image caption:

ਲੌਕਡਾਊਨ ਦਾ ਰਿਸ਼ਤਿਆਂ ‘ਤੇ ਮਾੜਾ ਅਸਰ, ਸੋਸ਼ਲ ਮੀਡੀਆ ‘ਤੇ ‘ਕੋਰੋਨਾ ਤਲਾਕ’ ਕਰ ਰਿਹਾ ਟ੍ਰੈਂਡ

ਟੋਕੀਓ: ਲੌਕਡਾਊਨ (lockdown) ਵਿਚਾਲੇ ਜਾਪਾਨ (Japan) ਵਿੱਚ ਸੋਸ਼ਲ ਮੀਡੀਆ (Social Media) &lsquoਤੇ &lsquoਕੋਰੋਨਾ ਡਾਇਵੌਰਸ&rsquo ਦਾ ਰੁਝਾਨ ਸ਼ੁਰੂ ਹੋ ਗਿਆ ਹੈ। ਟਵਿਟਰ ਉਦਾਸ ਪਤਨੀਆਂ ਨੂੰ ਪਤੀ ਖਿਲਾਫ ਗੁੱਸਾ ਕੱਢਣ ਦਾ ਪਲੇਟਫਾਰਮ ਪ੍ਰਦਾਨ ਕਰ ਰਿਹਾ ਹੈ। ਕਈ ਮੈਸੇਜਾਂ &lsquoਚ ਰਿਸ਼ਤੇ ਟੁੱਟਣ ਦੇ ਇਸ਼ਾਰੇ ਹਨ। ਇੱਕ ਔਰਤ ਨੇ ਟਵੀਟ ਕੀਤਾ, "ਮੇਰਾ ਪਤੀ ਸ਼ਰਾਬ ਪੀ ਕੇ ਆਲੇ-ਦੁਆਲੇ ਘੁੰਮਦਾ ਹੈ। ਆਪਣੇ ਹੱਥ ਨਹੀਂ ਧੋਂਦਾ ਤੇ ਉਸ ਨੂੰ ਨਹੀਂ ਪਤਾ ਕਿ ਰਸੋਈ &lsquoਚ ਕੀ ਕਰਨਾ ਹੈ। ਇਸ ਤਰ੍ਹਾਂ ਦੇ ਵਿਵਾਦ ਅਕਸਰ ਪਤੀ/ਪਤਨੀ &lsquoਚ ਹੁੰਦੇ ਹਨ ਪਰ ਮੇਰੇ ਲਈ ਇਹ ਭਵਿੱਖ ਬਾਰੇ ਗੰਭੀਰਤਾ ਨਾਲ ਸੋਚਣ ਦਾ ਮੌਕਾ ਹੈ।&rdquo

ਤਲਾਕ ਦੇ ਕੇਸਾਂ ਨਾਲ ਨਜਿੱਠਣ ਵਾਲੇ ਇੱਕ ਵਕੀਲ ਚਾਏ ਗੋਤੋ ਨੇ ਆਪਣੇ ਬਲਾਗ &lsquoਚ ਲਿਖਿਆ, "ਵਿਆਹੁਤਾ ਜੋੜਿਆਂ ਨੂੰ ਅਜਿਹੀ ਸਥਿਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜੋ ਪਹਿਲਾਂ ਨਹੀਂ ਵੇਖਿਆ ਗਿਆ ਸੀ।" ਆਦਮੀ ਜਾਂ ਤਾਂ ਘਰੋਂ ਕੰਮ ਕਰ ਰਹੇ ਹਨ ਜਾਂ ਨੌਕਰੀ ਗੁਆ ਚੁੱਕੇ ਹਨ। ਬੱਚਿਆਂ ਨੂੰ ਹਰ ਸੰਭਵ ਘਰ ਰਹਿਣ ਦੀ ਹਦਾਇਤ ਕੀਤੀ ਜਾਂਦੀ ਹੈ। ਛੁੱਟੀ ਵਾਲੇ ਦਿਨ ਵੀ ਉਨ੍ਹਾਂ ਨੂੰ ਬਾਹਰ ਜਾਣ ਦੀ ਮਨਾਹੀ ਹੈ। ਗੋਤ ਨੇ ਲਿਖਿਆ ਕਿ ਘਰ ਕੰਮ ਦੀ ਥਾਂ ਬਣ ਗਿਆ ਜਿਸ ਕਾਰਨ ਪਰਿਵਾਰਕ ਜੀਵਨ &lsquoਚ ਸਭ ਤੋਂ ਵੱਡੀ ਸਮੱਸਿਆ ਖੜ੍ਹੀ ਹੋ ਰਹੀ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਲੋਕ ਵਾਤਾਵਰਣ ਬਦਲਣ ਕਰਕੇ ਤਣਾਅ ਮਹਿਸੂਸ ਕਰਦੇ ਹਨ ਜਿਸ ਨਾਲ ਵਿਆਹ ਦੇ ਰਿਸ਼ਤਿਆਂ &lsquoਚ ਦਰਾਰ ਆ ਰਹੀ ਹੈ।

ਦੱਸ ਦਈਏ ਕਿ ਇੱਕ ਅੰਕੜਿਆਂ ਮੁਤਾਬਕ ਜਾਪਾਨ &lsquoਚ ਤਕਰੀਬਨ 35 ਪ੍ਰਤੀਸ਼ਤ ਵਿਆਹੇ ਜੋੜੇ ਵੱਖ ਹੋ ਜਾਂਦੇ ਹਨ। ਅਮਰੀਕਾ &lsquoਚ ਤਲਾਕ ਦੀ ਪ੍ਰਤੀਸ਼ਤਤਾ 45%, ਬ੍ਰਿਟੇਨ &lsquoਚ 41% ਤੇ ਚੀਨ &lsquoਚ 30 ਫੀਸਦ ਤੋਂ ਵੱਧ ਹੈ ਪਰ ਜਾਪਾਨ ਦੀ ਮੌਜੂਦਾ ਸਥਿਤੀ, ਆਉਣ ਵਾਲੇ ਦਿਨਾਂ ਵਿੱਚ ਤਲਾਕ ਦੀ ਮੰਗ ਕਰਨ ਵਾਲੇ ਲੋਕਾਂ ਦੀ ਗਿਣਤੀ ਵਧਾ ਸਕਦੀ ਹੈ।