image caption:

ਕੈਨੇਡਾ ਦੇ PM ਜਸਟਿਨ ਟਰੂਡੋ ਨੇ ਵਾਇਰਸ ਸਬੰਧੀ ਖੋਜ ਲਈ ਜਾਰੀ ਕੀਤਾ ਵਾਧੂ ਬਜਟ

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੋਰੋਨਾ ਵਾਇਰਸ (COVID-19) ਖ਼ਿਲਾਫ਼ ਕੌਮੀ ਮੈਡੀਕਲ ਖੋਜ ਲਈ ਵਾਧੂ 1.1 ਬਿਲੀਅਨ ਡਾਲਰ ਅਲਾਟ ਕਰਨ ਦਾ ਐਲਾਨ ਕੀਤਾ। ਟਰੂਡੋ ਨੇ ਵੀਰਵਾਰ ਨੂੰ ਓਟਾਵਾ 'ਚ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਅਸੀਂ ਇਸ ਵਾਇਰਸ ਨੂੰ, ਇਸ ਦੇ ਪਸਾਰੇ ਤੇ ਇਸ ਦੇ ਅਸਰ ਨੂੰ ਬਿਹਤਰ ਤਰੀਕੇ ਨਾਲ ਸਮਝਦੇ ਹਾਂ, ਇਸ ਲਈ ਵੱਖ-ਵੱਖ ਲੋਕਾਂ 'ਤੇ ਸਮਝ ਕੇ ਅਸੀਂ ਬਿਹਤਰ ਤਰੀਕੇ ਨਾਲ ਲੜ ਸਕਦੇ ਹਾਂ ਤੇ ਅਖੀਰ ਇਸ ਨੂੰ ਹਰਾ ਸਕਦੇ ਹਾਂ।
ਨਿਊਜ਼ ਏਜੰਸੀ ਸ਼ਿਨਹੁਆ ਨੇ ਦੱਸਿਆ ਕਿ ਇਹ ਫੰਡ ਤਿੰਨ ਹਿੱਸਿਆਂ 'ਚ ਵੰਡਿਆ ਹੈ। 115 ਮਿਲੀਅਨ ਡਾਲਰ ਹਸਪਤਾਲਾਂ ਤੇ ਯੂਨੀਵਰਸਿਟੀਜ਼ 'ਚ ਵਿਕਸਤ ਕੀਤੇ ਜਾ ਰਹੇ ਟੀਕਿਆਂ ਤੇ ਇਲਾਜ ਸਬੰਧੀ ਖੋਜ ਲਈ, ਕੈਨੇਡਾ 'ਚ ਕਲੀਨੀਕਲ ਟ੍ਰਾਇਲ ਲਈ 662 ਮਿਲੀਅਨ ਡਾਲਰ ਤੇ COVID-19 ਲਈ ਰਾਸ਼ਟਰੀ ਪ੍ਰੀਖਣ ਤੇ ਮਾਡਲਿੰਗ ਦਾ ਵਿਸਤਾਰ ਕਰਨ ਲਈ 350 ਮਿਲੀਅਨ ਡਾਲਰ ਵਾਧੂ ਰਕਮ ਟਰੂਡੋ ਸਰਕਾਰ ਵੱਲੋਂ ਮਾਰਸ਼ਲ ਨੂੰ ਦਿੱਤੇ ਗਏ ਪਿਛਲੇ ਯਤਨਾਂ ਦਾ ਸਮਰਥਨ ਕਰਨ ਲਈ ਹੈ।