image caption:

ਮਲੇਸ਼ੀਆ : 700 ਕਿੱਲੋਂ ਦੇ ਸ੍ਰੀ ਗੁਰੂ ਗੰ੍ਰਥ ਸਾਹਿਬ 'ਚ ਗ਼ਲਤੀਆਂ ਦੀ ਭਰਮਾਰ

ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਵਲੋਂ ਕਾਰਵਾਈ ਸ਼ੁਰੂ
ਮਲੇਸ਼ੀਆ- ਮਲੇਸ਼ੀਆ ਦੇ ਸ਼ਹਿਰ ਪਰਸਤੁਆਨ ਪੇਂਗਾਨਟ ਅਗਾਮਾ ਸਿੱਖ ਪੁਚੋਂਗ, ਵਿੱਚ ਇੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਹੈ ਜਿਸ ਦਾ ਵਜਨ 700 ਕਿਲੋ ਹੈ ਅਤੇ ਇਕ ਪਤਰਾ ਪਲਟਣ ਵਾਸਤੇ 4 ਬੰਦੇ ਚਾਹੀਦੇ ਹਨ। ਪਰ ਦਸਣਯੋਗ ਹੈ ਕਿ ਇਸ ਦੀ ਜਿਲਦ ਉਤੇ ਇਕ ਓਅੰਕਾਰ ਗਲਤ ਪ੍ਰਿੰਟ ਹੋਇਆ ਹੈ। ਹੈਰਾਨਗੀ ਦੀ ਗੱਲ ਇਹ ਹੈ ਕੇ ਉਹ ਬੀੜ ਕਦੇ ਵੀ ਪ੍ਰਕਾਸ਼ ਨਹੀਂ ਕੀਤੀ ਜਾਂਦੀ ਤੇ ਉਸੇ ਥੜੇ 'ਤੇ ਸ੍ਰੀ ਅਖੰਡ ਪਾਠ ਵੀ ਅਕਸਰ ਹੀ ਚਲਦਾ ਰਹਿੰਦਾ ਹੈ। ਪਤਾ ਲਗਣ 'ਤੇ ਸੰਗਤਾਂ ਨੇ ਸ੍ਰੀ ਅਕਾਲ ਤਖ਼ਤ ਤੇ ਜੱਥੇਦਾਰ ਦੇ ਧਿਆਨ ਵਿੱਚ ਇਹ ਮਾਮਲਾ ਲਿਆਂਦਾ ਹੈ। ਇਕੇ ਸਵਾਲ ਹੈ ਕਿ  ਉਸ ਬੀੜ ਨੂੰ ਤਿਆਰ ਕਰਵਾਉਣ ਲਈ ਕਿਹੜੇ ਭਰੋਸੇਯੋਗ ਸਰੋਤ ਵਰਤੇ ਗਏ,  ਉਹ ਬੀੜ ਕਿੱਥੋਂ ਤਿਆਰ ਕਰਵਾਈ ਗਈ ਤੇ ਤਿਆਰ ਕਰਨ ਵਾਲਿਆਂ ਦਾ ਇਸ ਪ੍ਰਤੀ ਕਿੰਨਾ ਕੁ ਤਜ਼ੱਰਬਾ ਹੈ, ਕੀ ਬੀੜ ਤਿਆਰ ਹੋਣ ਤੋਂ ਪਹਿਲਾਂ ਕੋਈ ਪਰੂਫ਼ ਰੀਡਿੰਗ ਹੋਈ ਤੇ ਪਰੂਫ਼ ਰੀਡਿੰਗ ਕਰਨ ਵਾਲਿਆਂ ਦਾ ਬਾਣੀ ਪ੍ਰਤੀ ਕੀ ਤਜ਼ੱਰਬਾ ਹੈ। ਇਹ ਸਵਾਲ ਇਕ ਗੰਭੀਰ ਚਿੰਤਾ ਦਾ ਵਿਸ਼ਾ ਹੈ। ਸਕੱਤਰ, ਸ਼੍ਰੋਮਣੀ ਗੁ. ਪ੍ਰਬੰਧਕ ਕਮੇਟੀ ਅਨੁਸਾਰ ਪੰਜਾਬ ਸਰਕਾਰ ਅਤੇ ਸ਼੍ਰੋ. ਗੁ. ਪ੍ਰਬੰਧਕ ਕਮੇਟੀ ਵੱਲੋਂ ਵੱਖਰੇ ਵੱਖਰੇ ਤੌਰ 'ਤੇ ਮਤੇ ਪਾਸ ਕੀਤੇ ਗਏ ਹਨ ਕੇ ਬੀੜਾਂ ਛਾਪਣ ਦਾ ਅਧਿਕਾਰ ਸਿਰਫ਼ ਤੇ ਸਿਰਫ ਐੱਸ.ਜੀ.ਪੀ.ਸੀ. ਨੂੰ ਹੀ ਹੈ ਹੋਰ ਕਿਸੇ ਨੂੰ ਨਹੀਂ।