image caption:

ਲੁਧਿਆਣਾ ਵਿਖੇ ਕੋਰੋਨਾ ਪਾਜੀਵਿਟ ਸ਼ੱਕੀ ਮਰੀਜ ਨੇ ਸਟਾਫ ਨਾਲ ਪਾਇਆ ਭੰਗੜਾ

ਲੁਧਿਆਣਾ ਵਿਚ ਅੱਜ ਕੋਰੋਨਾ ਪੀੜਤ ਮਰੀਜਾਂ ਨੂੰ ਹਸਪਤਾਲ ਦੇ ਸਟਾਫ ਮੈਂਬਰਾਂ ਨਾਲ ਭੰਗੜਾ ਪਾਉਂਦੇ ਦੇਖਿਆ ਗਿਆ। ਆਏ ਦਿਨ ਕੋਈ ਨਾ ਕੋਈ ਅਜਿਹੀ ਵੀਡੀਓ ਵੱਖ-ਵੱਖ ਸੂਬਿਆਂ ਤੋਂ ਸਾਹਮਣੇ ਆ ਰਹੀ ਹੈ ਜਿਥੇ ਮਰੀਜ਼ ਭੰਗੜਾ ਪਾਉਂਦੇ ਦਿਖਾਈ ਦੇ ਰਹੇ ਹਨ। ਉਨ੍ਹਾਂ ਦਾ ਅਜਿਹਾ ਕਰਨ ਦਾ ਮਕਸਦ ਸਿਰਫ ਇਹ ਹੀ ਹੈ ਕਿ ਇਸ ਭਿਆਨਕ ਬੀਮਾਰੀ ਤੋਂ ਡਰੋ ਨਾ ਸਗੌਂ ਪ੍ਰਸ਼ਾਸਨ ਵਲੋਂ ਨਿਯਮਾਂ ਦੀ ਪਾਲਣਾ ਕਰਦੇ ਹੋਏ ਇਸ ਬੀਮਾਰੀ ਨਾਲ ਲੜੋ।

ਲੁਧਿਆਣਾ ਵਿਚ ਇਸ ਸਮੇਂ ਕੋਰੋਨਾ ਦੇ 5 ਮਰੀਜ਼ ਹਨ ਤੇ ਬਹੁਤ ਸਾਰੇ ਅਜਿਹੇ ਹਨ ਜਿਨ੍ਹਾਂ ਦੀ ਰਿਪੋਰਟ  ਅਜੇ ਤਕ ਨਹੀਂ ਆਈ ਹੈ। ਸਿਵਲ ਹਸਪਤਾਲ ਵਲੋਂ ਇਹ ਉਪਰਾਲਾ ਮਰੀਜਾਂ ਦਾ ਹੌਸਲਾ ਵਧਾਉਣ ਲਈ ਕੀਤਾ ਗਿਆ ਹੈ। ਕਲ ਲੁਧਿਆਣਾ ਵਿਖੇ ਇਕ ਸੌਰਵ ਨਾਂ ਦਾ ਮਰੀਜ਼ ਕੋਰੋਨਾ ਮੁਕਤ ਹੋ ਗਿਆ ਹੈ ਪਰ ਉਸ ਦੇ ਪਰਿਵਾਰਕ ਮੈਂਬਰ ਉਸ ਨੂੰ ਲੈਣ ਨਹੀਂ ਆਏ ਜਿਸ ਕਾਰਨ ਉਸ ਨੂੰ ਦੂਜੇ ਆਈਸੋਲੇਸ਼ਨ ਵਾਰਡ ਵਿਚ ਸ਼ਿਫਟ ਕਰ ਦਿੱਤਾ ਗਿਆ ਹੈ ਤੇ ਦੁਬਾਰਾ ਤੋਂ ਉਨ੍ਹਾਂ ਦਾ ਕੋਰੋਨਾ ਟੈਸਟ ਕੀਤਾ ਜਾਵੇਗਾ। ਜਿਥੇ ਕੋਰੋਨਾ ਵਾਇਰਸ ਨਾਲ ਬਹੁਤ ਸਾਰੇ ਮਰੀਜ ਇੰਫੈਕਟਿਡ  ਹੋ ਰਹੇ ਹਨ ਉਥੇ ਬਹੁਤ ਸਾਰੇ ਮਰੀਜਾਂ ਦੇ ਠੀਕ ਹੋਣ ਦੀਆਂ ਵੀ ਖਬਰਾਂ ਆ ਰਹੀਆਂ ਹਨ। ਜਦੋਂ ਸਿਵਲ ਹਸਪਤਾਲ ਦੇ SMO ਤੋਂ ਇਸ ਵੀਡੀਓ ਦੇ ਸੱਚ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਮੈਨੂੰ ਇਸ ਬਾਰੇ ਪੂਰੀ ਤਰ੍ਹਾਂ ਜਾਣਕਾਰੀ ਨਹੀਂ ਹੈ। ਇਸੇ ਤਰ੍ਹਾਂ ਲੁਧਿਆਣਾ ਵਿਖੇ ਦੁੱਗਰੀ ਤੇ ਦਾਖਾ ਵਿਖੇ ਵਿਚ ਵੀ ਦੋ ਮੁਲਜ਼ਮ ਫੜੇ ਗਏ ਹਨ। ਉਨ੍ਹਾਂ ਨੂੰ ਆਈਸੋਲੇਸ਼ਨ ਵਾਰਡ ਵਿਚ ਰੱਖਿਆ ਗਿਆ ਹੈ ਉਨ੍ਹਾਂ ਦੇ ਸੈਂਪਲ ਲੈਬ ਵਿਚ ਭੇਜੇ ਗਏ ਹਨ ਤੇ ਰਿਪੋਰਟ ਆਉਣ ਤੋਂ ਬਾਅਦ ਹੀ ਸੱਚ ਸਾਹਮਣੇ ਆਵੇਗਾ।