image caption:

ਲੌਕਡਾਊਨ ਖੁੱਲ੍ਹਣ ਤੋਂ ਬਾਅਦ ਪੰਜਾਬ ਨੂੰ ਜੂਝਣਾ ਪੈ ਸਕਦੈ ਪ੍ਰਵਾਸੀ ਮਜ਼ਦੂਰਾਂ ਦੀ ਕਮੀ ਨਾਲ

ਪੰਜਾਬ ਵਿਚ ਲਗਭਗ ਡੇਢ ਮਹੀਨੇ ਤੋਂ ਲੌਕਡਾਊਨ ਚੱਲ ਰਿਹਾ ਹੈ। ਪੰਜਾਬ ਵਿਚ ਬਹੁਤ ਸਾਰੇ ਮਜ਼ਦੂਰ ਬਿਹਾਰ, ਉੱਤਰ ਪ੍ਰਦੇਸ਼, ਜੰਮੂ&ndashਕਸ਼ਮੀਰ, ਮੱਧ ਪ੍ਰਦੇਸ਼, ਰਾਜਸਥਾਨ ਤੇ ਅਜਿਹੇ ਹੋਰ ਸੂਬਿਆਂ ਤੋਂ ਆ ਕੇ ਇਥੇ ਰੋਜੀ-ਰੋਟੀ ਕਮਾਉਣ ਲਈ ਮਜਦੂਰੀ ਕਰਦੇ ਹਨ ਪਰ ਹੁਣ ਜੇਕਰ ਜੇ ਲੌਕਡਾਊਨ ਖੁੱਲ੍ਹ ਵੀ ਜਾਂਦਾ ਹੈ, ਤਾਂ ਪੰਜਾਬ ਦੇ ਉਦਯੋਗਾਂ ਨੂੰ ਮਜ਼ਦੂਰਾਂ ਦੀ ਕਮੀ ਵਰਗੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਉਂਕਿ ਲੌਕਡਾਊਨ ਖੁੱਲਣ ਤੋਂ ਬਾਅਦ ਵੀ ਇਹ ਮਜ਼ਦੂਰ ਇੰਨੀ ਜਲਦੀ ਵਾਪਸ ਪੰਜਾਬ ਵਿਚ ਆਉਣ ਬਾਰੇ ਨਹੀਂ ਸੋਚਣਗੇ ਕਿਉਂਕਿ ਉਹ ਲੌਕਡਾਊਨ ਤੋਂ ਬਹੁਤ ਤੰਗ ਆ ਚੁੱਕੇ ਹਨ।

ਜਿਹੜੇ ਪ੍ਰਵਾਸੀ ਮਜ਼ਦੂਰ ਅਜੇ ਤਕ ਪੰਜਾਬ ਵਿਚ ਫਸੇ ਹੋਏ ਹਨ, ਉਨ੍ਹਾਂ ਨੂੰ ਲੌਕਡਾਊਨ ਵਿਚ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਨਾ ਤਾਂ ਉਨ੍ਹਾਂ ਨੂੰ ਪੂਰੀ ਤਰ੍ਹਾਂ ਤੋਂ ਰੋਟੀ ਮਿਲ ਰਹੀ ਹੈ ਤੇ ਦੂਜਾ ਉਨ੍ਹਾਂ ਨੂੰ ਆਪਣੇ ਪਰਿਵਾਰਕ ਮੈਂਬਰਾਂ ਤੋਂ ਦੂਰ ਰਹਿਣ ਦਾ ਦੁੱਖ ਵੀ ਝੱਲਣਾ ਪੈ ਰਿਹਾ ਹੈ। ਇਹ ਸਭ ਸੁਣਨਾ ਤਾਂ ਬਹੁਤ ਸੌਖਾ ਹੈ ਪਰ ਜਿਸ ਨਾਲ ਇਹ ਸਭ ਬੀਤ ਰਿਹਾ ਹੈ, ਉਸ ਦਾ ਦੁੱਖ&ndashਦਰਦ ਉਹ ਵਿਅਕਤੀ ਖੁਦ ਹੀ ਜਾਣ ਸਕਦਾ ਹੈ, ਹੋਰ ਕੋਈ ਨਹੀਂ।

ਪੰਜਾਬ ਸਮੇਤ ਸਮੁੱਚੇ ਦੇਸ਼ ਵਿੱਚ ਹੀ ਬਣੇ ਹੋਏ ਹਨ। ਇਸੇ ਲਈ ਕੇਂਦਰ ਸਰਕਾਰ ਅਤੇ ਸਬੰਧਤ ਰਾਜ ਸਰਕਾਰਾਂ ਵੱਲੋਂ ਵੱਡੇ ਪੱਧਰ ਉੱਤੇ ਸਰਕਾਰੀ ਵਿਭਾਗਾਂ ਤੇ ਗ਼ੈਰ&ndashਸਰਕਾਰੀ ਜੱਥੇਬੰਦੀਆਂ ਨਾਲ ਮਿਲ ਕੇ ਲੰਗਰ ਦੇ ਇੰਤਜ਼ਾਮ ਕੀਤੇ ਜਾ ਰਹੇ ਹਨ। ਪ੍ਰਵਾਸੀ ਮਜ਼ਦੂਰਾਂ ਦੇ ਮੂੰਹੋਂ ਉਨ੍ਹਾਂ ਦੇ ਦੁੱਖ ਦਰਦ ਸੁਣ ਕੇ ਸੱਚਮੁੱਚ ਰੌਂਗਟੇ ਖੜ੍ਹੇ ਹੋ ਜਾਂਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜੋ ਰੋਟੀ ਉਨ੍ਹਾਂ ਨੂੰ ਮਿਲਦੀ ਹੈ ਉਸ ਨਾਲ ਉਨ੍ਹਾਂ ਦੇ ਪਰਿਵਾਰ ਦਾ ਪੇਟ ਪੂਰੀ ਤਰ੍ਹਾਂ ਤੋਂ ਨਹੀਂ ਭਰਦਾ। ਇਸ ਲੌਕਡਾਊਨ ਦਾ ਅਸਲੀ ਅਸਰ ਤਾਂ ਖੁੱਲ੍ਹ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਪ੍ਰਵਾਸੀ ਮਜ਼ਦੂਰ ਦੁਬਾਰਾ ਪੰਜਾਬ ਵਿਚ ਆਉਣ ਬਾਰੇ ਸੋਚਣਗੇ ਜਾਂ ਆਪਣੇ  ਹੀ ਸੂਬੇ ਵਿਚ ਕੋਈ ਰੋਜ਼ਗਾਰ ਦਾ ਸਾਧਨ ਲੱਭਣਗੇ। ਅਜਿਹੀ ਹਾਲਤ ਵਿਚ ਪੰਜਾਬ ਨੂੰ ਉਦਯੋਗਾਂ ਵਾਸਤੇ ਮਜ਼ਦੂਰਾਂ ਦੀ ਕਮੀ ਜ਼ਰੂਰ ਮਹਿਸੂਸ ਹੋਵੇਗੀ, ਜੋ ਬਹੁਤ ਹੀ ਚਿੰਤਾਜਨਕ ਗੱਲ ਹੈ।