image caption:

ਮਈ ਮਹੀਨੇ 'ਚ ਵੀ 37 ਹਜ਼ਾਰ ਲੋੜਵੰਦ ਪਰਿਵਾਰਾਂ ਦਾ ਚੁੱਲ•ਾ ਤੱਪਦਾ ਰੱਖੇਗੀ ਸਰਬੱਤ ਦਾ ਭਲਾ ਟਰੱਸਟ

ਹਾਲਾਤਾਂ ਦੇ ਮੱਦੇਨਜ਼ਰ ਨਿਰੰਤਰ ਜਾਰੀ ਰਹਿਣਗੇ ਸਾਰੇ ਸੇਵਾ ਕਾਰਜ : ਡਾ.ਓਬਰਾਏ
ਲਾਕ ਡਾਊਨ ਦੌਰਾਨ ਵੀ ਟਰੱਸਟ ਦੇ 172 ਡਾਇਲਸਿਸ ਯੂਨਿਟਾਂ ਤੇ ਲੋੜਵੰਦ ਮਰੀਜ਼ਾਂ ਲਈ ਡਾਇਲਸਿਸ ਦੀ ਸਹੂਲਤ ਜਾਰੀ


ਜਲੰਧਰ- ਬਿਨਾਂ ਪੈਸਾ ਇਕੱਠਾ ਕੀਤਿਆਂ ਆਪਣੀ ਨਿੱਜੀ ਕਮਾਈ 'ਚੋਂ ਕਰੋੜਾਂ ਰੁਪਏ ਖਰਚ ਕਰ ਕੇ ਵਿਲੱਖਣ ਸੇਵਾ ਕਾਰਜਾਂ ਕਾਰਨ ਪੂਰੀ ਦੁਨੀਆਂ ਅੰਦਰ ਪੰਜਾਬ,ਪੰਜਾਬੀ ਤੇ ਪੰਜਾਬੀਅਤ ਦਾ ਮਾਣ ਬਣ ਚੁੱਕੇ ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁਖੀ ਡਾ.ਐਸ.ਪੀ. ਸਿੰਘ ਓਬਰਾਏ ਵੱਲੋਂ ਕਰੋਨਾ ਵਾਇਰਸ ਕਾਰਨ ਪ੍ਰਭਾਵਿਤ ਹੋਏ 37 ਹਜ਼ਾਰ ਲੋੜਵੰਦ ਪਰਿਵਾਰਾਂ ਨੂੰ ਮਈ ਮਹੀਨੇ ਅੰਦਰ ਸੁੱਕੇ ਰਾਸ਼ਨ ਦੀਆਂ ਕਿੱਟਾਂ ਮੁਹੱਈਆ ਕਰਵਾਈਆਂ ਜਾਣਗੀਆਂ।
           ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਟਰੱਸਟ ਦੇ ਬਾਨੀ ਡਾ.ਐੱਸ.ਪੀ.ਸਿੰਘ ਓਬਰਾਏ ਨੇ ਦੱਸਿਆ ਕਿ ਟਰੱਸਟ ਵੱਲੋਂ ਅਪ੍ਰੈਲ ਮਹੀਨੇ 'ਚ ਸਵਾ ਕਰੋੜ ਦੀ ਲਾਗਤ ਨਾਲ ਸਮੁੱਚੇ ਪੰਜਾਬ ਤੋਂ ਇਲਾਵਾ ਹਿਮਾਚਲ ਅਤੇ ਰਾਜਸਥਾਨ ਦੇ ਕੁਝ ਹਿੱਸਿਆਂ ਅੰਦਰ 22 ਹਜ਼ਾਰ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ ਸੀ ਜਦ ਕਿ ਹੁਣ ਟਰੱਸਟ ਵੱਲੋਂ ਮਈ ਮਹੀਨੇ 'ਚ 37 ਹਜ਼ਾਰ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦੀਆਂ ਕਿੱਟਾਂ ਮੁਹੱਈਆ ਕਰਵਾਈਆਂ ਜਾਣਗੀਆਂ, ਜਿਨ&bullਾਂ 'ਚੋਂ 2500 ਦੇ ਕਰੀਬ ਕਿੱਟਾਂ ਸ਼੍ਰੀਨਗਰ ਵੀ ਭੇਜੀਆਂ ਜਾਣਗੀਆਂ। ਉਨ&bullਾਂ ਦੱਸਿਆ ਕਿ ਟਰੱਸਟ ਵੱਲੋਂ ਦਿੱਤੀ ਜਾਣ ਵਾਲੀ ਰਾਸ਼ਨ ਦੀ 20 ਕਿਲੋ ਦੇ ਕਰੀਬ ਵਾਲੀ ਕਿੱਟ ਵਿਚ 10 ਕਿਲੋ ਆਟਾ,3 ਕਿਲੋ ਚੌਲ ਤੋਂ ਇਲਾਵਾ ਦਾਲ,ਖੰਡ ਅਤੇ ਚਾਹ ਪੱਤੀ ਸ਼ਾਮਿਲ ਹੈ,ਜਿਸ ਨਾਲ ਇੱਕ ਦਰਮਿਆਨੇ ਪਰਿਵਾਰ ਦਾ ਇੱਕ ਮਹੀਨਾ ਲਈ ਗੁਜ਼ਾਰਾ ਹੋ ਸਕੇਗਾ।
    ਉਨ&bullਾਂ ਇਹ ਵੀ ਦੱਸਿਆ ਕਿ ਟਰੱਸਟ ਦੀਆਂ ਜ਼ਿਲ&bullਾ ਇਕਾਈਆਂ ਵੱਲੋਂ ਪੂਰੀ ਵਿਉਂਤਬੰਦੀ ਨਾਲ ਅਪ੍ਰੈਲ ਮਹੀਨੇ ਅੰਦਰ ਲੋੜਵੰਦ ਪਰਿਵਾਰਾਂ ਦੀ ਸ਼ਨਾਖ਼ਤ ਕਰ ਕੇ ਲਿਸਟਾਂ ਤਿਆਰ ਕਰ ਲਈਆਂ ਸਨ। ਜਿਸ ਸਦਕਾ ਹੁਣ ਇਹ ਰਾਸ਼ਨ ਵੰਡਣਾ ਆਸਾਨ ਹੋਵੇਗਾ। ਉਨ&bullਾਂ ਦੱਸਿਆ ਕਿ ਰਾਸ਼ਨ ਵੰਡਣ ਦੀ ਸੂਚੀ 'ਚ ਟਰੱਸਟ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਵਿਧਵਾ,ਬੁਢਾਪਾ ਤੇ ਅੰਗਹੀਣ ਪੈਨਸ਼ਨਾਂ ਦੇ ਨਾਲ ਨਾਲ ਮੈਡੀਕਲ ਸਹੂਲਤ  ਲੈ ਰਹੇ ਲੋਕਾਂ ਦੇ ਪਰਿਵਾਰਾਂ ਤੋਂ ਇਲਾਵਾ ਹਜ਼ਾਰਾਂ ਦੇ ਕਰੀਬ ਉਨ&bullਾਂ ਬੱਚਿਆਂ ਦੇ ਪਰਿਵਾਰ ਵੀ ਸ਼ਾਮਿਲ ਹਨ, ਜਿਨ&bullਾਂ ਨੂੰ ਟਰੱਸਟ ਵਲੋਂ ਉਚੇਰੀ ਸਿੱਖਿਆ ਦੇ ਲਈ ਗੋਦ ਲਿਆ ਹੋਇਆ ਹੈ। ਉਨ&bullਾਂ ਦੱਸਿਆ ਕਿ ਇਸ ਵਾਰ ਟਰੱਸਟ ਦੇ ਧਿਆਨ 'ਚ ਆਏ ਕੁਝ ਲੋੜਵੰਦ ਗ੍ਰੰਥੀ ਸਿੰਘਾਂ ਅਤੇ ਕੁਝ ਅਜਿਹੇ ਪਰਿਵਾਰਾਂ ਨੂੰ ਵੀ ਰਾਸ਼ਨ ਦਿੱਤਾ ਜਾਵੇਗਾ ਜੋ ਮਿਡਲ ਕਲਾਸ ਦੇ ਹੋਣ ਦੇ ਬਾਵਜੂਦ ਵੀ ਹਲਾਤਾਂ ਨੇ ਮਜ਼ਬੂਰ ਕਰ ਦਿੱਤੇ ਹਨ। ਉਨ&bullਾਂ ਦੱਸਿਆ ਕਿ ਉਨ&bullਾਂ ਵੱਲੋਂ ਕੀਤੀ ਜਾ ਰਹੀ ਇਹ ਸਾਰੀ ਸੇਵਾ ਉਦੋਂ ਤੱਕ ਨਿਰੰਤਰ ਜਾਰੀ ਰਹੇਗੀ ਜਦ ਤੱਕ ਕਰੋਨਾ ਵਾਇਰਸ ਕਾਰਨ ਪੈਦਾ ਹੋਏ ਹਾਲਾਤ ਠੀਕ ਨਹੀਂ ਹੋ ਜਾਂਦੇ।
