image caption:

ਰਾਹੁਲ ਗਾਂਧੀ ਨੇ ਕੇਂਦਰ ਸਰਕਾਰ ਵੱਲੋਂ ਜਾਰੀ ਵਿੱਤੀ ਪੈਕੇਜ ਦਾ ਕੀਤਾ ਸਵਾਗਤ

ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਗਏ ਵਿੱਤੀ ਪੈਕੇਜ ਦਾ ਸਵਾਗਤ ਕੀਤਾ। ਰਾਹੁਲ ਗਾਂਧੀ ਨੇ ਆਪਣੇ ਇੱਕ ਟਵੀਟ &lsquoਚ ਲਿਖਿਆ &ndash ਸਹਾਇਤਾ ਪੈਕੇਜ ਦਾ ਅੱਜ ਐਲਾਨ, ਸਹੀ ਦਿਸ਼ਾ ਵੱਲ ਪਹਿਲਾ ਕਦਮ ਹੈ। ਭਾਰਤ &lsquoਤੇ ਆਪਣੇ ਕਿਸਾਨਾਂ, ਦਿਹਾੜੀਦਾਰ ਕਮਾਈ ਕਰਨ ਵਾਲੇ, ਮਜ਼ਦੂਰਾਂ, ਔਰਤਾਂ ਤੇ ਬਜ਼ੁਰਗਾਂ ਦਾ ਕਰਜ਼ਾ ਹੈ ਜੋ ਕਿ ਚੱਲ ਰਹੇ ਲਾਕਡਾਊਨ ਦਾ ਸਾਹਮਣਾ ਕਰ ਰਹੇ ਹਨ। ਦੱਸ ਦਈਏ ਕਿ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਵੱਲੋਂ ਕੋਰੋਨਾ ਵਾਇਰਸ ਕਰਕੇ ਚੱਲ ਰਹੇ ਲਾਕਡਾਊਨ ਤੋਂ ਲੋਕਾਂ ਨੂੰ ਰਾਹਤ ਦਿਵਾਉਣ ਲਈ 1.76 ਲੱਖ ਕਰੋੜ ਰੁਪਏ ਦਾ ਰਾਹਤ ਪੈਕੇਜ ਦਾ ਐਲਾਨ ਕੀਤਾ ਗਿਆ ਹੈ।
ਕੋਵਿਡ -19 ਦੇ ਮੱਦੇਨਜ਼ਰ ਭਾਰਤ ਸਰਕਾਰ ਨੇ ਲੋਕਾਂ ਨੂੰ ਦਵਾਈਆਂ ਘਰ ਤੱਕ ਪਹੁੰਚਣ ਦੀ ਆਗਿਆ ਦੇ ਦਿੱਤੀ ਹੈ। ਇਸ ਲਈ ਨੋਟੀਫਿਕੇਸ਼ਨ ਵੀ ਜਲਦੀ ਹੀ ਜਾਰੀ ਕਰ ਦਿੱਤਾ ਜਾਵੇਗਾ। ਸਿਹਤ ਮੰਤਰਾਲੇ ਦੇ ਜੁਆਇੰਟ ਸੈਕਟਰੀ ਲਵ ਅਗਰਵਾਲ ਨੇ ਦੱਸਿਆ ਕਿ ਪਿਛਲੇ 24 ਘੰਟਿਆਂ &lsquoਚ 42 ਨਵੇਂ ਕੋਰੋਨੋ ਵਾਇਰਸ ਦੇ ਕੇਸ ਸਾਹਮਣੇ ਆਏ ਹਨ। ਕੋਵਿਡ -19 ਤੋਂ ਚਾਰ ਲੋਕਾਂ ਦੀ ਮੌਤ ਹੋ ਗਈ ਹੈ। ਭਾਰਤ &lsquoਚ ਕੇਸਾਂ ਦੀ ਕੁਲ ਗਿਣਤੀ 649 ਹੈ। ਲਵ ਅਗਰਵਾਲ ਨੇ ਕਿਹਾ ਕਿ 17 ਸੂਬਿਆਂ &lsquoਚ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਹਸਪਤਾਲ ਲਗਾਤਾਰ ਕੰਮ ਕਰ ਰਹੇ ਹਨ। ਸਿਹਤ ਮੰਤਰਾਲੇ ਨੇ ਕਿਹਾ ਕਿ ਸਮਾਜਿਕ ਇਕੱਠ ਤੋਂ ਦੂਰੀ ਬਣਾਉਣ ਨਾਲ ਹੀ ਕੋਰੋਨਾ ਵਾਇਰਸ ਦੀ ਲੜੀ ਨੂੰ ਤੋੜਿਆ ਜਾ ਸਕਦਾ ਹੈ।
ਅਮਰੀਕੀ ਸੀਨੇਟ ਨੇ ਬੁੱਧਵਾਰ ਨੂੰ ਦੇਸ਼ ਦੇ ਸਭ ਤੋਂ ਵੱਡੇ ਬਚਾਅ ਪੈਕੇਜ ਨੂੰ ਮਨਜ਼ੂਰੀ ਦੇ ਦਿੱਤੀ ਹੈ। ਵਿਗੜਦੀ ਆਰਥਿਕਤਾ, ਖਰਾਬ ਹੋ ਰਹੇ ਹਸਪਤਾਲ ਤੇ ਕੋਰੋਨਾ ਵਾਇਰਸ ਕਾਰਨ ਪੈਦਾ ਹੋਏ ਸੰਕਟ ਨਾਲ ਜੂਝ ਰਹੇ ਅਮਰੀਕੀਆਂ ਲਈ ਦੋ-ਅਰਬ ਡਾਲਰ ਦੇ ਪੈਕੇਜ ਦੀ ਮੰਜੂਰੀ ਦਿੱਤੀ ਹੈ। ਛੋਟੇ ਕਾਰੋਬਾਰਾਂ ਤੇ ਉਦਯੋਗਾਂ ਨੂੰ ਸੈਂਕੜੇ ਅਰਬਾਂ ਡਾਲਰ ਦੀ ਗ੍ਰਾਂਟ ਤੇ ਕਰਜ਼ੇ ਵਜੋਂ ਅਮਰੀਕੀ ਟੈਕਸ ਭਰਨ ਵਾਲੇ ਲੋਕਾਂ ਨੂੰ ਨਕਦ ਅਦਾਇਗੀ ਕੀਤੀ ਜਾਏਗੀ, ਇਸ ਲਈ ਰਿਪਬਲੀਕਨ, ਡੈਮੋਕਰੇਟਸ ਤੇ ਵ੍ਹਾਈਟ ਹਾਊਸ ਵਿਚਾਲੇ ਸਹਿਮਤੀ ਬਣ ਗਈ ਹੈ। ਇਸ &lsquoਚ ਡਾਕਟਰੀ ਉਪਕਰਣਾਂ ਦੀ ਘਾਟ ਨਾਲ ਜੂਝ ਰਹੇ ਹਸਪਤਾਲਾਂ ਨੂੰ ਵੀ ਰਾਹਤ ਦਿੱਤੀ ਗਈ ਤੇ ਬੇਰੁਜ਼ਗਾਰੀ ਭੱਤੇ ਵੀ ਵਧਾਏ ਗਏ ਹਨ। ਪ੍ਰਸਤਾਵ ਨੂੰ ਸੀਨੇਟ ਨੇ ਬਹੁਮਤ ਨਾਲ ਮਨਜ਼ੂਰੀ ਦੇ ਦਿੱਤੀ ਹੈ। ਹੁਣ ਇਹ ਪ੍ਰਸਤਾਵ ਪ੍ਰਤੀਨਿਧੀ ਸਦਨ &lsquoਚ ਜਾਵੇਗਾ ਤੇ ਉੱਥੋਂ ਪਾਸ ਹੋਣ ਤੋਂ ਬਾਅਦ ਇਹ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਭੇਜਿਆ ਜਾਵੇਗਾ, ਜੋ ਇਸ ਨੂੰ ਮਨਜ਼ੂਰੀ ਦੇਣਗੇ।