image caption:

ਬਹੁਤ ਭਿਆਨਕ ਸਿੱਟੇ ਲੈ ਕੇ ਆਇਆ ਕੋਰੋਨਾ ਦਾ ਕਹਿਰ, 30 ਕਰੋੜ ਲੋਕਾਂ ਦੀਆਂ ਨੌਕਰੀਆਂ 'ਤੇ ਤਲਵਾਰ

ਨਵੀਂ ਦਿੱਲੀ: ਸੰਯੁਕਤ ਰਾਸ਼ਟਰ ਦੀ ਕਿਰਤ ਇਕਾਈ ਇੰਟਰਨੈਸ਼ਨਲ ਲੇਬਰ ਆਰਗੇਨਾਈਜ਼ੇਸ਼ਨ (ਆਈਐਲਓ) ਮੁਤਾਬਕ ਅਪਰੈਲ ਤੋਂ ਜੂਨ ਦੌਰਾਨ ਮਹਿਜ਼ ਤਿੰਨ ਮਹੀਨਿਆਂ ਵਿੱਚ ਤਕਰੀਬਨ 30.5 ਕਰੋੜ ਲੋਕਾਂ ਦੀਆਂ ਨੌਕਰੀ ਖ਼ਤਮ ਹੋ ਸਕਦੀਆਂ ਹਨ। ਸੰਗਠਨ ਨੇ ਇੱਕ ਵਾਰ ਫਿਰ ਕੋਰੋਨਾਵਾਇਰਸ ਮਹਾਮਾਰੀ ਕਰਕੇ ਨੌਕਰੀਆਂ ਬਰੇ ਭਵਿੱਖਬਾਣੀ ਕੀਤੀ ਹੈ। ਸੰਗਠਨ ਨੇ ਪਿਛਲੀ ਭਵਿੱਖਬਾਣੀ &lsquoਚ ਕਿਹਾ ਸੀ ਕਿ ਔਸਤਨ 48 ਘੰਟੇ ਕੰਮ ਵਾਲੇ ਹਫ਼ਤੇ ਵਾਲੀ 19.5 ਕਰੋੜ ਪੂਰਨਕਾਲੀ ਨੌਕਰੀਆਂ ਇਸ ਮਹਾਮਾਰੀ ਕਾਰਨ ਜੂਨ ਦੀ ਤਿਮਾਹੀ &lsquoਚ ਹਰ ਹਫ਼ਤੇ ਖ਼ਤਮ ਹੋ ਸਕਦੀਆਂ ਹਨ। ਸੰਗਠਨ ਨੇ ਕਿਹਾ ਕਿ ਗੈਰ ਰਸਮੀ ਸੈਕਟਰ ਦੇ 1.6 ਅਰਬ ਕਾਮਿਆਂ ਨੂੰ ਮਹਾਮਾਰੀ ਕਾਰਨ ਰੋਜ਼ੀ ਰੋਟੀ ਦਾ ਖ਼ਤਰਾ ਪੈਦਾ ਹੋ ਗਿਆ ਹੈ ਕਿਉਂਕਿ ਮਹਾਮਾਰੀ ਕਾਰਨ ਉਨ੍ਹਾਂ ਦੇ ਜੀਵਣ ਦੇ ਸਾਧਨ ਬੰਦ ਹੋਏ ਹਨ। ਇਹ ਵਿਸ਼ਵ ਦੇ 3.3 ਅਰਬ ਕਰਮਚਾਰੀਆਂ ਦਾ ਅੱਧਾ ਹਿੱਸਾ ਹੈ। ਆਈਐਲਓ ਮੁਤਾਬਕ, ਪਹਿਲੇ ਮਹੀਨੇ &lsquoਚ ਲੌਕਡਾਊਨ ਕਾਰਨ ਮਜ਼ਦੂਰਾਂ ਦੀ ਆਮਦਨ ਵਿਚ 60 ਪ੍ਰਤੀਸ਼ਤ ਦੀ ਗਿਰਾਵਟ ਆਈ ਹੈ। ਆਈਐਲਓ ਅਨੁਸਾਰ, ਅਫਰੀਕਾ ਤੇ ਅਮਰੀਕਾ ਵਿੱਚ 80%, ਯੂਰਪ ਤੇ ਮੱਧ ਏਸ਼ੀਆ &lsquoਚ 70% ਤੇ ਏਸ਼ੀਆ ਤੇ ਪ੍ਰਸ਼ਾਂਤ ਵਿੱਚ 21.6% ਦੀ ਗਿਰਾਵਟ ਆਈ ਹੈ। ਇਸ ਦੇ ਨਾਲ ਹੀ ਆਈਐਲਓ ਦੇ ਡਾਇਰੈਕਟਰ ਜਨਰਲ ਗਾਈ ਰਾਈਡਰ ਨੇ ਕਿਹਾ ਕਿ ਮਹਾਮਾਰੀ ਤੇ ਨੌਕਰੀਆਂ ਦੇ ਸੰਕਟ ਦੇ ਮੱਦੇਨਜ਼ਰ ਵਿਸ਼ਵ ਦੇ ਸਭ ਤੋਂ ਕਮਜ਼ੋਰ ਮਜ਼ਦੂਰਾਂ ਦੀ ਰੱਖਿਆ ਕਰਨਾ ਹੋਰ ਜ਼ਰੂਰੀ ਹੋ ਗਿਆ ਹੈ।