image caption:

ਅਨਮੋਲ ਮਹਿਮੀ ਤੇ ਉਸ ਦੇ ਪਿਤਾ ਖਿਲਾਫ ਕਤਲ ਕਰਨ ਦੀ ਕੋਸ਼ਿਸ਼ ਦਾ ਕੇਸ ਦਰਜ

ਜਲੰਧਰ ਵਿਖੇ ਅੱਜ ਸਵੇਰੇ ਇਕ ਨੌਜਵਾਨ ਵਲੋਂ ਪੁਲਿਸ &lsquoਤੇ ਕਾਰ ਚੜ੍ਹਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਨੌਜਵਾਨ ਜਲੰਧਰ ਦੇ ਮਾਡਲ ਟਾਊਨ ਇਲਾਕੇ ਦਾ ਰਹਿਣ ਵਾਲਾ ਹੈ।  ਜਾਣਕਾਰੀ ਅਨੁਸਾਰ ਪੁਲਿਸ ਵਲੋਂ ਨੌਜਵਾਨ ਨੂੰ ਨਾਕੇ &lsquoਤੇ ਰੋਕਣ ਲਈ ਕਿਹਾ ਗਿਆ ਪਰ ਉਸ ਨੇ ਰੁਕਣ ਦੀ ਬਜਾਏ ਆਰਟੀਗੋ ਕਾਰ ਪੁਲਿਸ ਵਾਲੇ &lsquoਤੇ ਚੜ੍ਹਾ ਦਿੱਤੀ। ਉਹ ਕਾਫੀ ਦੇਰ ASI ਮੁਲਖ ਰਾਜ ਨੂੰ ਘੜੀਸਦਾ ਚਲਾ ਗਿਆ। ਬਾਅਦ &lsquoਚ ਬਹੁਤ ਮੁਸ਼ਕਲ ਨਾਲ ਉਸ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਗਿਆ।
ਉਕਤ ਨੌਜਵਾਨ ਦੀ ਪਛਾਣ ਅਨਮੋਲ ਮਹਿਮੀ ਪੁੱਤਰ ਪਰਮਿੰਦਰ ਸਿੰਘ ਦੇ ਤੌਰ &lsquoਤੇ ਹੋਈ ਹੈ। ਉਸ ਸਮੇਂ ਡਿਊਟੀ &lsquoਤੇ ਸਬ-ਇੰਸਪੈਕਟਰ ਮੁਲਖ ਰਾਜ ਤਾਇਨਾਤ ਸਨ। ਜਦੋਂ ਉਨ੍ਹਾਂ ਨੇ ਨੌਜਵਾਨ ਨੂੰ ਕਾਰ ਰੋਕਣ ਨੂੰ ਕਿਹਾ ਤਾਂ ਉਸ ਨੇ ਨਾਕਾ ਤੋੜ ਕੇ ਕਾਰ ਪੁਲਿਸ ਵਾਲੇ &lsquoਤੇ ਚੜ੍ਹਾ ਦਿੱਤੀ ਤੇ ਉਸ ਨੂੰ ਘੜੀਸਦਾ ਹੋਇਆ ਕਾਫੀ ਅੱਗੇ ਲੈ ਗਿਆ। ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਅਜਿਹੀਆਂ ਹਰਕਤਾਂ ਨੂੰ ਕਿਸੇ ਵੀ ਕੀਮਤ &lsquoਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਤੇ ਇਸ ਨੌਜਵਾਨ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਨੌਜਵਾਨ ਕਾਲਜ  ਦਾ ਵਿਦਿਆਰਥੀ ਹੈ ਤੇ ਉਸ ਦੇ ਪਿਤਾ ਦੀ ਬਿਜਲੀ ਦੀ ਦੁਕਾਨ ਹੈ।
ਪੁਲਿਸ ਵਲੋਂ ਅਨਮੋਲ ਮਹਿਮੀ ਸਮੇਤ ਉਸ ਦੇ ਪਿਤਾ ਖਿਲਾਫ ਕਤਲ ਦੀ ਕੋਸ਼ਿਸ਼ ਕਰਨ ਦਾ ਕੇਸ ਦਰਜ ਕਰ ਲਿਆ ਗਿਆ ਹੈ। ਡੀ. ਜੀ. ਪੀ. ਦਿਨਕਰ ਗੁਪਤਾ ਨੇ ਵੀ ਇਸ ਘਟਨਾ &lsquoਤੇ ਟਵੀਟ ਕੀਤਾ ਹੈ ਤੇ ਕਿਹਾ ਹੈ ਕਿ ਪੁਲਿਸ ਵਾਲਿਆਂ ਨਾਲ ਹੋਣ ਵਾਲੀ ਅਜਿਹੀ ਕਿਸੇ ਵੀ ਬਦਸਲੂਕੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਤੇ ਨੌਜਵਾਨ ਅਨਮੋਲ ਮਹਿਮੀ ਤੇ ਉਸ ਦੇ ਪਿਤਾ ਖਿਲਾਫ ਸਖਤ ਕਾਰਵਾਈ ਦੇ ਨਿਰਦੇਸ਼ ਦਿੱਤੇ ਗਏ ਹਨ। ਜਾਂਚ ਜਾਰੀ ਹੈ ਤੇ ਜਾਂਚ ਤੋਂ ਬਾਅਦ ਅਗਲੇਰੀ ਕਾਰਵਾਈ ਕੀਤੀ ਜਾਵੇਗੀ।