image caption:

ਪਾਲਘਰ ਮਗਰੋ ਹੁਣ ਬੁਲੰਦਸ਼ਹਿਰ 'ਚ 2 ਸਾਧੂਆਂ ਦਾ ਕਤਲ

ਬੁਲੰਦਸ਼ਹਿਰ-  ਮਹਾਰਾਸ਼ਟਰ ਦੇ ਪਾਲਘਰ 'ਚ 2 ਸਾਧੂਆਂ ਦੇ ਕਤਲ ਮਗਰੋਂ ਹੁਣ ਉੱਤਰ ਪ੍ਰਦੇਸ਼ 'ਚ ਸਾਧੂਆਂ ਦੇ ਕਤਲ ਹੋਏ ਹਨ। ਬੁਲੰਦਸ਼ਹਿਰ ਦੇ ਅਨੂਪਸ਼ਹਿਰ ਵਿਚ 2 ਸਾਧੂਆਂ ਦਾ ਕਤਲ ਹੋ ਗਿਆ ਹੈ। ਇਕੇ ਇਕ ਮੰਦਰ ਵਿਚ ਸਾਧੂਆਂ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕੀਤਾ ਗਿਆ ਜਿਸ ਵਿਚ ਉਨ&bullਾਂ ਦੀ ਮੌਤ ਹੋ ਗਈ। ਮੁਲਜ਼ਮ ਵੀ ਹੁਣ ਪੁਲਿਸ ਦੀ ਗ੍ਰਿਫ਼ਤ ਵਿਚ ਹਨ। ਜਾਣਕਾਰੀ ਅਨੁਸਾਰ, ਅਨੂਪਸ਼ਹਿਰ ਕੋਤਵਾਲੀ ਦੇ ਪਗੋਨਾ ਪਿੰਡ 'ਚ ਇਕ ਸ਼ਿਵ ਮੰਦਰ ਹੈ। ਮੰਦਰ 'ਚ ਰਹਿਣ ਵਾਲੇ 55 ਸਾਲਾ ਸਾਧੂ ਜਗਨਦਾਸ ਅਤੇ 35 ਸਾਲਾ ਸਾਧੂ ਸੇਵਾਦਾਸ ਦੀ ਸੋਮਵਾਰ ਰਾਤ ਕਤਲ ਕਰ ਦਿੱਤਾ ਗਿਆ ਹੈ। ਪਿੰਡ ਵਾਸੀਆਂ ਦੇ ਸ਼ੱਕ ਪੈਣ 'ਤੇ ਉਨਾਂ ਇਕ ਵਿਅਕਤੀ ਦੀ ਕੁੱਟਮਾਰ ਕੀਤੀ ਅਤੇ ਪੁਲਿਸ ਹਵਾਲੇ ਕਰ ਦਿਤਾ।