image caption:

ਰਾਹਤ ਦੀ ਖ਼ਬਰ! ਚੀਨ 'ਚ ਕੋਰੋਨਾ ਵਾਇਰਸ ਦਾ ਹੋ ਰਿਹਾ ਖ਼ਾਤਮਾ!

ਨਵੀਂ ਦਿੱਲੀ: ਪੂਰੀ ਦੁਨੀਆਂ 'ਚ ਖਤਰਨਾਕ ਵਾਇਰਸ ਫੈਲਾਉਣ ਵਾਲੇ ਚੀਨ 'ਚੋਂ ਕੋਰੋਨਾ ਵਾਇਰਸ ਦੇ ਖਤਮ ਹੋਣ ਦੇ ਸੰਕੇਤ ਮਿਲ ਰਹੇ ਹਨ। ਚੀਨ ਦੇ ਨੈਸ਼ਨਲ ਹੈਲਥ ਕਮਿਸ਼ਨ ਦੇ ਮੁਤਾਬਕ ਦੇਸ਼ 'ਚ ਸ਼ੁੱਕਰਵਾਰ ਸਿਰਫ਼ ਇਕ ਪੌਜ਼ੇਟਿਵ ਮਾਮਲਾ ਸਾਹਮਣੇ ਆਇਆ ਹੈ। ਨੈਸ਼ਨਲ ਹੈਲਥ ਕਮਿਸ਼ਨ ਦੀ ਰਿਪੋਰਟ ਮੁਤਾਬਕ ਸ਼ੁੱਕਰਵਾਰ ਤਕ ਚੀਨ 'ਚ ਕੋਰੋਨਾ ਵਾਇਰਸ ਦੇ ਕੁੱਲ 82,75 ਮਾਮਲੇ ਸਾਹਮਣੇ ਆਏ ਸਨ। ਪਿਛਲੇ 24 ਘੰਟਿਆਂ 'ਚ ਸਿਰਫ਼ ਇਕ ਮਾਮਲਾ ਦਰਜ ਕੀਤਾ ਗਿਆ ਤੇ ਇਸ ਦੌਰਾਨ ਕੋਈ ਵੀ ਮੌਤ ਨਹੀਂ ਹੋਈ।

ਚੀਨ 'ਚ ਕੋਰੋਨਾ ਵਾਇਰਸ ਕਾਰਨ ਹੁਣ ਤਕ 4,633 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ 77,685 ਲੋਕ ਇਸ ਤੋਂ ਠੀਕ ਹੋ ਚੁੱਕੇ ਹਨ। ਇਸ ਮਹਾਮਾਰੀ ਦਾ ਕੇਂਦਰ ਬਣੇ ਹੁਬੇਈ ਸੂਬੇ ਤੇ ਉਸਦੀ ਰਾਜਧਾਨੀ ਵੁਾਹਨ 'ਚ ਪਿਛਲੇ 28 ਦਿਨਾਂ ਤੋਂ ਇਕ ਵੀ ਮਾਮਲਾ ਸਾਹਮਣੇ ਨਹੀਂ ਆਇਆ। ਚੀਨ ਲਈ ਵੱਡੀ ਰਾਹਤ ਦੀ ਖ਼ਬਰ ਹੈ।