image caption:

ਕੋਰੋਨਾ : ਇਸ ਵਾਰ 40 ਮੁਕਤਿਆਂ ਨੂੰ ਸਮਰਪਤ ਸਮਾਗਮ ਟੀ.ਵੀ. ਰਾਹੀਂ ਵੇਖੋ ਅਤੇ ਸੁਣੋ

ਅੰਮ੍ਰਿਤਸਰ-  40 ਮੁਕਤਿਆਂ ਅਤੇ ਸਮੂਹ ਸ਼ਹੀਦਾਂ ਸਿੰਘਾਂ ਦੀ ਯਾਦ ਵਿਚ ਕਰਵਾਏ ਜਾਣ ਵਾਲਾ ਸਮਾਗਮ ਆ ਗਿਆ ਹੈ । ਇਸ ਵਾਰ ਕੋਰੋਨਾ ਵਾਇਰਸ ਕਾਰਨ ਇਹ ਸਮਾਗਮ ਸੰਗਤ ਦੇ ਇਕੱਠ ਤੋਂ ਬਿਨਾਂ ਹੀ ਹੋਵੇਗਾ। ਸ੍ਰੀ ਅਕਾਲ ਤਖ਼ਤ ਸਾਹਿਬ ਸਾਹਿਬ ਦੇ ਜਥੇਦਾਰ ਗਿ. ਹਰਪ੍ਰੀਤ ਸਿੰਘ ਨੇ ਦਸਿਆ ਕਿ 3 ਮਈ ਐਤਵਾਰ ਨੂੰ ਇਹ ਪਾਵਨ ਇਤਿਹਾਸਕ ਦਿਹਾੜਾ ਸ੍ਰੀ ਮੁਕਤਸਰ ਸਾਹਿਬ ਵਿਖੇ ਸ੍ਰੀ ਦਰਬਾਰ ਸਾਹਿਬ ਮਨਾਇਆ ਜਾਣਾ ਹੈ, ਪਰ ਕੋਰੋਨਾ ਵਾਇਰਸ ਕਾਰਨ ਸੰਗਤ ਦਾ ਇਕੱਠ ਨਹੀਂ ਹੋਵੇਗਾ। ਸੰਗਤ ਟੀਵੀ ਰਹੀ ਇਸ ਸਮਾਗਮ ਦਾ ਲਾਹਾ ਲੈ ਸਕਦੇ ਹਨ। 3 ਮਈ ਨੂੰ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣਗੇ। ਟੀਵੀ ਰਾਹੀ ਇਹ ਸਮਾਗਮ ਸਵੇਰੇ 9 ਵਜੇ ਤੋਂ 11 ਵਜੇ ਤਕ ਵੇਖੇਆ ਜਾ ਸਕੇਗਾ।