image caption:

ਪਤਨੀ ਦਾ ਕਤਲ ਕਰ ਪਤੀ ਨੇ ਲਿਆ ਫਾਹਾ, ਪਿੱਛੇ ਰੁਲਣ ਲਈ ਛੱਡ ਗਏ ਤਿੰਨ ਬੱਚੇ

ਸ੍ਰੀ ਮੁਕਤਸਰ ਸਾਹਿਬ: ਸ੍ਰੀ ਮੁਕਤਸਰ ਸਾਹਿਬ ਨੇੜੇਲੇ ਪਿੰਡ ਕਾਨਿਆਂਵਾਲੀ ਦੇ ਰਹਿਣ ਵਾਲੇ ਇੱਕ ਵਿਅਕਤੀ ਨੇ ਆਪਣੀ ਪਤਨੀ ਦਾ ਕਤਲ ਕਰ ਖੁਦ ਵੀ ਫਾਹਾ ਲੈ ਲਿਆ। ਉਹ ਆਪਣੇ ਪਿੱਛੇ ਤਿੰਨ ਮਾਸੂਮ ਬੱਚੇ ਛੱਡ ਗਏ ਹਨ। ਮ੍ਰਿਤਕਾਂ ਦੀ ਪਛਾਣ 40 ਸਾਲਾ ਰਾਜ ਸਿੰਘ (ਪਤੀ) ਤੇ 35 ਸਾਲਾ ਅਮਰਜੀਤ ਕੌਰ (ਪਤਨੀ) ਵਜੋਂ ਹੋਈ ਹੈ। ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਦੋਵੇਂ ਜੀਅ ਘਰ ਵਾਸਤੇ ਬਾਲਣ ਲੈਣ ਵਾਸਤੇ ਗਏ ਸਨ ਤੇ ਉਥੇ ਮੌਕੇ 'ਤੇ ਕੋਈ ਤਕਰਾਰ ਹੋ ਗਿਆ। ਰਾਜ ਸਿੰਘ ਨੇ ਆਪਣੇ ਦਸਤੀ ਦਾਤਰ ਨਾਲ ਅਮਰਜੀਤ ਕੌਰ ਦਾ ਕਤਲ ਕਰ ਦਿੱਤਾ ਜਿਸ ਤੋਂ ਬਾਅਦ ਉਸ ਨੇ ਖੁਦ ਵੀ ਫਾਹਾ ਲੈ ਲਿਆ। ਫਿਲਹਾਲ ਥਾਣਾ ਸਦਰ ਦੀ ਪੁਲਿਸ ਮਾਮਲੇ ਦੀ ਜਾਂਚ 'ਚ ਲੱਗੀ ਹੈ।