image caption:

ਇਰਫ਼ਾਨ ਖ਼ਾਨ ਮਗਰੋਂ ਫ਼ਿਲਮ ਜਗਤ ਨੂੰ ਦੂਜਾ ਵੱਡਾ ਝਟਕਾ

ਚੰਡੀਗੜ੍ਹ: ਬਾਲੀਵੁੱਡ ਜਗਤ ਲਈ ਵੀਰਵਾਰ ਦੀ ਸਵੇਰ ਵੀ ਦੁਖਦਾਈ ਸਾਬਿਤ ਹੋ ਨਿੱਬੜੀ। ਦਿੱਗਜ਼ ਅਦਾਕਾਰ ਰਿਸ਼ੀ ਕਪੂਰ ਨੇ ਮੁੰਬਈ ਦੇ ਐਚ.ਐਨ.ਰਿਲਾਇੰਸ ਹਸਪਤਾਲ 'ਚ ਆਖਰੀ ਸਾਹ ਲਏ। ਕੁਝ ਦਿਨ ਪਹਿਲਾਂ ਸਿਹਤ ਵਿਗੜਨ 'ਤੇ ਰਿਸ਼ੀ ਕਪੂਰ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਸੀ। ਰਿਸ਼ੀ ਕਪੂਰ ਲੰਮੇ ਸਮੇਂ ਤੋਂ ਕੈਂਸਰ ਦੀ ਬਿਮਾਰੀ ਤੋਂ ਪੀੜਤ ਸਨ ਤੇ ਇਸ ਨਾਮੁਰਾਦ ਬਿਮਾਰੀ ਨੇ ਫ਼ਿਲਮ ਜਗਤ ਦਾ ਇਕ ਹੋਰ ਅਦਾਕਾਰ ਆਪਣੇ ਕਲਾਵੇ 'ਚ ਲੈ ਲਿਆ। ਬੁੱਧਵਾਰ ਇਰਫ਼ਾਨ ਖ਼ਾਨ ਦਾ ਦੇਹਾਂਤ ਹੋਇਆ ਸੀ ਉਹ ਵੀ ਕੈਂਸਰ ਨਾਲ ਜੂਝਦਿਆਂ ਜ਼ਿੰਦਗੀ ਦੀ ਜੰਗ ਹਾਰ ਗਏ। ਸਾਲ 2018 'ਚ ਰਿਸ਼ੀ ਕਪੂਰ ਨੂੰ ਕੈਂਸਰ ਬਾਰੇ ਪਤਾ ਲੱਗਾ ਸੀ ਤੇ ਉਹ ਇਲਾਜ ਲਈ ਅਮਰੀਕਾ ਚਲੇ ਗਏ। ਜਿੱਥੇ ਰਿਸ਼ੀ ਕਪੂਰ ਨੇ 11 ਮਹੀਨੇ 11 ਦਿਨ ਗੁਜ਼ਾਰੇ ਸਨ। ਇਕ ਵਾਰ ਉਹ ਸਿਹਤਮੰਦ ਹੋਕੇ ਵਾਪਸ ਪਰਤੇ ਸਨ। ਪਰ ਆਖ਼ਿਰ ਅੱਜ 67 ਸਾਲ ਰਿਸ਼ੀ ਕਪੂਰ ਨੂੰ ਕੈਂਸਰ ਦੀ ਬਿਮਾਰੀ ਨੇ ਨਿਗਲ ਹੀ ਲਿਆ।