image caption:

ਕਰਫ਼ਿਊ ਦੀ ਉਲੰਘਣਾ : ਅੰਤਮ ਸਸਕਾਰ 'ਚ ਸ਼ਾਮਲ ਹੋਏ 82 ਵਿਅਕਤੀ ਥਾਣੇ 'ਚ ਡੱਕੇ

ਧੂਰੀ,-  ਬੀਤੀ ਕੱਲ ਧੂਰੀ ਦੇ ਰਹਿਣ ਵਾਲੇ ਕਰਮਾ ਪੁੱਤਰ ਬਾਵਾ ਤੇ ਇੱਕ ਔਰਤ ਸ਼ੀਲੂ ਪਤਨੀ ਗੁਰਮੇਲ ਸਿੰਘ ਨਾਮੀ ਦੋ ਵਿਅਕਤੀਆਂ ਦੀ ਮੌਤ ਹੋ ਗਈ ਸੀ ਅਤੇ ਅੱਜ ਰਾਮ ਬਾਗ਼ ਧੂਰੀ ਵਿਖੇ ਇਨ&bullਾਂ ਦਾ ਅੰਤਮ ਸਸਕਾਰ ਕੀਤਾ ਜਾਣਾ ਸੀ ਅਤੇ ਸਿਟੀ ਧੂਰੀ ਦੀ ਪੁਲਿਸ ਨੇ ਕਰਫ਼ਿਊ ਦੀ ਪਾਲਣਾ ਯਕੀਨੀ ਬਣਾਉਣ ਲਈ ਪਰਵਾਰ ਨੂੰ ਅੰਤਮ ਸੰਸਕਾਰ ਵਿੱਚ ਇੱਕਠ ਨਾ ਕਰਨ ਸਬੰਧੀ ਅਗਾਊ ਸੂਚਨਾ ਵੀ ਦੇ ਦਿੱਤੀ ਸੀ, ਪਰ ਇਸ ਦੇ ਬਾਵਜੂਦ ਵੀ ਰਾਮ ਬਾਗ ਵਿਖੇ ਭਾਰੀ ਇੱਕਠ ਦੇਖ ਕੇ ਪੁਲਿਸ ਨੇ ਮਜਬੂਰਨ ਤੁਰੰਤ ਹਰਕਤ ਵਿੱਚ ਆਉਂਦਿਆਂ ਬਿਨਾਂ ਪ੍ਰਵਾਨਗੀ ਸਸਕਾਰ ਵਿੱਚ ਸ਼ਾਮਿਲ ਹੋਏ ਸਾਰੇ ਵਿਅਕਤੀਆਂ ਨੂੰ ਧੂਰੀ ਦੇ ਖਾਲਸਾ ਸਕੂਲ ਵਿਖੇ ਬਣੀ ਖੁੱਲੀ ਜੇਲ&bull ਵਿੱਚ ਬੰਦ ਕਰ ਦਿੱਤਾ ਅਤੇ ਉਨ&bullਾਂ ਦੇ ਵਾਹਨ ਵੀ ਥਾਣੇ ਵਿੱਚ ਬੰਦ ਕਰ ਦਿੱਤੇ। ਪੁਲਿਸ ਪ੍ਰਸ਼ਾਸਨ ਵੱਲੋਂ ਪੂਰੀ ਹਮਦਰਦੀ ਪ੍ਰਗਟ ਕਰਦਿਆਂ ਦੱਸਿਆ ਕਿ ਇਹ 82 ਵਿਅਕਤੀ ਇੱਕ ਵਿਸ਼ੇਸ਼ ਬਰਾਦਰੀ ਨਾਲ ਸਬੰਧਤ ਹਨ ਤੇ ਇਨ&bullਾਂ ਦਾ ਪੁਲਿਸ ਰਿਕਾਰਡ ਵੀ ਚੈੱਕ ਕੀਤਾ ਜਾਵੇਗਾ।