਸ਼ ਕੁਮਾਰ ਸ਼ਹਿਰ &lsquoਚ ਤਾਇਨਾਤ ਸਨ। ਉਸੇ ਸਮੇਂ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਕਿ ਹਿਮਾਚਲ ਪ੍ਰਦੇਸ਼ ਸਥਿਤ ਛੰਨੀ ਬੇਲੀ ਦੇ ਕੁਝ ਨੌਜਵਾਨ ਪਠਾਨਕੋਟ &lsquoਚ ਐਂਬੂਲੈਂਸ &lsquoਚ ਨਸ਼ੇ ਦੀ ਸਪਲਾਈ ਕਰਨ ਆ ਰਹੇ ਸਨ। ਇਸ &lsquoਤੇ ਜਦੋਂ ਪੁਲਿਸ ਨੇ ਉਨ੍ਹਾਂ ਦੇ ਨੌਜਵਾਨਾਂ ਨੂੰ ਰੋਕ ਕੇ ਐਂਬੂਲੈਂਸ ਦੀ ਤਲਾਸ਼ੀ ਲਈ ਤਾਂ ਉਹ ਪੁਲਿਸ ਪਾਰਟੀ ਨੂੰ ਵੇਖ ਕੇ ਡਰ ਗਏ। ਜਿਵੇਂ ਹੀ ਪੁਲਿਸ ਨੇ ਮੁਲਜ਼ਮ ਨੇ ਆਕਾਸ਼ ਕੁਮਾਰ ਤੇ ਰਾਜੇਸ਼ ਮਸੀਹ ਦੀ ਭਾਲ ਕੀਤੀ ਤਾਂ ਪੁਲਿਸ ਨੇ ਉਨ੍ਹਾਂ ਦੀ ਪੈਂਟ &lsquoਚੋਂ 3-3 ਗ੍ਰਾਮ ਹੈਰੋਇਨ ਤੇ ਚਾਰ ਗ੍ਰਾਮ ਹੈਰੋਇਨ ਵਿਕਾਸ ਦੀ ਜੇਬ &lsquoਚੋਂ 10 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਕੀਤਾ।
ਨਸ਼ੇ ਦੇ ਦੋਸ਼ੀਆਂ ਦੀ ਪਛਾਣ ਰਾਜੇਸ਼ ਮਸੀਹ, ਵਿਕਾਸ ਚੰਦਰ ਤੇ ਅਕਾਸ਼ ਕੁਮਾਰ ਨਿਵਾਸੀ ਨਿਊ ਬਸਤੀ ਧੱਕਾ ਕਲੋਨੀ ਦਮਟਲ, ਹਿਮਾਚਲ ਪ੍ਰਦੇਸ਼ ਵਜੋਂ ਹੋਈ ਹੈ। ਤਿੰਨੋਂ ਮੁਲਜ਼ਮ ਪ੍ਰਾਈਵੇਟ ਐਂਬੂਲੈਂਸ ਚਲਾਉਂਦੇ ਹਨ ਤੇ ਸਿਵਲ ਹਸਪਤਾਲ ਸਣੇ ਵੱਖ-ਵੱਖ ਨਿੱਜੀ ਹਸਪਤਾਲਾਂ ਦੇ ਮਰੀਜ਼ਾਂ ਨੂੰ ਲੈ ਕੇ ਜਾਂਦੇ ਹਨ। ਪੁਲਿਸ ਨੌਜਵਾਨਾਂ ਤੋਂ ਪੁੱਛਗਿੱਛ ਕਰਨ &lsquoਚ ਲੱਗੀ ਹੋਈ ਹੈ। ਉਸ ਤੋਂ ਪੁੱਛਿਆ ਜਾ ਰਿਹਾ ਹੈ ਕਿ ਉਹ ਕਿਥੋਂ ਹੈਰੋਇਨ ਲੈ ਕੇ ਆਇਆ ਸੀ। ਪੁਲਿਸ ਨੂੰ ਸ਼ੱਕ ਹੈ ਕਿ ਐਂਬੂਲੈਂਸਾਂ ਦੀ ਆੜ &lsquoਚ ਲੋਕਾਂ ਦੀਆਂ ਅੱਖਾਂ &lsquoਚ ਧੂੜ ਸੁੱਟ ਕੇ ਦੂਸਰੀਆਂ ਥਾਵਾਂ ਤੇ ਨਸ਼ਿਆਂ ਦਾ ਕਾਲਾ ਕਾਰੋਬਾਰ ਚਲਾਇਆ ਜਾ ਰਿਹਾ ਹੈ। ਜਿਕਰਯੋਗ ਹੈ ਕਿ ਨਸ਼ਾ ਤਸਕਰ ਕੋਈ ਨਾ ਕੋਈ ਤਰੀਕਾ ਲੱਭ ਹੀ ਲੈਂਦੇ ਹਨ ਨਸ਼ਾ ਤਸਕਰੀ ਕਰਨ ਲਈ।