image caption:

ਪ੍ਰਸ਼ਾਸਨ ਦੇ ਹੁਕਮਾਂ ਨੂੰ ਛਿਕੇ ਟੰਗ ਨਵਾਂ ਸ਼ਹਿਰ 'ਚ ਖੁਲ੍ਹਾ ਮਿਲਿਆ ਮੇਗਾ ਸਟੋਰ

ਨਵਾਂ ਸ਼ਹਿਰ: ਦੇਸ਼ ਭਰ 'ਚ ਕੋਰੋਨਾਵਾਇਰਸ ਦੇ ਵੱਧਦੇ ਕੇਸਾਂ ਨੂੰ ਵੇਖਦੇ ਹੋਏ ਦੇਸ਼ ਵਿਆਪੀ ਲੌਕਡਾਉਨ ਦੋ ਹਫਤੇ ਲਈ ਵੱਧਦਾ ਦਿੱਤਾ ਗਿਆ ਹੈ।ਪਰ ਲੋਕਾਂ ਦੀਆਂ ਰੋਜ਼ਾਨਾ ਜ਼ਰੂਰਤਾਂ ਨੂੰ ਵੇਖਦੇ ਹੋਏ ਕੁਝ ਇੱਕ ਥਾਵਾਂ 'ਚ ਰਿਆਤਾ ਦਿੱਤੀ ਗਈ ਹੈ।ਪ੍ਰਸ਼ਾਸ਼ਨ ਵਲੋਂ ਕੁਝ ਦੁਕਾਨਾਂ ਨੂੰ ਖੋਲਣ ਦੇ ਆਦੇਸ਼ ਦਿੱਤੇ ਗਏ ਹਨ।
ਪਰ ਪ੍ਰਸ਼ਾਸਨ ਵਲੋਂ ਕੋਈ ਵੀ ਸ਼ੌਪਿੰਗ ਮਾਲ ਖੋਲ੍ਹਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਬਾਵਜੂਦ ਇਸਦੇ ਨਵਾਂਸ਼ਹਿਰ ਦੇ ਗੜਸ਼ੰਕਰ ਰੋਡ ਸਥਿਤ ਵਿਸ਼ਾਲ ਮੈਗਾ ਮਾਰਟ ਖੁਲ੍ਹਾ ਮਿਲਿਆ।

ਨਵਾਂਸ਼ਹਿਰ ਇਸ ਵਕਤ ਓਰੈਂਜ ਜ਼ੋਨ 'ਚ ਹੈ। ਪ੍ਰਸ਼ਾਸਨ ਨੇ ਇਨ੍ਹਾਂ ਸ਼ੌਪਿੰਗ ਮਾਲ ਅਤੇ ਮਲਟੀਪਲੈਕਸਾਂ ਨੂੰ ਕੋਈ ਇਜਾਜ਼ਤ ਨਹੀਂ ਦਿੱਤੀ ਹੈ।ਪਰ ਫਿਰ ਵੀ ਪ੍ਰਸ਼ਾਸਨ ਦੇ ਹੁਕਮਾਂ ਨੂੰ ਛਿੱਕੇ ਟੰਗ ਇਹ ਮਾਲ ਖੁਲ੍ਹ ਰਹੇ ਹਨ। ਇੱਥੇ ਬਹੁਤ ਸਾਰੇ ਲੋਕ ਸ਼ੌਪਿੰਗ ਕਰਦੇ ਨਜ਼ਰ ਆਏ। ਕੁਝ ਇੱਕ ਮਹਿਲਾਵਾਂ ਗੈਰ-ਜ਼ਰੂਰੀ ਸਮਾਨ ਖਰੀਦੀਆਂ ਵੀ ਨਜ਼ਰ ਆਈਆ। ਇਸ ਦੌਰਾਨ ਮਾਲ ਦੇ ਸਟਾਫ ਨੇ ਸੁਰੱਖਿਆ ਨਿਯਮਾਂ ਨੂੰ ਵੀ ਨਹੀਂ ਮੰਨਿਆ ਕਈਆਂ ਨੇ ਮਾਸਕ ਵੀ ਨਹੀਂ ਪਾਏ ਹੋਏ ਸਨ।

ਜਦੋਂ ਇਸ ਮਾਮਲੇ ਦੀ ਜਾਣਕਾਰੀ ਜ਼ਿਲ੍ਹਾ ਨਵਾਂਸ਼ਹਿਰ ਦੇ ਐਸਡੀਐਮ ਜਗਦੀਸ਼ ਜੋਹਲ ਨੂੰ ਦਿਤੀ ਤਾਂ ਉਹਨਾਂ ਕਾਰਵਾਈ ਦਾ ਭਰੋਸਾ ਦਿੰਦਿਆਂ ਕਿਹਾ ਕੇ ਜੇਕਰ ਸ਼ਹਿਰ ਵਿਚ ਹੋਰ ਵੀ ਇਸ ਤਰ੍ਹਾਂ ਦਾ ਸਟੋਰ ਖੁੱਲ੍ਹਾ ਜਾ ਸ਼ਾਪਿੰਗ ਮਲਟੀਪਲੈਕਸਾਂ ਖੁਲਾ ਮਿਲਦਾ ਹੈ ਤਾ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।