image caption:

ਟਰੰਪ ਦੀ ਅਣਗਹਿਲੀ ਦਾ ਨਤੀਜਾ ਭੁਗਤ ਰਿਹਾ ਅਮਰੀਕਾ! ਕੋਰੋਨਾ ਨੂੰ ਲੈ ਕੇ ਮਿਲੀ ਸੀ 12 ਵਾਰ ਚੇਤਾਵਨੀ

ਵਾਸ਼ਿੰਗਟਨ: ਕੇਂਦਰੀ ਖ਼ੁਫੀਆ ਏਜੰਸੀ (ਸੀਆਈਏ) ਨੇ ਚੀਨ &lsquoਚ ਕੋਰੋਨਾਵਾਇਰਸ ਫੈਲਣ ਤੇ ਇਸ ਦੇ ਅਮਰੀਕਾ 'ਤੇ ਪੈਣ ਵਾਲੇ ਪ੍ਰਭਾਵ ਬਾਰੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਘੱਟੋ-ਘੱਟ 12 ਵਾਰ ਚੇਤਾਵਨੀ ਜਾਰੀ ਕੀਤੀ ਸੀ। ਚੇਤਾਵਨੀ ਨੂੰ ਟਰੰਪ ਨੇ ਨਜ਼ਰ ਅੰਦਾਜ਼ ਕੀਤਾ ਤੇ ਇਸ ਤੋਂ ਬਾਅਦ ਦਾ ਮਹਾਮਾਰੀ ਨੇ ਅਮਰੀਕਾ ਨੂੰ ਗ੍ਰਿਫਤ 'ਚ ਲੈ ਲਿਆ। ਅਮਰੀਕਾ &lsquoਚ ਕੋਰੋਨਾਵਾਇਰਸ ਨਾਲ ਸੰਕਰਮਿਤ ਲੋਕਾਂ ਦੀ ਗਿਣਤੀ 10 ਲੱਖ ਨੂੰ ਪਾਰ ਕਰ ਗਈ ਹੈ, ਜਦਕਿ ਮਰਨ ਵਾਲਿਆਂ ਦੀ ਗਿਣਤੀ 59 ਹਜ਼ਾਰ ਨੂੰ ਪਾਰ ਕਰ ਗਈ ਹੈ।

ਮੌਜੂਦਾ ਤੇ ਅਮਰੀਕਾ ਦੇ ਸਾਬਕਾ ਖੁਫੀਆ ਅਧਿਕਾਰੀਆਂ ਨੇ &lsquoਦਿ ਵਾਸ਼ਿੰਗਟਨ ਪੋਸਟ&rsquo ਨੂੰ ਦੱਸਿਆ ਕਿ ਡੋਨਾਲਡ ਟਰੰਪ ਨੇ ਜਨਵਰੀ ਤੇ ਫਰਵਰੀ ਦੇ ਰੋਜ਼ਾਨਾ ਸੰਖੇਪ ਦੌਰਾਨ ਕਈ ਵਾਰ ਰਾਸ਼ਟਰਪਤੀ ਨੂੰ ਕੋਰੋਨਾਵਾਇਰਸ ਦੇ ਮੁੱਦੇ ਤੋਂ ਜਾਣੂ ਕਰਵਾਇਆ ਸੀ। ਇਸ ਦੌਰਾਨ ਟਰੰਪ ਦੁਆਰਾ ਵਾਰ-ਵਾਰ ਚੇਤਾਵਨੀਆਂ ਨੂੰ ਨਜ਼ਰ ਅੰਦਾਜ਼ ਕੀਤਾ ਗਿਆ ਤੇ ਅੱਜ ਅਮਰੀਕੀ ਇਸ ਤੋਂ ਦੁਖੀ ਹਨ।

ਚੀਨ ਨੂੰ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿ ਕੋਰੋਨਾਵਾਇਰਸ   ਦਸੰਬਰ &lsquoਚ ਨਹੀਂ ਸਗੋਂ ਨਵੰਬਰ 'ਚ ਫੈਲਣਾ ਸ਼ੁਰੂ ਹੋ ਗਿਆ ਸੀ ਪਰ ਡਰੈਗਨ ਨੇ ਇਸ ਨੂੰ ਦੁਨੀਆ ਤੋਂ ਲੁਕੋ ਕੇ ਰੱਖਿਆ ਸੀ। ਕੋਰੋਨਾ ਦੇ ਫੈਲਣ ਦੀ ਖ਼ਬਰ ਦੇ ਰਹੇ ਦੋ ਵਿਗਿਆਨੀਆਂ &lsquoਚੋਂ ਇੱਕ ਗਾਇਬ ਹੋ ਗਿਆ ਹੈ ਤੇ ਦੂਜੇ ਦੀ ਸ਼ੱਕੀ ਹਾਲਾਤ &lsquoਚ ਮੌਤ ਹੋ ਗਈ ਹੈ। 31 ਦਸੰਬਰ ਨੂੰ ਚੀਨ ਨੇ ਸਭ ਤੋਂ ਪਹਿਲਾਂ ਵਿਸ਼ਵ ਸਿਹਤ ਸੰਗਠਨ ਨੂੰ ਵਾਇਰਸ ਦੇ ਸੰਕਰਮਣ ਬਾਰੇ ਦੱਸਿਆ। ਇਸ ਦੇ ਬਾਅਦ ਡਬਲਯੂਐਚਓ ਨੇ ਵੀ ਇਸ ਨੂੰ ਇੱਕ ਵਿਸ਼ਵ ਵਿਆਪੀ ਮਹਾਂਮਾਰੀ ਦੇ ਐਲਾਨ &lsquoਚ ਇੱਕ ਲੰਮਾ ਸਮਾਂ ਲਾਇਆ।