       ਇਥੇ ਇਹ ਜ਼ਿਕਰਯੋਗ ਹੈ ਕਿ  ਡਾ.ਐੱਸ.ਪੀ. ਸਿੰਘ ਓਬਰਾਏ ਦੀ ਯੋਗ ਸਰਪ੍ਰਸਤੀ ਹੇਠ ਚੱਲਣ ਵਾਲੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਪਹਿਲਾਂ ਹੀ  ਜੰਮੂ ਦੇ ਸਰਕਾਰੀ ਮੈਡੀਕਲ ਕਾਲਜ, ਕਸ਼ਮੀਰ ਦੇ ਚਾਰ ਪ੍ਰਮੁੱਖ ਸਰਕਾਰੀ ਹਸਪਤਾਲਾਂ ਤੋਂ ਇਲਾਵਾ ਮੈਡੀਕਲ ਕਾਲਜ ਅੰਮ੍ਰਿਤਸਰ,ਪਟਿਆਲਾ, ਫ਼ਰੀਦਕੋਟ ਅਤੇ ਪੀ.ਜੀ.ਆਈ. ਤੋਂ ਇਲਾਵਾ ਸਾਰੇ ਹੀ ਜ਼ਿਲਿ&bullਆਂ ਅੰਦਰ ਆਉਂਦੇ ਪ੍ਰਮੁੱਖ ਸਰਕਾਰੀ ਹਸਪਤਾਲਾਂ,ਜਿਲ&bullਾ ਪੁਲਿਸ ਪ੍ਰਸ਼ਾਸਨਾਂ,ਪੀ.ਏ.ਪੀ.ਵੱਲੋਂ ਖੋਲ&bullੇ ਤਿੰਨ ਸੈਂਟਰਾਂ,ਮੀਡੀਆ ਕਰਮੀਆਂ ਦੇ ਨਾਲ-ਨਾਲ ਮੰਡੀਆਂ 'ਚ ਕੰਮ ਕਰ ਰਹੀ ਲੇਬਰ ਨੂੰ  ਜਾਨਲੇਵਾ ਕਰੋਨਾ ਵਾਇਰਸ ਦੀ ਲਾਗ ਤੋਂ ਬਚਣ ਲਈ ਹਜ਼ਾਰਾਂ ਦੀ ਗਿਣਤੀ 'ਚ ਪੀ.ਪੀ. ਈ.ਕਿੱਟਾਂ, ਐੱਨ.-95 ਮਾਸਕ,ਸੈਨੀਟਾਈਜ਼ਰ ਜਦ ਕਿ ਲੱਖਾਂ ਦੀ ਗਿਣਤੀ 'ਚ ਤੀਹਰੀ ਪਰਤ ਵਾਲੇ ਮਾਸਕ (ਧੋਣ ਯੋਗ) ਆਦਿ ਲੋੜੀਂਦੇ ਸਮਾਨ ਤੋਂ ਇਲਾਵਾ ਹੁਣ ਤੱਕ ਸਮਾਨ ਭੇਜਿਆ ਗਿਆ ਹੈ। ਜਦ ਕਿ ਟਰੱਸਟ ਵੱਲੋਂ ਹੁਣ ਤੱਕ  ਪ੍ਰਸ਼ਾਸ਼ਨ ਦੀ ਮੰਗ 'ਤੇ 8 ਵੈਂਟੀਲੇਟਰ ਅਤੇ 40 ਇਨਫਰਾਰੈੱਡ ਥਰਮਾਮੀਟਰ ਵੱਖ-ਵੱਖ ਹਸਪਤਾਲਾਂ ਨੂੰ ਦਿੱਤੇ ਜਾ ਚੁੱਕੇ ਹਨ ਜਦ ਕੇ ਹੋਰ ਵੀ ਬਹੁਤ ਜਲਦ ਦਿੱਤੇ ਜਾਣਗੇ। ਇਸ ਤੋਂ ਇਲਾਵਾ ਲਾਕ ਡਾਊਨ ਦੌਰਾਨ ਵੀ ਟਰੱਸਟ ਵੱਲੋਂ ਦੇਸ਼ ਦੇ 9 ਸੂਬਿਆਂ ਅੰਦਰ ਵੱਖ-ਵੱਖ ਹਸਪਤਾਲਾਂ ਅੰਦਰ ਸਥਾਪਤ ਕੀਤੇ ਗਏ 172 ਡਾਇਲਸਿਸ ਯੂਨਿਟਾਂ ਤੇ ਲੋੜਵੰਦ ਮਰੀਜ਼ਾਂ ਲਈ ਡਾਇਲਸਿਸ ਅਤੇ ਮੁਫ਼ਤ ਡਾਇਲਾਇਜ਼ਰ ਕਿੱਟਾਂ ਦੀ ਸਹੂਲਤ ਵੀ ਨਿਰੰਤਰ ਜਾਰੀ ਹੈ।
            ਇਸ ਮੌਕੇ ਉਨ&bullਾਂ ਨਾਲ ਟਰੱਸਟ ਦੇ ਕੌਮੀ ਪ੍ਰਧਾਨ ਜੱਸਾ ਸਿੰਘ ਸੰਧੂ,ਜਨਰਲ ਸਕੱਤਰ ਗਗਨਦੀਪ ਸਿੰਘ ਅਹੂਜਾ,ਰਵੀਦੀਪ ਸਿੰਘ ਸੰਧੂ ਆਦਿ ਵੀ ਮੌਜੂਦ ਸਨ।