image caption:

ਲੱਭ ਗਿਆ ਤਾਨਾਸ਼ਾਹ ਕਿਮ ਜੋਂਗ, ਨਜ਼ਰ ਆਏ ਭੈਣ ਨਾਲ

-
ਕੋਰੀਆ,: ਉੱਤਰ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਅੱਜ ਲੱਭ ਗਏ ਹਨ, ਜਾਰੀ ਕੀਤੀ ਤਸਵੀਰ ਵਿਚ ਉਹ ਆਪਣੀ ਭੈਣ ਨਾਲ ਨਜ਼ਰ ਆਏ। ਬ੍ਰੇਨ ਡੈੱਡ ਹੋਣ ਅਤੇ ਹਾਰਟ ਸਰਜਰੀ ਦੌਰਾਨ ਮੌਤ ਹੋ ਜਾਣ ਦੀਆਂ ਅਟਕਲਾਂ ਵਿਚਕਾਰ ਸ਼ੁੱਕਰਵਾਰ ਨੂੰ ਜਨਤਕ ਤੌਰ 'ਤੇ ਲੋਕਾਂ ਦੇ ਸਾਹਮਣੇ ਆ ਗਏ। ਉੱਤਰ ਕੋਰੀਆ ਦੀ ਸਰਕਾਰੀ ਨਿਊਜ਼ ਏਜੰਸੀ ਨੇ ਇਸ ਗੱਲ ਦੀ ਪੁਸ਼ਟੀ ਕਰਦਿਆਂ ਕਿਹਾ ਕਿ 20 ਦਿਨ ਬਾਅਦ ਕਿਮ ਜੋਂਗ ਇੱਕ ਵਾਰ ਫਿਰ ਲੋਕਾਂ ਕੋਲ ਗਏ ਅਤੇ ਗਲਬਾਤ ਵੀ ਕੀਤੀ। ਜਾਣਕਾਰੀ ਅਨੁਸਾਰ ਕਿਮ ਜੋਂਗ ਉਨ ਪਓਂਗਯਾਂਗ ਦੇ ਕਾਫ਼ੀ ਨੇੜੇ ਬਣੀ ਖਾਦ ਫੈਕਟਰੀ ਦਾ ਕੰਮ ਪੂਰਾ ਹੋਣ ਮੌਕੇ ਉੱਥੇ ਪਹੁੰਚੇ ਸਨ। ਇਸ ਸਮੇਂ ਉਨ&bullਾਂ ਨਾਲ ਕਿਮ ਦੀ ਭੈਣ ਕਿਮ ਯੋ ਜੋਂਗ ਵੀ ਮੌਜੂਦ ਸਨ। ਹਾਲਾਂਕਿ ਉੱਤਰ ਕੋਰੀਆ ਦੀ ਮੀਡੀਆ ਨੇ ਉਨ&bullਾਂ ਦੇ ਇਸ ਪ੍ਰੋਗਰਾਮ ਦਾ ਸਿੱਧਾ ਪ੍ਰਸਾਰਣ ਵੀ ਕੀਤਾ ਸੀ।