image caption:

ਪੰਜਾਬ 'ਚ ਅਚਾਨਕ ਵਧੇ ਕੋਰੋਨਾ ਦੇ ਮਰੀਜ਼, 83 ਸ਼ਰਧਾਲੂ ਪੌਜ਼ੇਟਿਵ, ਕੁੱਲ ਗਿਣਤੀ 424

ਚੰਡੀਗੜ੍ਹ: ਪੰਜਾਬ 'ਚ ਕੋਰੋਨਾ ਹੋਇਆ ਬੇਕਾਬੂ। ਨਾਂਦੇੜ ਸਾਹਿਬ ਤੋਂ ਪਰਤੇ ਸਿੱਖ ਸ਼ਰਧਾਲੂ ਕੋਰੋਨਾਵਾਇਰਸ ਦਾ ਸ਼ਿਕਾਰ ਪਾਏ ਜਾ ਰਹੇ ਹਨ। ਇਸ ਨਾਲ ਸੂਬੇ 'ਚ ਕੋਰੋਨਾਵਾਇਰਸ ਮਰੀਜ਼ਾਂ ਦੀ ਗਿਣਤੀ 'ਚ ਅਚਾਨਕ ਉਛਾਲ ਵੇਖਣ ਨੂੰ ਮਿਲਿਆ ਹੈ। ਹੁਣ ਤੱਕ ਇੱਕਲੇ ਅੰਮ੍ਰਿਤਸਰ ਤੋਂ ਹੀ 23 ਸ਼ਰਧਾਲੂ ਕੋਵਿਡ-19 ਨਾਲ ਸੰਕਰਮਿਤ ਪਾਏ ਗਏ ਹਨ। ਨਾਂਦੇੜ ਸਾਹਿਬ ਤੋਂ ਪਰਤੇ ਸ਼ਰਧਾਲੂਆਂ 'ਚ 83 ਕੋਰੋਨਾ ਮਰੀਜ਼ ਸਾਹਮਣੇ ਆ ਚੁੱਕੇ ਹਨ।ਪੰਜਾਬ ਦੇ 22 ਜ਼ਿਲ੍ਹਿਆਂ ਵਿੱਚੋਂ 12 ਜ਼ਿਲ੍ਹਿਆਂ 'ਚ ਸ਼ਰਧਾਲੂਆਂ ਦੇ ਆਉਣ ਨਾਲ ਕੋਰੋਨਾਵਾਇਰਸ ਫੈਲ ਚੁੱਕਾ ਹੈ। ਸੂਬੇ ਭਰ 'ਚ ਕੋਰੋਨਾਵਾਇਰਸ ਦੇ ਕੁੱਲ ਮਾਮਲੇ 424 ਹੋ ਗਏ ਹਨ।

12 ਜ਼ਿਲ੍ਹਿਆਂ 'ਚ ਸ਼ਰਧਾਲੂ ਹੋਏ ਕੋਰੋਨਾ ਮਰੀਜ਼
ਅੰਮ੍ਰਿਤਸਰ 23
ਤਰਨ ਤਾਰਨ 15
ਮੁਹਾਲੀ 15
ਲੁਧਿਆਣਾ 7
ਕਪੂਰਥਲਾ 5
ਹੁਸ਼ਿਆਰਪੁਰ 4
ਗੁਰਦਾਸਪੁਰ 3
ਫਰੀਦਕੋਟ 3
ਮੁਕਤਸਰ 3
ਪਟਿਆਲਾ 2
ਬਠਿੰਡਾ 2