image caption:

ਵੱਡੇ ਪੂੰਜੀਪਤੀਆਂ ਦੇ ਕਰਜ਼ੇ ਖ਼ਤਮ ਕਿਉਂ ਕੀਤੇ ਜਾ ਰਹੇ ਹਨ : ਰਾਹੁਲ ਗਾਂਧੀ

ਨਵੀਂ ਦਿੱਲੀ-  ਅੱਜ ਰਾਹੁਲ ਗਾਂਧੀ ਨੇ ਭਾਜਪਾ 'ਤੇ ਵਰਦਿਆਂ ਕਿਹਾ ਕਿ ਭਾਜਪਾਈ ਕੋਰੋਨਾ ਦੀ ਆੜ ਵਿਚ ਵੱਡੇ ਉਦਯੋਗਪਤੀਆਂ ਦਾ ਕਈ ਹਜ਼ਾਰ ਕਰੋੜ ਰੁਪਏ ਤੋਂ ਵੱਧ ਦਾ ਕਰਜ਼ਾ ਖ਼ਤਮ ਕਰਨ ਦੇ ਚੱਕਰ ਵਿਚ ਹੈ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਸ ਮਾਮਲੇ ਵਿਚ ਜਵਾਬ ਦੇਣਾ ਚਾਹੀਦਾ ਹੈ। 
ਉਨ&bullਾਂ ਦਾਅਵਾ ਕੀਤਾ ਕਿ 24 ਅਪ੍ਰੈਲ ਨੂੰ ਆਰਟੀਆਈ ਦੇ ਜਵਾਬ ਵਿਚ ਰਿਜ਼ਰਵ ਬੈਂਕ ਨੇ 50 ਸੱਭ ਤੋਂ ਵੱਡੇ ਬੈਂਕ ਘਪਲੇਬਾਜ਼ਾਂ ਦਾ 68,607 ਕਰੋੜ ਰੁਪਇਆ ਮਾਫ਼ ਕਰਨ ਦੀ ਗੱਲ ਮੰਨੀ ਸੀ। ਇਨ&bullਾਂ ਵਿਚ ਭਗੌੜੇ ਕਾਰੋਬਾਰੀ ਮੇਹੁਲ ਚੌਕਸੀ ਅਤੇ ਨੀਰਵ ਮੋਦੀ ਦੇ ਨਾਮ ਵੀ ਸ਼ਾਮਲ ਹਨ। ਰਾਹੁਲ ਨੇ ਟਵਿਟਰ 'ਤੇ ਕਿਹਾ, ਮੈਂ ਸੰਸਕ ਵਿਚ ਅਜਿਹਾ ਹੀ ਸਵਾਲ ਪੁਛਿਆ ਸੀ ਪਰ ਵਿੱਤ ਮੰਤਰੀ ਨੇ ਜਵਾਬ ਨਹੀਂ ਦਿਤਾ।'         ਕਾਂਗਰਸ ਦੇ ਰਣਦੀਪ ਸੁਰਜੇਵਾਲਾ ਨੇ ਵੀ ਕਿਹਾ ਕਿ ਵੱਡੇ ਪੂੰਜੀਪਤੀਆਂ ਦੇ ਕਰਜ਼ੇ ਲੁਕੋ ਕੇ ਖ਼ਤਮ ਕੀਤੇ ਜਾ ਰਹੇ ਹਨ।     ਜ਼ਿਕਰਯੋਗ ਹੈ ਕਿ ਸੰਸਦ ਦੇ ਬਜਟ ਇਜਲਾਸ ਦੌਰਾਨ ਰਾਹੁਲ ਗਾਂਧੀ ਨੇ ਕਰਜ਼ੇ ਅਦਾ ਨਾ ਕਰਨ ਵਾਲੇ 50 ਸੱਭ ਤੋਂ ਵੱਡੇ ਚੋਰਾਂ ਦੇ ਨਾਮ ਪੁੱਛੇ ਸਨ। ਅਸਪਸ਼ਟ ਜਵਾਬ ਵਿਚ ਕਿਹਾ ਗਿਆ ਸੀ ਕਿ ਸਰਕਾਰੀ ਵੈਬਸਾਈਟ 'ਤੇ ਸਾਰੇ ਨਾਮ ਦਿਤੇ ਜਾਂਦੇ।