image caption:

ਗਰੀਨ ਜ਼ੋਨ 'ਚ ਸ਼ਰਤਾਂ ਨਾਲ ਖੁਲਣਗੀਆਂ ਸ਼ਰਾਬ ਦੀਆਂ ਦੁਕਾਨਾਂ

ਨਵੀਂ ਦਿੱਲੀ- ਲਾਕਡਾਊਨ ਦੌਰਾਨ  ਰੈੱਡ ਅਤੇ ਆਰੇਂਜ ਜ਼ੋਨ ਵਿਚ ਸ਼ਰਾਬ ਦੀਆਂ ਦੁਕਾਨਾਂ ਨੂੰ ਤਾਲਾਬੰਦੀ ਦੌਰਾਨ ਛੋਟ ਨਹੀਂ ਦਿੱਤੀ ਜਾਏਗੀ। ਪਰ ਗ੍ਰੀਨ ਜ਼ੋਨ ਵਿਚ ਸ਼ਰਾਬ ਅਤੇ ਪਾਨ ਦੀਆਂ ਦੁਕਾਨਾਂ ਖੋਲ&bullਣ ਦੀ ਆਗਿਆ ਹੋਵੇਗੀ। ਗ੍ਰਹਿ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਤਾਲਾਬੰਦੀ ਨੂੰ ਹੋਰ ਦੋ ਹਫ਼ਤਿਆਂ ਲਈ ਵਧਾਉਣ ਦਾ ਫੈਸਲਾ ਕੀਤਾ ਹੈ। ਇਹ 4 ਮਈ ਤੋਂ ਲਾਗੂ ਹੋਵੇਗਾ। ਕੇਂਦਰੀ ਗ੍ਰਹਿ ਮੰਤਰਾਲੇ ਨੇ ਕਿਹਾ ਕਿ ਇਹ ਫੈਸਲਾ ਕੋਰੋਨਾ 'ਤੇ ਸਥਿਤੀ ਦੀ ਵਿਸ਼ਾਲ ਸਮੀਖਿਆ ਤੋਂ ਬਾਅਦ ਫੈਸਲਾ ਲਿਆ ਹੈ। ਇੱਥੇ ਲੋਕਾਂ ਨੂੰ ਇਕ ਦੂਜੇ ਤੋਂ ਤਕਰੀਬਨ 6 ਫੁੱਟ (2 ਗਜ਼) ਦੀ ਦੂਰੀ ਰੱਖਣੀ ਹੋਵੇਗੀ। ਨਾਲ ਹੀ, ਇੱਕ ਸਮੇਂ ਪੰਜ ਤੋਂ ਵੱਧ ਲੋਕ ਸ਼ਰਾਬ ਦੀ ਦੁਕਾਨ 'ਤੇ ਖੜ&bullਨ ਦੇ ਯੋਗ ਨਹੀਂ ਹੋਣਗੇ।