image caption:

ਭਰਾ ਨਾਲ ਬਾਈਕ ‘ਚ ਪੈਟ੍ਰੋਲ ਭਰਵਾਉਣ ਗਈ ਭੈਣ ਦਾ 7 ਮੁੰਡਿਆਂ ਨੇ ਕੀਤਾ ਜਬਰ ਜਨਾਹ

ਘਰ ਤੋਂ ਦੋ ਕਿਲੋਮੀਟਰ ਦੀ ਦੂਰੀ &lsquoਤੇ ਇਕ ਕੁੜੀ ਆਪਣੇ ਭਰਾ ਨਾਲ ਬਾਈਕ &lsquoਚ ਪੈਟਰੋਲ ਭਰਨ ਲਈ ਪਹੁੰਚੀ। ਵਾਪਸ ਆਉਂਦੇ ਸਮੇਂ ਬਾਈਕ ਦੀ ਹੈੱਡਲਾਈਟ ਖਰਾਬ ਹੋ ਗਈ, ਤਾਂ ਰਾਤ ਦੇ ਹਨੇਰੇ &lsquoਚ ਭਰਾ ਇਸ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰਨ ਲੱਗਾ। ਉਸੇ ਸਮੇਂ ਦੋ ਮੋਟਰਸਾਈਕਲਾਂ &lsquoਤੇ ਸਵਾਰ 7 ਮੁੰਡਿਆਂ ਨੇ ਭਰਾ ਨੂੰ ਖੂਹ ਵਿੱਚ ਸੁੱਟ ਦਿੱਤਾ, ਅਤੇ ਫਿਰ ਕੁੜੀ ਨਾਲ ਸਮੂਹਿਕ ਜਬਰ ਜਨਾਹ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਇਹ ਸ਼ਰਮਨਾਕ ਮਾਮਲਾ ਮੱਧ ਪ੍ਰਦੇਸ਼ ਦੇ ਬੈਤੂਲ ਜ਼ਿਲ੍ਹੇ ਦਾ ਹੈ। ਬੈਤੂਲ ਜ਼ਿਲ੍ਹੇ ਦੇ ਖੇਤਰ ਵਿੱਚ ਬੁੱਧਵਾਰ ਦੀ ਰਾਤ ਨੂੰ ਇੱਕ 19 ਸਾਲਾ ਲੜਕੀ ਨਾਲ ਸਮੂਹਿਕ ਜਬਰ ਜਨਾਹ ਕੀਤਾ ਗਿਆ। ਕੁੜੀ ਦੇ ਨਾਲ ਉਸਦਾ ਚਚੇਰਾ ਭਰਾ ਵੀ ਨਾਲ ਸੀ, ਪਰ ਦੋਸ਼ੀਆਂ ਨੇ ਉਸਨੂੰ ਨੇੜਲੇ ਖੂਹ ਵਿੱਚ ਸੁੱਟ ਦਿੱਤਾ। ਪੁਲਿਸ ਨੇ ਸਮੂਹਿਕ ਜਬਰ ਜਨਾਹ ਦੇ ਸੱਤ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ, ਜਿਸ ਵਿੱਚ ਸੱਤ ਮੁਲਜ਼ਮਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਇਨ੍ਹਾਂ ਵਿੱਚੋਂ ਤਿੰਨ ਮੁਲਜ਼ਮ ਨਾਬਾਲਗ ਹਨ।
ਪੀੜਤ ਕੁੜੀ ਆਪਣੇ ਪਿੰਡ ਤੋਂ ਦੋ ਕਿਲੋਮੀਟਰ ਦੂਰ ਦੇ ਇੱਕ ਪੈਟਰੋਲ ਪੰਪ &lsquoਤੇ ਆਪਣੇ ਭਰਾ ਨਾਲ ਪੈਟਰੋਲ ਭਰਨ ਲਈ ਆਈ ਸੀ। ਵਾਪਸ ਪਰਤਦਿਆਂ ਦੋਸ਼ੀਆਂ ਨੇ ਪਹਿਲਾਂ ਕੁੜੀ ਦੇ ਭਰਾ &lsquoਤੇ ਹਮਲਾ ਕੀਤਾ ਅਤੇ ਫਿਰ ਉਸ ਨੂੰ ਨੇੜੇ ਪਾਣੀ ਨਾਲ ਭਰੇ ਖੂਹ &lsquoਚ ਸੁੱਟ ਦਿੱਤਾ। ਇਸ ਤੋਂ ਬਾਅਦ ਦੋਸ਼ੀਆਂ ਨੇ ਕੁੜੀ ਨਾਲ ਜਬਰ ਜਨਾਹ ਕੀਤਾ। ਇਹ ਸਾਰੀ ਘਟਨਾ ਸਟਾਪ ਡੈਮ ਨੇੜੇ ਦੀ ਦੱਸੀ ਜਾ ਰਹੀ ਹੈ। ਇਸ ਘਟਨਾ ਦੇ ਚਸ਼ਮਦੀਦ ਗਵਾਹ ਦਾ ਭਰਾ ਕਹਿੰਦਾ ਹੈ ਕਿ ਅਸੀਂ ਦੋਵੇਂ ਬੁੱਧਵਾਰ ਰਾਤ 8.15 ਵਜੇ ਪੈਟਰੋਲ ਪਵਾਉਣ ਗਏ ਸੀ।