image caption:

ਕੈਪਟਨ ਨੇ ਸਿਹਤ ਵਿਭਾਗ ਨੂੰ 15 ਮਈ ਤੱਕ ਇਕ ਦਿਨ ’ਚ 6000 ਟੈਸਟ ਕਰਨ ਦਾ ਦਿੱਤਾ ਟੀਚਾ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਨੀਵਾਰ ਨੂੰ ਸਿਹਤ ਵਿਭਾਗ ਨੂੰ 15 ਮਈ ਤੱਕ ਰਾਜ ਵਿੱਚ ਆਰਟੀ-ਪੀਸੀਆਰ ਕੋਵਿਡ ਟੈਸਟਿੰਗ ਸਹੂਲਤਾਂ ਨੂੰ ਇੱਕ ਦਿਨ ਵਿੱਚ 6000 ਕਰਨ ਲਈ ਕਿਹਾ ਹੈ। ਇਸ ਤੋਂ ਪਹਿਲਾਂ ਇਹ ਟੀਚਾ ਮਈ ਦੇ ਅੰਤ ਤਕ ਇਕ ਦਿਨ ਵਿਚ 5,800 ਦਾ ਰੱਖਿਆ ਗਿਆ ਸੀ। ਇਸ ਦੇ ਨਾਲ ਹੀ ਦੂਜੇ ਰਾਜਾਂ ਵਿਚ ਕੀਤੇ ਗਏ ਟੈਸਟਾਂ ਦੀ ਬਜਾਏ ਸਾਰੇ ਵਾਪਸ ਪਰਤਣ ਵਾਲਿਆਂ ਦੇ ਆਪਣੇ ਖੁਦ ਦੇ ਟੈਸਟ ਕਰਵਾਉਣ ਲਈ ਨਿਰਦੇਸ਼ ਦਿੱਤੇ ਹਨ।

ਜ਼ਿਕਰਯੋਗ ਹੈ ਕਿ ਪੰਜਾਬ ਪਰਤਣ ਵਾਲਿਆਂ ਵਿਚ ਵੱਡੀ ਗਿਣਤੀ ਦੇ ਟੈਸਟ ਪਾਜ਼ੀਟਿਵ ਪਾਏ ਗਏ ਹਨ ਦੇ ਮੱਦੇਨਜ਼ਰ ਮੁੱਖ ਮੰਤਰੀ ਨੇ ਕਿਹਾ ਕਿ ਇਹ ਸਪੱਸ਼ਟ ਹੈ ਕਿ ਪੰਜਾਬ ਉਨ੍ਹਾਂ ਰਾਜਾਂ ਦੁਆਰਾ ਹੋਰ ਥਾਵਾਂ &lsquoਤੇ ਫਸੇ ਆਪਣੇ ਲੋਕਾਂ &rsquoਤੇ ਕੀਤੇ ਗਏ ਟੈਸਟਾਂ &lsquoਤੇ ਭਰੋਸਾ ਨਹੀਂ ਕਰ ਸਕਦਾ। ਨਾਂਦੇੜ ਦੇ ਗੁਰਦੁਆਰੇ ਦੇ ਕਈ ਸਟਾਫ ਜਿਨ੍ਹਾਂ ਦੇ ਟੈਸਟ ਪਾਜ਼ੀਟਿਵ ਆਏ ਹਨ ਦਾ ਹਵਾਲਾ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀਆਂ ਦਾ ਇਹ ਦਾਅਵਾ ਕਿ ਨਾਂਦੇੜ ਵਿੱਚ ਕੋਈ ਪਾਜ਼ੀਟਿਵ ਕੇਸ ਨਹੀਂ ਸਨ ਅਤੇ ਯਾਤਰੀ ਵਾਪਸ ਆਉਣ ਜਾਂ ਪੰਜਾਬ ਪਹੁੰਚਣ ਵੇਲੇ ਇਨਫੈਕਟਿਡ ਹੋਏ ਸਨ, ਗਲਤ ਸਿੱਧ ਹੋ ਗਿਆ ਹੈ। ਉਨ੍ਹਾਂ ਨੇ ਇਕ ਵਾਰ ਫਿਰ ਵਿਰੋਧੀ ਧਿਰ ਨੂੰ ਕਿਹਾ ਕਿ ਉਹ ਅਜਿਹੇ ਗੰਭੀਰ ਮੁੱਦੇ ਨੂੰ ਲੈ ਕੇ ਸੌੜ੍ਹੀ ਰਾਜਨੀਤੀ ਕਰਨੀ ਬੰਦ ਕਰ ਦੇਣ।