image caption:

ਲੌਕਡਾਉਨ 'ਚ ਕੇਂਦਰ ਨੇ ਲਿਆ ਵੱਡਾ ਫੈਸਲਾ, ਹੁਣ ਚੱਲੇਗੀ ਟ੍ਰੇਨ

ਨਵੀਂ ਦਿੱਲੀ: ਕੋਰੋਨਾਵਾਇਰਸ ਲੌਕਡਾਉਨ ਦੌਰਾਨ ਕੇਂਦਰ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ। ਦੂਜੇ ਰਾਜਾਂ 'ਚ ਫੱਸੇ  ਮਜ਼ਦੂਰਾਂ, ਵਿਦਿਆਰਥੀਆਂ ਤੇ ਸ਼ਰਧਾਲੂਆਂ ਲਈ ਸਰਕਾਰ ਵਿਸ਼ੇਸ਼ ਟ੍ਰੇਨਾਂ ਦਾ ਪ੍ਰਬੰਧ ਕਰੇਗੀ। ਲੌਕਡਾਉਨ ਤੋਂ ਪਹਿਲਾਂ ਦੂਜੇ ਰਾਜਾਂ 'ਚ ਫਸੇ ਇਹ ਲੋਕ ਆਪਣੇ ਘਰ ਵਾਪਸ ਪਰਤਣ ਦੀ ਇੱਛਾ ਰੱਖਦੇ ਹਨ। ਅੱਜ ਕੇਂਦਰੀ ਗ੍ਰਹਿ ਮੰਤਰਾਲੇ ਨੇ ਇਸ ਤੇ ਫੈਸਲਾ ਲੈਂਦੇ ਹੋਏ ਇਸ ਨੂੰ ਮਨਜ਼ੂਰੀ ਦੇ ਦਿੱਤੀ ਹੈ।